IPL 2023 : ਰਾਜਸਥਾਨ ਦੀ ਸ਼ਾਨਦਾਰ ਗੇਂਦਬਾਜ਼ੀ, ਦਿੱਲੀ ਨੂੰ 57 ਦੌੜਾਂ ਨਾਲ ਹਰਾਇਆ
Saturday, Apr 08, 2023 - 07:35 PM (IST)

ਸਪੋਰਟਸ ਡੈਸਕ : ਰਾਜਸਥਾਨ ਰਾਇਲਜ਼ ਅਤੇ ਦਿੱਲੀ ਕੈਪੀਟਲਜ਼ ਵਿਚਾਲੇ IPL 2023 ਦਾ 11ਵਾਂ ਮੈਚ ਅੱਜ ਗੁਹਾਟੀ ਦੇ ਬਾਰਸਾਪਾਰਾ ਕ੍ਰਿਕਟ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਰਾਜਸਥਾਨ ਨੇ ਦਿੱਲੀ ਨੂੰ 57 ਨਾਲ ਹਰਾ ਦਿੱਤਾ ਹੈ। ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ ਨਿਰਧਾਰਤ 20 ਓਵਰਾਂ 'ਚ 4 ਵਿਕਟਾਂ ਗੁਆ ਕੇ 199 ਦੌੜਾਂ ਬਣਾਈਆਂ। ਇਸ ਤਰ੍ਹਾਂ ਰਾਜਸਥਾਨ ਨੇ ਦਿੱਲੀ ਨੂੰ ਜਿੱਤ ਲਈ 200 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਦੀ ਟੀਮ ਨਿਰਧਾਰਤ 20 ਓਵਰਾਂ 'ਚ 9 ਵਿਕਟਾਂ ਗੁਆ ਕੇ 142 ਦੌੜਾਂ ਹੀ ਬਣਾ ਸਕੀ ਤੇ 57 ਦੌੜਾਂ ਨਾਲ ਮੈਚ ਹਾਰ ਗਈ।
ਟੀਚੇ ਦਾ ਪਿੱਛਾ ਕਰਨ ਆਈ ਦਿੱਲੀ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਦਿੱਲੀ ਨੂੰ ਪਹਿਲੇ ਦੋ ਝਟਕੇ ਉਦੋਂ ਲੱਗੇ ਜਦੋਂ ਟੀਮ ਦੇ ਸਿਫਰ ਦੇ ਸਕੋਰ 'ਤੇ ਉਸ ਦੇ ਦੋ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਤੇ ਮਨੀਸ਼ ਪਾਂਡੇ ਖਾਤਾ ਖੋਲੇ ਬਿਨਾ ਬੋਲਟ ਵਲੋਂ ਆਊਟ ਹੋ ਗਏ। ਇਸ ਤੋਂ ਬਾਅਦ ਦਿੱਲੀ ਨੂੰ ਤੀਜਾ ਝਟਕਾ ਰਿਲੀ ਰੋਸੋ ਦੇ ਆਊਟ ਹੋਣ ਨਾਲ ਲੱਗਾ। ਰੋਸੋ 14 ਦੌੜਾਂ ਬਣਾ ਅਸ਼ਵਿਨ ਵਲੋਂ ਆਊਟ ਹੋਇਆ। ਦਿੱਲੀ ਨੂੰ ਚੌਥਾ ਝਟਕਾ ਲਲਿਤ ਯਾਦਵ ਦੇ ਆਊਟ ਹੋਣ ਨਾਲ ਲੱਗਾ। ਲਲਿਤ 38 ਦੌੜਾਂ ਬਣਾ ਬੋਲਟ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ। ਦਿੱਲੀ ਲਈ ਸਭ ਤੋਂ ਵੱਧ ਦੌੜਾਂ ਡੇਵਿਡ ਵਾਰਨਰ ਨੇ ਬਣਾਈਆਂ। ਉਹ 7 ਚੌਕਿਆਂ ਦੀ ਮਦਦ ਨਾਲ 65 ਦੌੜਾਂ ਬਣਾ ਆਊਟ ਹੋਇਆ। ਰਾਜਸਥਾਨ ਵਲੋਂ ਟ੍ਰੇਂਟ ਬੋਲਡ ਨੇ 3, ਸੰਦੀਪ ਸ਼ਰਮਾ 1, ਰਵੀਚੰਦਰਨ ਅਸ਼ਵਿਨ ਨੇ 2, ਯੁਜਵੇਂਦਰ ਚਾਹਲ ਨੇ 3 ਵਿਕਟ ਲਈਆਂ।
