IPL 2023, RCB vs MI : ਮੈਚ ਦੌਰਾਨ ਛਾਏ ਰਹਿ ਸਕਦੇ ਹਨ ਬੱਦਲ, ਦੇਖੋ ਪਿਚ ਰਿਪੋਰਟ, ਮੌਸਮ ਅਤੇ ਬਾਕੀ ਸਭ

Sunday, Apr 02, 2023 - 01:50 PM (IST)

ਸਪੋਰਟਸ ਡੈਸਕ- ਆਈ.ਪੀ.ਐੱਲ. 2023 ਦਾ ਪੰਜਵਾਂ ਮੈਚ ਰੋਇਲ ਚੈਲੰਜਰਜ਼ ਬੈਂਗਲੁਰੂ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ 'ਚ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਮਜ਼ਬੂਤ ​​ਹਨ ਪਰ ਮੁੰਬਈ ਨੇ ਪੰਜ ਵਾਰ ਖਿਤਾਬ ਜਿੱਤਿਆ ਹੈ। ਇਸ ਦੇ ਨਾਲ ਹੀ ਆਰ.ਸੀ.ਬੀ ਅਜੇ ਵੀ ਆਈ.ਪੀ.ਐੱਲ. ਟਰਾਫੀ ਤੋਂ ਵਾਂਝੀ ਹੈ। ਹਾਲਾਂਕਿ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਮੁੰਬਈ ਨੇ 2012 ਤੋਂ ਬਾਅਦ ਕਦੇ ਵੀ ਆਪਣੀ ਆਈ.ਪੀ.ਐੱਲ. ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਨਹੀਂ ਕੀਤੀ ਹੈ। ਆਓ ਜਾਣਦੇ ਹਾਂ ਮੈਚ ਤੋਂ ਪਹਿਲਾਂ ਅਹਿਮ ਗੱਲਾਂ-
ਹੈੱਡ-ਟੂ-ਹੈੱਡ
ਕੁੱਲ ਮੈਚ- 30
ਆਰ.ਸੀ.ਬੀ- 13 ਜਿੱਤੇ
ਮੁੰਬਈ- 17 ਜਿੱਤੇ

ਇਹ ਵੀ ਪੜ੍ਹੋ- ਪ੍ਰੀਮੀਅਮ ਉਤਪਾਦਨ ਦੀ ਵਧੀ ਡਿਮਾਂਡ, TV, ਫੋਨ, ਲੈਪਟਾਪ ਸਮੇਤ ਇਹ ਚੀਜ਼ਾਂ 18 ਫ਼ੀਸਦੀ ਤੱਕ ਹੋਈਆਂ ਮਹਿੰਗੀਆਂ
ਪਿਛਲੇ ਪੰਜ ਮੈਚ
ਇਸ ਮਾਮਲੇ 'ਚ ਆਰ.ਸੀ.ਬੀ. ਦਾ ਪਲੜਾ ਭਾਰੀ ਨਜ਼ਰ ਆਉਂਦਾ ਹੈ। ਜਿਸ ਨੇ ਇਕ-ਦੋ ਨਹੀਂ ਸਗੋਂ ਚਾਰ ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਪਿਛਲੇ ਪੰਜ ਮੈਚਾਂ 'ਚ ਮੁੰਬਈ ਨੂੰ ਇਕ ਵਾਰ ਜਿੱਤ ਮਿਲੀ ਹੈ ਜੋ ਸਾਲ 2020 'ਚ ਆਈ ਸੀ।
ਪਿੱਚ ਰਿਪੋਰਟ
ਐੱਮ. ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ਆਪਣੀਆਂ ਛੋਟੀਆਂ ਬਾਊਂਡਰੀਆਂ ਲਈ ਜਾਣੀ ਜਾਂਦੀ ਹੈ ਅਤੇ ਗੇਂਦਬਾਜ਼ਾਂ ਨੂੰ ਅਤੀਤ 'ਚ ਦੌੜਾਂ ਰੋਕਣ ਲਈ ਸੰਘਰਸ਼ ਕਰਨਾ ਪਿਆ ਹੈ। ਇਸ ਮੈਦਾਨ 'ਤੇ ਆਈ.ਪੀ.ਐੱਲ. ਦੇ ਦੋ ਸਭ ਤੋਂ ਵੱਡੇ ਸਕੋਰ ਬਣੇ ਹਨ। ਖੇਡ 'ਚ ਬੱਲੇਬਾਜ਼ ਹਾਵੀ ਹੋ ਸਕਦੇ ਹਨ ਅਤੇ ਇਹ ਉੱਚ ਸਕੋਰ ਵਾਲੀ ਖੇਡ ਹੋ ਸਕਦੀ ਹੈ। ਸ਼ਾਮ ਦੀ ਖੇਡ ਹੋਣ ਕਰਕੇ, ਓਸ ਵੀ ਅਹਿਮ ਭੂਮਿਕਾ ਨਿਭਾ ਸਕਦੀ ਹੈ।

ਇਹ ਵੀ ਪੜ੍ਹੋ- ਹੁਣ ਆਵੇਗਾ ਚਿਪ ਵਾਲਾ ਈ-ਪਾਸਪੋਰਟ, ਮਈ 'ਚ ਸ਼ੁਰੂ ਹੋਵੇਗਾ ਪਾਇਲਟ ਪ੍ਰਾਜੈਕਟ, ਜਾਣੋ ਖ਼ਾਸੀਅਤ
ਮੌਸਮ
ਮੌਸਮ ਸਾਫ਼ ਰਹਿਣ ਦੀ ਉਮੀਦ ਹੈ। ਹਾਲਾਂਕਿ ਅਸਮਾਨ ਬੱਦਲ ਛਾਏ ਰਹਿ ਸਕਦੇ ਹਨ ਪਰ ਮੀਂਹ ਦੇ ਖੇਡ 'ਚ ਵਿਘਨ ਪਾਉਣ ਦੀ ਕੋਈ ਸੰਭਾਵਨਾ ਨਹੀਂ ਹੈ। ਹਵਾ ਦੀ ਰਫ਼ਤਾਰ 20-30 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਤਾਪਮਾਨ 20 ਡਿਗਰੀ ਸੈਲਸੀਅਸ ਤੋਂ 35 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਰਹਿਣ ਦੀ ਸੰਭਾਵਨਾ ਹੈ, ਜਦੋਂ ਕਿ ਨਮੀ 45-70 ਫ਼ੀਸਦੀ ਦੇ ਆਲੇ-ਦੁਆਲੇ ਰਹਿਣ ਦੀ ਸੰਭਾਵਨਾ ਹੈ।
ਸੰਭਾਵਿਕ ਪਲੇਇੰਗ 11
ਰਾਇਲ ਚੈਲੰਜਰਜ਼ ਬੈਂਗਲੁਰੂ: ਫਾਫ ਡੂ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਐੱਸ.ਐੱਸ ਪ੍ਰਭੂਦੇਸਾਈ, ਮਾਈਕਲ ਬ੍ਰੇਸਵੈਲ, ਐਮਕੇ ਲੋਮਰੋਰ, ਜੀਜੇ ਮੈਕਸਵੈੱਲ, ਸ਼ਾਹਬਾਜ਼ ਅਹਿਮਦ, ਦਿਨੇਸ਼ ਕਾਰਤਿਕ, ਮੁਹੰਮਦ ਸਿਰਾਜ, ਐੱਚ.ਵੀ. ਪਟੇਲ, ਆਰ.ਜੇ.ਡਬਲਯੂ ਟੋਪਲੇ।
ਮੁੰਬਈ ਇੰਡੀਅਨਜ਼: ਰੋਹਿਤ ਸ਼ਰਮਾ (ਕਪਤਾਨ), ਤਿਲਕ ਵਰਮਾ, ਐੱਸ.ਏ. ਯਾਦਵ, ਟਿਮ ਡੇਵਿਡ, ਰਮਨਦੀਪ ਸਿੰਘ, ਐੱਚ ਸ਼ੌਕੀਨ, ਸੀ ਗ੍ਰੀਨ, ਈਸ਼ਾਨ ਕਿਸ਼ਨ, ਕੇ ਕਾਰਤਿਕੇਯ, ਜੋਫਰਾ ਆਰਚਰ, ਜੇਪੀ ਬੇਹਰੇਨਡਾਰਫ।

ਇਹ ਵੀ ਪੜ੍ਹੋ-ਫਰਵਰੀ 'ਚ ਇਕ ਕਰੋੜ ਤੋਂ ਵਧ ਮੋਬਾਇਲ ਨੰਬਰ ਆਧਾਰ ਨਾਲ ਜੋੜੇ ਗਏ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News