IPL 2022 : ਪੰਜਾਬ ਤੋਂ ਮਿਲੀ ਹਾਰ ਦੇ ਬਾਅਦ ਆਰ. ਸੀ. ਬੀ. ਦੇ ਕਪਤਾਨ ਡੁਪਲੇਸਿਸ ਦਾ ਵੱਡਾ ਬਿਆਨ- ਮੈਂ ਥੱਕ ਗਿਆ ਹਾਂ!

Monday, Mar 28, 2022 - 12:04 PM (IST)

ਮੁੰਬਈ- ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਕਪਤਾਨ ਫਾਫ ਡੁਪਲੇਸਿਸ ਨੇ ਐਤਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦੇ ਮੁਕਾਬਲੇ 'ਚ ਪੰਜਾਬ ਕਿੰਗਜ਼ (ਪੀ. ਬੀ. ਕੇ. ਐੱਸ.) ਤੋਂ ਮਿਲੀ ਹਾਰ ਦੇ ਬਾਅਦ ਨਿਰਾਸ਼ਾ ਪ੍ਰਗਟਾਈ। ਪੰਜਾਬ ਕਿੰਗਜ਼ ਨੇ ਐਤਵਾਰ ਨੂੰ ਇੱਥੇ ਡੀ. ਵਾਈ. ਪਾਟਿਲ ਸਟੇਡੀਅਮ 'ਚ ਖੇਡੇ ਗਏ ਆਈ. ਪੀ. ਐੱਲ. 2022 ਦੇ ਤੀਜੇ ਮੈਚ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 205/2 ਦੇ ਜਵਾਬ 'ਚ 19 ਓਵਰ 'ਚ 208/5 ਦੌੜਾਂ ਬਣਾ ਕੇ 5 ਵਿਕਟਾਂ ਨਾਲ ਜਿੱਤ ਦਜਰ ਕੀਤੀ।

ਇਹ ਵੀ ਪੜ੍ਹੋ : ਰੋਹਿਤ ਸ਼ਰਮਾ 'ਤੇ ਲੱਗਿਆ ਸੀਜ਼ਨ ਦਾ ਪਹਿਲਾ ਜੁਰਮਾਨਾ, ਇਸ ਲਈ 12 ਲੱਖ ਦੇਣੇ ਪੈਣਗੇ

ਮੈਚ ਦੇ ਬਾਅਦ ਡੁਪਲੇਸਿਸ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਬੱਲੇਬਾਜ਼ੀ ਅਸਲ 'ਚ ਚੰਗੀ ਸੀ। ਓਡੀਅਨ ਸਮਿਥ ਨੇ 8 ਗੇਂਦਾਂ 'ਤੇ 25 ਦੌੜਾਂ ਬਣਾਈਆਂ। ਮੈਨੂੰ ਲਗਦਾ ਹੈ ਕਿ ਅਸੀਂ ਕੈਚ ਛੱਡ ਕੇ ਸ਼ਾਇਦ ਉਸ ਨੂੰ 10 ਦੌੜਾਂ 'ਤੇ ਆਊਟ ਕਰਨ ਦਾ ਮੌਕਾ ਗੁਆ ਦਿੱਤਾ। ਥੋੜ੍ਹੀ ਤ੍ਰੇਲ ਸੀ, ਗੇਂਦਬਾਜ਼ਾਂ ਲਈ ਮੁਸ਼ਕਲ ਰਾਤ ਸੀ, ਪਰ ਮੈਨੂੰ ਲਗਦਾ ਹੈ ਕਿ ਉਹ ਗਿੱਲੀ ਗੇਂਦ ਨਾਲ ਕਾਫੀ ਚੰਗੇ ਸਨ। ਛੋਟੇ ਮਾਰਜਨ ਸਨ, ਪਰ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕੋਲ ਅਸਲ 'ਚ ਚੰਗਾ ਪਾਵਰਪੇਅ ਸੀ।

