IPL 2019 : ਮੈਚ ਤੋਂ ਪਹਿਲਾਂ CSK ਤੇ MI ਦੇ ਖਿਡਾਰੀਆਂ ਦਾ ਮੈਦਾਨ ''ਤੇ ਦਿਸਿਆ ਦੋਸਤਾਨਾ (Video)

04/03/2019 3:31:11 PM

ਨਵੀਂ ਦਿੱਲੀ : ਆਈ. ਪੀ. ਐੱਲ. ਦੇ 12ਵੇਂ ਸੀਜ਼ਨ ਦੇ ਲੀਗ ਰਾਊਂਡ ਦੌਰਾਨ ਅੱਜ ਸਭ ਤੋਂ ਵੱਡਾ ਮੁਕਾਬਲਾ ਹੋਣ ਜਾ ਰਿਹਾ ਹੈ। ਆਈ. ਪੀ. ਐੱਲ. ਵਿਚ ਪੁਰਾਣੀ ਵਿਰੋਧੀ ਟੀਮ ਰਹੀ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਅੱਜ ਮੈਚ ਖੇਡਿਆ ਜਾਣਾ ਹੈ। ਇਸ ਮੈਚ ਤੋਂ ਇਕ ਦਿਨ ਪਹਿਲਾਂ ਦੋਵਾਂ ਟੀਮਾਂ ਵਿਚਾਲੇ ਖਿਡਾਰੀਆਂ ਵਿਚ ਕਾਫੀ ਯਾਰਾਨਾ ਦੇਖਣ ਨੂੰ ਮਿਲਿਆ। ਵੀਡੀਓ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਦੇ ਇੰਸਟਾਗ੍ਰਾਮ ਪੇਜ਼ 'