IPL ਫ਼ਾਈਨਲ ਤੋਂ ਬਾਅਦ ਵਰ੍ਹਿਆ ''ਨੋਟਾਂ ਦਾ ਮੀਂਹ'', ਇਹ ਖਿਡਾਰੀ ਹੋਏ ਮਾਲੋਮਾਲ
Tuesday, May 30, 2023 - 05:14 AM (IST)
ਸਪੋਰਟਸ ਡੈਸਕ: ਚੇਨਈ ਸੁਪਰ ਕਿੰਗਜ਼ ਨੇ ਗੁਜਰਾਤ ਟਾਈਟਨਸ ਨੂੰ ਫ਼ਾਈਨਲ ਮੁਕਾਬਲੇ ਵਿਚ ਅਖ਼ੀਰਲੀ ਗੇਂਦ 'ਤੇ ਹਰਾ ਕੇ ਆਈ.ਪੀ.ਐੱਲ. 2023 ਦਾ ਖ਼ਿਤਾਬ ਆਪਣੇ ਨਾਂ ਕਰ ਲਿਆ। ਇਹ ਚੇਨਈ ਦਾ 5ਵਾਂ ਟਾਈਟਲ ਹੈ ਤੇ ਇਸ ਨਾਲ ਉਸ ਨੇ ਮੁੰਬਈ ਇੰਡੀਅਨਜ਼ ਦੇ ਰਿਕਾਰਡ ਦੀ ਵੀ ਬਰਾਬਰੀ ਕਰ ਲਈ ਹੈ। ਹੁਣ ਦੋਵੇਂ ਟੀਮਾਂ 5-5 ਟਰਾਫ਼ੀਆਂ ਜਿੱਤ ਚੁੱਕੀਆਂ ਹਨ। ਹਰ ਸੀਜ਼ਨ ਨੇ ਵੀ ਖਿਡਾਰੀਆਂ 'ਤੇ ਪੈਸਿਆਂ ਦਾ ਮੀਂਹ ਵਰ੍ਹਿਆ ਅਤੇ ਕਈ ਖਿਡਾਰੀ ਮਾਲੋਮਾਲ ਹੋ ਗਏ। ਚੈਂਪੀਅਨ ਟੀਮ ਚੇਨਈ ਸੁਪਰ ਕਿੰਗਜ਼ ਨੂੰ 20 ਕਰੋੜ ਜਦਕਿ ਦੂਜੇ ਨੰਬਰ 'ਤੇ ਰਹੀ ਗੁਜਰਾਤ ਟਾਈਟਨਸ ਨੂੰ ਸਾਢੇ 12 ਕਰੋੜ ਰੁਪਏ ਇਨਾਮ ਵਜੋਂ ਦਿੱਤੇ ਗਏ। ਉੱਥੇ ਹੀ ਦਿੱਲੀ ਕੈਪੀਟਲਸ ਨੂੰ ਫੇਅਰ ਪਲੇਅ ਐਵਾਰਡ ਵਜੋਂ ਟਰਾਫ਼ੀ ਦਿੱਤੀ ਗਈ।
ਇਹ ਖ਼ਬਰ ਵੀ ਪੜ੍ਹੋ - IPL ਦੀ ਟਰਾਫ਼ੀ ਜਿੱਤਦਿਆਂ ਸਾਰ MS Dhoni ਦਾ ਵੱਡਾ ਬਿਆਨ, "ਇਹ ਸੰਨਿਆਸ ਲੈਣ ਦਾ ਸਭ ਤੋਂ ਵਧੀਆ ਸਮਾਂ..."
ਟੂਰਨਾਮੈਂਟ ਵਿਚ ਸਭ ਤੋਂ ਵੱਧ 890 ਦੌੜਾਂ ਬਣਾਉਣ ਵਾਲੇ ਗੁਜਰਾਤ ਟਾਈਟਨਸ ਦੇ ਖਿਡਾਰੀ ਸ਼ੁਭਮਨ ਗਿੱਲ ਨੂੰ ਓਰੇਂਜ ਕੈਪ ਤੇ 10 ਲੱਖ ਰੁਪਏ, ਸਭ ਤੋਂ ਵੱਧ ਵਿਕਟਾਂ 28 ਲੈਣ ਵਾਲੇ ਮੁਹੰਮਦ ਸ਼ਮੀ ਨੂੰ ਪਰਪਲ ਕੈਪ ਅਤੇ 10 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਇਸ ਤੋਂ ਇਲਾਵਾ ਯਸ਼ਸਵੀ ਜੈਸਵਾਲ ਨੂੰ ਇਮਰਜਿੰਗ ਪਲੇਅਰ ਆਫ਼ ਦਿ ਟੂਰਨਾਮੈਂਟ ਬਣਨ 'ਤੇ 10 ਲੱਖ, ਸ਼ੁਭਮਨ ਗਿੱਲ ਨੂੰ ਮੋਸਟ ਵੈਲਿਊਏਬਲ ਪਲੇਅਰ ਬਣਨ 'ਤੇ 10 ਲੱਖ, ਸਭ ਤੋਂ ਵੱਧ ਚੌਕੇ ਮਾਰਨ ਲਈ 10 ਲੱਖ, ਗੇਮ ਚੇਂਜਰ ਆਫ਼ ਦਿ ਸੀਜ਼ਨ ਲਈ 10 ਲੱਖ, ਗਲੈੱਨ ਮੈਕਸਵੈੱਲ ਨੂੰ ਇਲੈਕਟ੍ਰਿਕ ਸਟ੍ਰਾਈਕਰ ਆਫ਼ ਦਿ ਸੀਜ਼ਨ ਬਣਨ 'ਤੇ 10 ਲੱਖ, ਰਾਸ਼ਿਦ ਖ਼ਾਨ ਨੂੰ ਕੈਚ ਆਫ਼ ਦਿ ਸੀਜ਼ਨ ਲਈ 10 ਲੱਖ, ਫੈਫ ਡੂ ਪਲੇਸਿਸ ਨੂੰ ਸੀਜ਼ਨ ਦਾ ਸਭ ਤੋਂ ਲੰਬਾ ਛੱਕਾ ਮਾਰਨ (115 ਮੀਟਰ) ਲਈ 10 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ 'ਤੇ ਭਾਵੁਕ ਹੋਈ ਮਾਤਾ ਚਰਨ ਕੌਰ, ਪੋਸਟ ਪੜ੍ਹ ਕੇ ਭਿੱਜ ਜਾਣਗੀਆਂ ਤੁਹਾਡੀਆਂ ਵੀ ਅੱਖਾਂ
ਫ਼ਾਈਨਲ ਮੁਕਾਬਲੇ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵੀ ਇਨਾਮ ਦਿੱਤੇ ਗਏ। ਡੈਵਨ ਕਾਨਵੇ ਨੂੰ ਪਲੇਅਰ ਆਫ਼ ਦਿ ਫ਼ਾਈਨਲ ਬਣਨ 'ਤੇ 5 ਲੱਖ ਰੁਪਏ ਦਿੱਤੇ ਗਏ। ਉੱਥੇ ਹੀ ਮਹਿੰਦਰ ਸਿੰਘ ਧੋਨੀ ਨੂੰ ਕੈਚ ਆਫ਼ ਦਿ ਫ਼ਾਈਨਲ, ਅਜਿੰਕੇ ਰਹਾਨੇ ਨੂੰ ਇਲੈਕਟ੍ਰਿਕ ਸਟ੍ਰਾਈਕਰ ਆਫ਼ ਦਿ ਫ਼ਾਈਨਲ 1-1 ਲੱਖ ਰੁਪਏ ਦਿੱਤੇ ਗਏ। ਉੱਥੇ ਹੀ ਗੁਜਰਾਤ ਦੇ ਬੱਲੇਬਾਜ਼ ਸਾਈ ਸੁਦਰਸ਼ਨ ਨੇ ਚੰਗੀ ਬੱਲੇਬਾਜ਼ੀ ਕਰਦਿਆਂ ਕਈ ਇਨਾਮ ਜਿੱਤੇ। ਉਸ ਨੂੰ ਗੇਮਚੇਂਜਰ ਆਫ਼ ਦਿ ਫ਼ਾਈਨਲ, ਮੋਸਟ ਵੈਲਿਊਏਬਲ ਪਲੇਅਰ ਆਫ਼ ਦਿ ਫ਼ਾਈਨਲ, ਓਨ ਦਿ ਗੋ ਫੋਰਜ਼ ਆਫ਼ ਦਿ ਫ਼ਾਈਨਲ ਅਤੇ ਫ਼ਾਈਨਲ ਦਾ ਸਭ ਤੋਂ ਲੰਬਾ ਛੱਕਾ ਮਾਰਨ ਲਈ 1-1 ਲੱਖ (ਕੁੱਲ੍ਹ 4 ਲੱਖ) ਰੁਪਏ ਦਿੱਤੇ ਗਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।