ਜਾਣੋ IPL ਨਾਲ ਸਬੰਧਤ ਕੁਝ ਅਜਿਹੇ ਤੱਥ, ਜੋ ਤੁਸੀਂ ਨਹੀਂ ਜਾਣਦੇ ਹੋਵੋਗੇ

03/21/2019 12:47:48 PM

ਨਵੀਂ ਦਿੱਲੀ— ਆਈ.ਪੀ.ਐੱਲ. 2019 ਦੇ ਸ਼ੁਰੂ ਹੋਣ 'ਚ ਬਸ ਕੁਝ ਹੀ ਦਿਨ ਬਚੇ ਹਨ। ਅਜਿਹੇ 'ਚ ਆਈ.ਪੀ.ਐੱਲ. ਦੀਆਂ ਸਾਰੀਆਂ ਫ੍ਰੈਂਚਾਈਜ਼ੀਆਂ ਨੇ ਮੁਕਾਬਲਿਆਂ ਲਈ ਆਪਣੀ ਕਮਰ ਕਸ ਲਈ ਹੈ। ਅੱਜ ਅਸੀਂ ਤੁਹਾਨੂੰ ਬੀਤੇ ਸਮੇਂ ਹੋਏ ਆਈ.ਪੀ.ਐੱਲ. ਟੂਰਨਾਮੈਂਟਸ ਦੌਰਾਨ ਦੇ ਕੁਝ ਅਜਿਹ ਤੱਥ ਅਤੇ ਗੱਲਾਂ ਦੱਸਾਂਗੇ ਜਿਸ ਨੂੰ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ। ਤਾਂ ਆਓ ਜਾਣਦੇ ਹਾਂ ਇਨ੍ਹਾਂ ਤੱਥਾਂ ਬਾਰੇ-

1. ਚੇਨਈ ਸੁਪਰਕਿੰਜ਼ ਅਜਿਹੀ ਆਈ.ਪੀ.ਐੱਲ. ਫ੍ਰੈਂਚਾਈਜ਼ੀ ਹੈ ਜਿਸ ਨੇ ਇਕ ਵਾਰ ਵੀ ਆਪਣਾ ਕਪਤਾਨ (ਐੱਮ.ਐੱਸ. ਧੋਨੀ) ਨਹੀਂ ਬਦਲਿਆ ਹੈ।
PunjabKesari
2. ਮੁੰਬਈ ਇੰਡੀਅਨਜ਼ ਦੇ ਲਸਿਥ ਮਲਿੰਗਾ ਨੇ 16 ਮੈਚਾਂ 'ਚ 28 ਵਿਕਟਾਂ ਕੱਢੀਆਂ ਹਨ ਜੋ ਕਿ ਇਕ ਸੀਜ਼ਨ 'ਚ ਸਭ ਤੋਂ ਵੱਧ ਹੈ।
PunjabKesari
3. ਪਿਊਸ਼ ਚਾਵਲਾ ਇਸ ਤਰ੍ਹਾਂ ਦਾ ਬੱਲੇਬਾਜ਼ ਹੈ, ਜਿਸ ਨੇ ਆਈ.ਪੀ.ਐੱਲ. 'ਚ ਕਦੀ ਵੀ ਨੋ ਬਾਲ ਨਹੀਂ ਸੁੱਟੀ ਹੈ। 
PunjabKesari
4. ਡੇਲ ਸਟੇਨ ਨੇ 2013 ਸੀਜ਼ਨ 'ਚ 212 ਡਾਟ ਬਾਲਜ਼ ਸੁੱਟੀਆਂ, ਜੋ ਕਿ ਉਸ ਵੱਲੋਂ ਕੁੱਲ ਸੁੱਟੀਆਂ ਗੇਂਦਾਂ ਦਾ 50 ਫੀਸਦੀ ਤੋਂ ਜ਼ਿਆਦਾ ਸੀ।
PunjabKesari
5. ਹਰਭਜਨ ਸਿੰਘ (13 ਵਾਰ) ਦੇ ਨਾਂ ਸਭ ਤੋਂ ਜ਼ਿਆਦਾ ਵਾਰ 0 'ਤੇ ਆਊਟ ਹੋਣ ਦਾ ਰਿਕਾਰਡ ਹੈ।

PunjabKesari

 


Tarsem Singh

Content Editor

Related News