ਉਨ੍ਹਾਂ ਕਿਹਾ ਕਿ ਗੇਂਦ ਦੂਜੀ ਪਾਰੀ 'ਚ ਜ਼ਿਆਦਾ ਸਕਿਡ ਹੋਈ ਤੇ ਅਸੀਂ ਫਿਰ ਇਸ ਨੂੰ ਬੜੀ ਖ਼ੂਬਸੂਰਤੀ ਨਾਲ ਵਾਪਸ ਖਿੱਚਿਆ। ਅਸੀਂ ਮੈਚ ਵਿਚਾਲੇ ਬਹੁਤ ਚੰਗੀਆਂ ਚੀਜ਼ਾਂ ਕੀਤੀਆਂ। ਪਰ ਤੁਸੀਂ ਜਾਣਦੇ ਹੋ ਕਿ ਓਡੀਅਨ ਸਮਿਥ ਤੁਹਾਡੇ ਲਈ ਕੀ ਕਰ ਸਕੇ ਹਨ। ਇਸ ਲਈ ਤੁਹਾਨੂੰ ਇਸ 'ਤੇ ਪਕੜ ਬਣਾਉਣੀ ਹੋਵੇਗੀ। ਇੱਥੋਂ ਤਕ ਕਿ ਦੂਜੇ ਲੜਕੇ, ਸ਼ਾਹਰੁਖ਼ ਖ਼ਾਨ ਨੇ ਵੀ ਮੈਚ ਦੀ ਰਾਤ ਆਖ਼ਰੀ ਕੁਝ ਗੇਂਦਾਂ ਤਕ ਇਸ ਨੂੰ ਹਾਸਲ ਨਹੀਂ ਕੀਤਾ। ਇਸ ਲਈ ਜੇਕਰ ਤੁਸੀ ਉਨ੍ਹਾਂ ਮੌਕਿਆਂ ਦਾ ਲਾਹਾ ਲੈਂਦੇ ਹੋ ਤਾਂ ਇਹ ਪੂਰੀ ਤਰ੍ਹਾਂ ਨਾਲ ਅਲਗ ਖੇਡ ਹੈ। ਮੈਂ ਥੱਕ ਗਿਆ ਹਾਂ! 

ਇਹ ਵੀ ਪੜ੍ਹੋ : ਸਵਿਸ ਓਪਨ : ਸਿੰਧੂ ਨੇ ਜਿੱਤਿਆ ਸਵਿਸ ਓਪਨ ਦਾ ਖਿਤਾਬ

ਫਾਫ ਡੁਪਲੇਸਿਸ ਦੀ 57 ਗੇਂਦਾਂ 'ਚ 88 ਦੌੜਾਂ ਦੀ ਪਾਰੀ ਤੇ ਵਿਰਾਟ ਕੋਹਲੀ ਦੀ 29 ਗੇਂਦਾਂ 'ਚ ਅਜੇਤੂ 41 ਦੌੜਾਂ ਦੀ ਪਾਰੀ ਨੇ ਪੰਜਾਬ ਲਈ ਵੱਡਾ ਟੀਚਾ ਰੱਖਿਆ ਪਰ ਮਯੰਕ ਅਗਰਵਾਲ ਦੀ ਅਗਵਾਈ ਵਾਲੀ ਟੀਮ ਨੇ 19ਵੇਂ ਓਵਰ 'ਚ ਟੀਚੇ ਦਾ ਪਿੱਛਾ ਕੀਤਾ। ਓਡੀਅਨ ਸਮਿਥ ਨੂੰ 8 ਗੇਂਦਾਂ 'ਚ ਅਜੇਤੂ 25 ਦੌੜਾਂ ਬਣਾਉਣ ਲਈ 'ਪਲੇਅਰ ਆਫ਼ ਦਿ ਮੈਚ' ਦਾ ਪੁਰਸਕਾਰ ਮਿਲਿਆ। ਇਸ ਜਿੱਤ ਦੇ ਨਾਲ ਪੰਜਾਬ ਕਿੰਗਜ਼ ਨੇ ਆਈ. ਪੀ. ਐੱਲ. 2022 ਦੀ ਜੇਤੂ ਸ਼ੁਰੂਆਤ ਕੀਤੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News