ਧੋਨੀ ਦੀ ਟੀਮ ਨੂੰ ਵੱਡਾ ਝਟਕਾ, IPL 2020 ਤੋਂ ਬਾਹਰ ਹੋਏ ਡਿਵੇਨ ਬਰਾਵੋ

Wednesday, Oct 21, 2020 - 04:57 PM (IST)

ਧੋਨੀ ਦੀ ਟੀਮ ਨੂੰ ਵੱਡਾ ਝਟਕਾ, IPL 2020 ਤੋਂ ਬਾਹਰ ਹੋਏ ਡਿਵੇਨ ਬਰਾਵੋ

ਦੁਬਈ (ਵਾਰਤਾ) : ਖ਼ਰਾਬ ਪ੍ਰਦਰਸ਼ਨ ਨਾਲ ਜੂਝ ਰਹੀ ਚੇਨਈ ਸੁਪਰਕਿੰਗਜ਼ ਨੂੰ ਉਸ ਦੇ ਆਲਰਾਊਂਡਰ ਡਿਵੇਨ ਬਰਾਵੋ ਦੇ ਗਰੋਇਨ ਸੱਟ ਕਾਰਨ ਆਈ.ਪੀ.ਐਲ. ਦੇ ਬਾਕੀ ਸੀਜ਼ਨ ਤੋਂ ਬਾਹਰ ਹੋ ਜਾਣ ਨਾਲ ਡੂੰਘਾ ਝੱਟਕਾ ਲੱਗਾ ਹੈ। ਵੈਸਟ ਇੰਡੀਜ਼  ਦੇ ਬਰਾਵੋ ਹੁਣ ਆਈ.ਪੀ.ਐਲ. ਛੱਡ ਕੇ ਆਪਣੇ ਦੇਸ਼ ਪਰਤਣਗੇ। ਬਰਾਵੋ ਨੂੰ ਗਰੋਇਨ ਸੱਟ 17 ਅਕਤੂਬਰ ਨੂੰ ਦਿੱਲੀ ਕੈਪੀਟਲਸ ਖ਼ਿਲਾਫ਼ ਪਿਛਲੇ ਮੈਚ ਦੌਰਾਨ ਲੱਗੀ ਸੀ। ਇਸ ਸੱਟ ਕਾਰਨ ਬਰਾਵੋ ਉਸ ਮੈਚ ਵਿਚ ਆਖ਼ਰੀ ਓਵਰ ਨਹੀਂ ਸੁੱਟ ਸਕੇ ਸਨ ਅਤੇ ਚੇਨਈ ਨੂੰ ਹਾਰ ਦਾ ਸਾਹਮਣਾ ਕਰਣਾ ਪਿਆ ਸੀ।

ਇਹ ਵੀ ਪੜ੍ਹੋ: IPL 2020: ਪੰਜਾਬ ਦੇ 'ਲਕੀ ਚਾਰਮ' ਕ੍ਰਿਸ ਗੇਲ ਦੀ ਪਤਨੀ ਹੈ ਕਾਫ਼ੀ ਸਟਾਈਲਿਸ਼, ਵੇਖੋ ਤਸਵੀਰਾਂ

PunjabKesari

ਚੇਨਈ ਟੀਮ ਦੇ ਸੀ.ਈ.ਓ. ਕਾਸ਼ੀ ਵਿਸ਼ਵਨਾਥਨ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਬਰਾਵੋ ਗਰੋਇਨ ਸੱਟ ਕਾਰਨ ਆਈ.ਪੀ.ਐਲ. ਦੇ ਬਾਕੀ ਸੀਜ਼ਨ 'ਚੋਂ ਬਾਹਰ ਹੋ ਗਏ ਹਨ। ਉਹ ਕੱਲ ਆਪਣੇ ਦੇਸ਼ ਪਰਤਣਗੇ। ਟੀਮ ਪ੍ਰਬੰਧਨ ਇਸ ਗੱਲ ਦਾ ਫ਼ੈਸਲਾ ਕਰੇਗਾ ਕਿ ਬਰਾਵੋ ਦੀ ਜਗ੍ਹਾ ਕੋਈ ਖਿਡਾਰੀ ਲੈਣਾ ਹੈ ਜਾਂ ਨਹੀਂ। ਦਿੱਲੀ ਨੂੰ ਆਖ਼ਰੀ ਓਵਰ ਵਿਚ ਜਿੱਤ ਲਈ 17 ਦੌੜਾਂ ਚਾਹੀਦੀਆਂ ਸਨ ਪਰ ਡਵੇਨ ਬਰਾਵੋ ਦੇ ਜ਼ਖ਼ਮੀ ਹੋਣ ਕਾਰਨ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇਹ ਓਵਰ ਲੈਫਟ ਆਰਮ ਸਪਿਨਰ ਰਵਿੰਦਰ ਜਡੇਜਾ ਨੂੰ ਦਿੱਤਾ। ਇਸ ਓਵਰ ਵਿਚ 3 ਛੱਕੇ ਪਏ ਅਤੇ ਚੇਨਈ ਨੂੰ ਹਾਰ ਦਾ ਸਾਹਮਣਾ ਕਰਣਾ ਪਿਆ।

ਇਹ ਵੀ ਪੜ੍ਹੋ: ਜਲਦ ਪਿਤਾ ਬਣਨ ਵਾਲੇ ਹਨ ਕ੍ਰਿਕਟਰ ਸੁਨੀਲ ਨਾਰਾਇਣ, ਪ੍ਰਸ਼ੰਸਕਾਂ ਨਾਲ ਖ਼ੁਸ਼ੀ ਕੀਤੀ ਸਾਂਝੀ

ਚੇਨਈ ਨੂੰ ਇਸ ਦੇ ਬਾਅਦ ਰਾਜਸਥਾਨ ਰਾਇਲਜ਼ ਦੇ ਹੱਥਾਂ ਸੋਮਵਾਰ ਨੂੰ 7 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਣਾ ਪਿਆ। ਚੇਨਈ ਦੀ 10 ਮੈਚਾਂ ਵਿਚ ਇਹ 7ਵੀਂ ਹਾਰ ਸੀ ਅਤੇ ਉਹ ਸੂਚੀ ਵਿਚ 8ਵੇਂ ਸਥਾਨ 'ਤੇ ਖਿਸਕ ਗਈ ਹੈ। ਚੇਨਈ ਹੁਣ ਪਲੇਆਫ ਦੀ ਹੋੜ ਤੋਂ ਲਗਭਗ ਬਾਹਰ ਹੋ ਚੁੱਕੀ ਹੈ ਅਤੇ ਕੋਈ ਚਮਤਕਾਰ ਹੀ ਉਸ ਨੂੰ ਪਲੇਆਫ ਵਿਚ ਪਹੁੰਚਾ ਸਕਦਾ ਹੈ।

ਇਹ ਵੀ ਪੜ੍ਹੋ: ਮੋਦੀ ਸਰਕਾਰ ਦਾ ਵੱਡਾ ਐਲਾਨ, 30 ਲੱਖ ਸਰਕਾਰੀ ਕਾਮਿਆਂ ਨੂੰ ਮਿਲੇਗਾ ਦੀਵਾਲੀ ਬੋਨਸ


author

cherry

Content Editor

Related News