ਇਹ ਵੀ ਪੜ੍ਹੋ : ਆਸਟ੍ਰੇਲੀਆ 'ਚ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਈਆਂ 35ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ
ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੂੰ ਪਹਿਲਾਂ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ 60 ਦੌੜਾਂ ਬਣਾ ਮੁਕੇਸ਼ ਕੁਮਾਰ ਵਲੋਂ ਆਊਟ ਹੋ ਗਿਆ। ਯਸ਼ਸਵੀ ਨੇ 31 ਗੇਂਦਾਂ 'ਚ 11 ਚੌਕੇ ਤੇ 1 ਛਿੱਕੇ ਦੀ ਮਦਦ ਨਾਲ 60 ਦੌੜਾਂ ਬਣਾਈਆਂ ਸਨ। ਰਾਜਸਥਾਨ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਕਪਤਾਨ ਸੰਜੂ ਸੈਮਸਨ ਖਾਤਾ ਵੀ ਨਾ ਖੋਲ ਸਕਿਆ ਤੇ ਸਿਫਰ ਦੇ ਸਕੋਰ 'ਤੇ ਕੁਲਦੀਪ ਯਾਦਵ ਵਲੋਂ ਆਊਟ ਹੋ ਗਿਆ। ਜੋਸ ਬਟਲਰ 79 ਦੌੜਾਂ ਬਣਾ ਆਊਟ ਹੋਏ। ਜੋਸ ਬਟਲਰ ਨੇ ਆਪਣੀ 79 ਦੌੜਾਂ ਦੀ ਪਾਰੀ ਦੇ ਦੌਰਾਨ 11 ਚੌਕੇ ਤੇ 1 ਛਿੱਕਾ ਲਾਇਆ। ਸ਼ਿਮਰੋਨ ਹੇਟ ਮਾਇਰ ਨੇ 39 ਦੌੜਾਂ ਦਾ ਯੋਗਦਾਨ ਦਿੱਤਾ। ਦਿੱਲੀ ਵਲੋਂ ਮੁਕੇਸ਼ ਕੁਮਾਰ ਨੇ 2, ਕੁਲਦੀਪ ਯਾਦਵ ਨੇ 1 ਤੇ ਰੋਵਮੈਨ ਪਾਵੇਲ ਨੇ 1 ਵਿਕਟ ਲਈਆਂ।
ਇਹ ਵੀ ਪੜ੍ਹੋ : ਆਈ. ਪੀ. ਐੱਲ. ’ਚ ਖੁਦ ਨੂੰ ਸਰਵਸ਼੍ਰੇਸ਼ਠ ਸਾਬਿਤ ਕਰਨਾ ਚਾਹੁੰਦੈ ਮਾਰਕ ਵੁੱਡ
ਸੰਭਾਵਿਤ ਪਲੇਇੰਗ 11
ਦਿੱਲੀ ਕੈਪੀਟਲਜ਼ : ਡੇਵਿਡ ਵਾਰਨਰ (ਕਪਤਾਨ), ਮਨੀਸ਼ ਪਾਂਡੇ, ਰਿਲੀ ਰੋਸੋ, ਰੋਵਮੈਨ ਪਾਵੇਲ, ਲਲਿਤ ਯਾਦਵ, ਅਕਸ਼ਰ ਪਟੇਲ, ਅਭਿਸ਼ੇਕ ਪੋਰੇਲ (ਵਿਕਟਕੀਪਰ), ਐਨਰਿਕ ਨੌਰਤਜੇ, ਖਲੀਲ ਅਹਿਮਦ, ਕੁਲਦੀਪ ਯਾਦਵ, ਮੁਕੇਸ਼ ਕੁਮਾਰ
ਰਾਜਸਥਾਨ ਰਾਇਲਜ਼ : ਜੋਸ ਬਟਲਰ, ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ (ਵਿਕਟਕੀਪਰ/ਕਪਤਾਨ), ਰਿਆਨ ਪਰਾਗ, ਸ਼ਿਮਰੋਨ ਹੇਟਮਾਇਰ, ਧਰੁਵ ਜੁਰੇਲ, ਰਵੀਚੰਦਰਨ ਅਸ਼ਵਿਨ, ਜੇਸਨ ਹੋਲਡਰ, ਟ੍ਰੇਂਟ ਬੋਲਟ, ਸੰਦੀਪ ਸ਼ਰਮਾ, ਯੁਜਵੇਂਦਰ ਚਾਹਲ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।