IPL2020: ਦੀਪਕ ਚਾਹਰ ਨੂੰ ਅਭਿਆਸ ਸ਼ੁਰੂ ਕਰਣ ਲਈ BCCI ਦੀ ਇਜਾਜ਼ਤ ਮਿਲੀ

09/11/2020 6:02:11 PM

ਦੁਬਈ (ਭਾਸ਼ਾ) : ਕੋਵਿਡ-19 ਬੀਮਾਰੀ ਤੋਂ ਉੱਭਰਣ ਵਾਲੇ ਚੇਨੱਈ ਸੁਪਰਕਿੰਗਜ਼ (ਸੀ.ਐੱਸ.ਕੇ.) ਦੇ ਤੇਜ਼ ਗੇਂਦਬਾਜ ਦੀਪਕ ਚਾਹਰ ਬੀ.ਸੀ.ਸੀ.ਆਈ. (ਭਾਰਤੀ ਕ੍ਰਿਕਟ ਬੋਰਡ) ਵੱਲੋਂ ਜਰੂਰੀ ਮਨਜ਼ੂਰੀ ਮਿਲਣ ਦੇ ਬਾਅਦ ਸ਼ੁੱਕਰਵਾਰ ਤੋਂ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਲਈ ਅਭਿਆਸ ਸ਼ੁਰੂ ਕਰਣਗੇ।

ਇਹ ਵੀ ਪੜ੍ਹੋ:  IPL 2020: ਧੋਨੀ ਨੇ ਜੜਿਆ ਸ਼ਾਨਦਾਰ ਛੱਕਾ, ਹੈਰਾਨ ਰਹਿ ਗਏ ਮੁਰਲੀ ਵਿਜੈ, ਵੇਖੋ ਵੀਡੀਓ

ਚਾਹਰ ਨੂੰ ਕੋਰੋਨਾ ਵਾਇਰਸ ਜਾਂਚ ਦੀ 2 ਨੈਗੇਟਿਵ ਰਿਪੋਰਟ ਆਉਣ ਦੇ ਬਾਅਦ ਬੁੱਧਵਾਰ ਨੂੰ ਬਾਇਓ-ਬਬਲ (ਜੈਵ-ਸੁਰੱਖਿਅਤ ਮਾਹੌਲ)  ਵਿਚ ਪਰਵੇਸ਼ ਕਰਣ ਦੀ ਇਜਾਜ਼ਤ ਮਿਲੀ ਸੀ। ਬੀ.ਸੀ.ਸੀ.ਆਈ. ਦੇ ਨਿਯਮਾਂ ਅਨੁਸਾਰ ਨੈਟ ਅਭਿਆਸ ਤੋਂ ਪਹਿਲਾਂ 'ਕਾਰਡਿਓ-ਵੈਸਕੁਲਰ' ਜਾਂਚ ਕਰਣਾ ਜ਼ਰੂਰੀ ਹੁੰਦਾ ਹੈ। ਸੀ.ਐਸ.ਕੇ. ਦੇ ਮੁੱਖ ਕਾਰਜਕਾਰੀ ਅਧਿਕਾਰੀ ਕਾਸ਼ੀ ਵਿਸ਼ਵਨਾਥ ਨੇ ਕਿਹਾ, 'ਉਹ ਅੱਜ (ਸ਼ੁੱਕਰਵਾਰ) ਤੋਂ ਅਭਿਆਸ ਸ਼ੁਰੂ ਕਰਣਗੇ। ਉਨ੍ਹਾਂ ਨੂੰ ਬੀ.ਸੀ.ਸੀ.ਆਈ. ਵੱਲੋਂ ਜ਼ਰੂਰੀ ਮਨਜ਼ੂਰੀ ਮਿਲ ਗਈ ਹੈ। ਟੀਮ ਸਖ਼ਤ ਅਭਿਆਸ ਕਰ ਰਹੀ ਹੈ ਅਤੇ ਚੰਗੀ ਸਥਿਤੀ ਹੈ। ਅਸੀਂ ਆਪਣੇ ਪਹਿਲੇ ਮੁਕਾਬਲੇ ਦਾ ਇੰਤਜਾਰ ਕਰ ਰਹੇ ਹਾਂ।'

