IPL 2023, CSK vs LSG : ਮੀਂਹ ਕਾਰਨ ਰੱਦ ਹੋਇਆ ਮੈਚ, ਪਹਿਲੀ ਪਾਰੀ ਵੀ ਨਹੀਂ ਹੋ ਸਕੀ ਪੂਰੀ

Wednesday, May 03, 2023 - 07:16 PM (IST)

IPL 2023, CSK vs LSG : ਮੀਂਹ ਕਾਰਨ ਰੱਦ ਹੋਇਆ ਮੈਚ, ਪਹਿਲੀ ਪਾਰੀ ਵੀ ਨਹੀਂ ਹੋ ਸਕੀ ਪੂਰੀ

ਸਪੋਰਟਸ ਡੈਸਕ- ਆਈਪੀਐੱਲ 2023 ਦਾ 45ਵਾਂ ਜੋ ਕਿ ਚੇਨਈ ਸੁਪਰ ਕਿੰਗਜ਼ ਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਖੇਡਿਆ ਜਾ ਰਿਹਾ ਸੀ, ਮੀਂਹ ਕਾਰਨ ਰੱਦ ਹੋ ਗਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਨੇ 19.2 ਓਵਰਾਂ 'ਚ 7  ਵਿਕਟਾਂ ਗੁਆ ਕੇ 125 ਦੌੜਾਂ ਬਣਾਈਆਂ ਸਨ। ਪਰ ਇਸ ਤੋਂ ਬਾਅਦ ਮੀਂਹ ਪੈਣ ਲੱਗਾ। ਸਿੱਟੇ ਵਜੋਂ ਮੈਚ ਨੂੰ ਰੋਕਣਾ ਪਿਆ। ਇਸ ਤੋਂ ਬਾਅਦ ਮੈਚ ਮੁੜ ਸ਼ੁਰੂ ਨਾ ਹੋ ਸਕਿਆ।

ਇਹ ਵੀ ਪੜ੍ਹੋ : ਪਹਿਲਵਾਨ ਵਿਨੇਸ਼ ਫੋਗਾਟ ਦਾ ਵੱਡਾ ਇਲਜ਼ਾਮ, ਨਿਗਰਾਨ ਕਮੇਟੀ ਬਣਾ ਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ

ਲਖਨਊ ਵਲੋਂ ਸਭ ਤੋਂ ਵੱਧ 59 ਦੌੜਾਂ ਆਯੁਸ਼ ਬਡੋਨੀ ਨੇ ਅਜੇਤੂ ਰਹਿੰਦੇ ਹੋਏ ਬਣਾਈਆਂ  ਇਸ ਤੋਂ ਇਲਾਵਾ ਕਾਈਲ ਮੇਅਰਸ ਨੇ 14 ਦੌੜਾਂ, ਮਨਨ ਵੋਹਰਾ ਨੇ 10 ਦੌੜਾਂ, ਕਪਤਾਨ ਕਰੁਣਾਲ ਪੰਡਯਾ 0 ਦੌੜ, ਮਾਰਕਸ ਸਟੋਈਨਿਸ ਨੇ 6 ਦੌੜਾਂ, ਕਰਨ ਸਰਮਾ ਨੇ 9 ਦੌੜਾਂ, ਨਿਕੋਲਸ ਪੂਰਨ ਨੇ 20 ਦੌੜਾਂ ਤੇ ਕ੍ਰਿਸ਼ਣੱਪਾ ਗੌਥਮ ਨੇ 1 ਦੌੜ ਬਣਾਈਆਂ। ਚੇਨਈ ਲਈ ਮੋਈਨ ਅਲੀ ਨੇ 2, ਮਹੀਸ਼ ਥਿਕਸ਼ਾਨਾ ਨੇ 2 ਤੇ ਰਵਿੰਦਰ ਜਡੇਜਾ ਨੇ 1 ਤੇ ਮਥੀਸ਼ਾ ਪਥੀਰਾਨਾ ਨੇ 2 ਵਿਕਟਾਂ ਲਈਆਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News