IPL 2020 : ਰੋਹਿਤ ਨੇ ਤੋੜਿਆ ਰੈਨਾ ਦਾ ਵੱਡਾ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਚੌਥੇ ਖਿਡਾਰੀ

9/23/2020 11:04:53 PM

ਆਬੂ ਧਾਬੀ- ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਖੇਡੇ ਜਾ ਰਹੇ ਮੈਚ ਦੇ ਦੌਰਾਨ ਮੁੰਬਈ ਇੰਡੀਅਨਜ਼ ਦੇ ਕਪਤਾਨ ਅਤੇ ਧਮਾਕੇਦਾਰ ਓਪਨਰ ਰੋਹਿਤ ਸ਼ਰਮਾ ਨੇ ਛੱਕਿਆਂ ਦਾ ਵੱਡਾ ਰਿਕਾਰਡ ਬਣਾ ਦਿੱਤਾ ਹੈ। ਰੋਹਿਤ ਸ਼ਰਮਾ ਨੇ 6 ਛੱਕੇ ਲਗਾਉਂਦੇ ਹੋਏ ਆਪਣੇ 200 ਛੱਕੇ ਪੂਰੇ ਕੀਤੇ ਅਤੇ ਸੁਰੇਸ਼ ਰੈਨਾ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਤੋਂ ਪਹਿਲਾਂ ਇਹ ਦੋਵੇਂ ਖਿਡਾਰੀ 194 ਛੱਕਿਆਂ ਦੇ ਨਾਲ ਇਕ ਹੀ ਸਥਾਨ 'ਤੇ ਸੀ।

PunjabKesari
ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਛੱਕਿਆਂ ਦੇ ਮਾਮਲੇ 'ਚ ਹੁਣ ਰੋਹਿਤ ਸ਼ਰਮਾ ਚੌਥੇ ਸਥਾਨ 'ਤੇ ਆ ਗਏ ਹਨ। ਰੋਹਿਤ ਤੋਂ ਉਪਰ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ (212) ਹੈ, ਜਦਕਿ ਦੂਜੇ ਨੰਬਰ 'ਤੇ ਏ ਬੀ ਡਿਵੀਲੀਅਰਸ (214) ਦਾ ਨਾਂ ਆਉਂਦਾ ਹੈ। ਇਸ ਤੋਂ ਇਲਾਵਾ ਪਹਿਲੇ ਨੰਬਰ 'ਤੇ ਕ੍ਰਿਸ ਗੇਲ ਹੈ, ਜਿਸ ਦੇ ਨਾਂ ਆਈ. ਪੀ. ਐੱਲ. 'ਚ 316 ਛੱਕੇ ਲਗਾਉਣ ਦਾ ਰਿਕਾਰਡ ਹੈ।

PunjabKesari
ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਖਿਡਾਰੀ
326 ਕ੍ਰਿਸ ਗੇਲ
214 ਏ ਬੀ ਡਿਵੀਲੀਅਰਸ
212 ਐੱਮ. ਐੱਸ. ਧੋਨੀ
200 ਰੋਹਿਤ ਸ਼ਰਮਾ
194 ਸੁਰੇਸ਼ ਰੈਨਾ


Gurdeep Singh

Content Editor Gurdeep Singh