ਇਹ ਵੀ ਪੜ੍ਹੋ: ਇਹ ਹਨ WWE ਦੀਆਂ ਹੌਟ ਰੈਸਲਰ ਬੀਬੀਆਂ, ਜਾਣੋ ਕੌਣ ਹੈ ਨੰਬਰ ਵਨ (ਵੇਖੋ ਤਸਵੀਰਾਂ)

ਆਈ.ਪੀ.ਐੱਲ. ਦੇ ਪਹਿਲੇ ਮੁਕਾਬਲੇ ਵਿਚ ਪਿਛਲੇ ਸਾਲ ਦੀ ਉਪ ਜੇਤੂ ਸੀ.ਐਸ.ਕੇ. ਦਾ 19 ਸਤੰਬਰ ਨੂੰ ਚੈਂਪੀਅਨ ਮੁੰਬਈ ਇੰਡੀਅਨਜ਼ ਨਾਲ ਸਾਹਮਣਾ ਹੋਵੇਗਾ। ਦੁਬਈ ਪੁੱਜਣ ਦੇ ਬਾਅਦ ਟੀਮ ਦਾ ਇਕ ਬੱਲੇਬਾਜ ਵੀ ਕੋਵਿਡ-19 ਪਾਜ਼ੇਟਿਵ ਪਾਇਆ ਗਿਆ ਸੀ, ਜਿਸ ਦੀ ਸ਼ਨੀਵਾਰ ਨੂੰ ਫਿਰ ਜਾਂਚ ਹੋਵੇਗੀ। ਸੀ.ਐੱਸ.ਕੇ. ਦੇ ਦਲ ਦੇ 13 ਮੈਬਰ ਕੋਵਿਡ-19 ਪਾਜ਼ੇਟਿਵ ਮਿਲੇ ਸਨ, ਜਿਸ ਦੀ ਵਜ੍ਹਾ ਨਾਲ ਟੀਮ ਨੇ ਸਭ ਤੋਂ ਦੇਰ ਨਾਲ ਅਭਿਆਸ ਸ਼ੁਰੂ ਕੀਤਾ ਸੀ। ਸੁਰੇਸ਼ ਰੈਨਾ ਅਤੇ ਹਰਭਜਨ ਸਿੰਘ ਵਰਗੇ ਧਾਕੜ ਖਿਡਾਰੀਆਂ ਦੇ ਸੀਜ਼ਨ ਤੋਂ ਹੱਟਣ ਕਾਰਨ ਸੀ.ਐੱਸ.ਕੇ. ਨੂੰ ਵੱਡਾ ਝੱਟਕਾ ਲੱਗਾ।

ਇਹ ਵੀ ਪੜ੍ਹੋ: ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਅੱਜ ਦੇ ਨਵੇਂ ਭਾਅ

ਵਿਸ਼ਵਨਾਥ ਨੇ ਕਿਹਾ, 'ਸਾਨੂੰ ਆਪਣੇ ਸੀਨੀਅਰ ਖਿਡਾਰੀਆਂ ਦੀ ਕਮੀ ਮਹਿਸੂਸ ਹੋਵੇਗੀ, ਪਰ ਇਹ ਦੂਜਿਆਂ ਲਈ ਬਿਹਤਰ ਪ੍ਰਦਰਸ਼ਨ ਕਰਕੇ ਖੁਦ ਨੂੰ ਸਾਬਤ ਕਰਣ ਦਾ ਮੌਕਾ ਹੋਵੇਗਾ। ਸਾਡੇ ਕੋਲ ਜੋ ਵੀ ਖਿਡਾਰੀ ਹਨ, ਅਸੀ ਉਨ੍ਹਾਂ ਨਾਲ ਚੰਗਾ ਪ੍ਰਦਰਸ਼ਨ ਕਰਣ ਨੂੰ ਲੈ ਕੇ ਭਰੋਸਾ ਹੈ।'

ਇਹ ਵੀ ਪੜ੍ਹੋ: ਧੋਨੀ ਦੀ ਟੀਮ ਲਈ ਵੱਡੀ ਖ਼ਬਰ, ਰੈਨਾ ਦੀ ਜਗ੍ਹਾ ਲੈ ਸਕਦੈ ਇਹ ਵਿਸ਼ਵ ਦਾ ਨੰਬਰ 1 ਬੱਲੇਬਾਜ


cherry

Content Editor

Related News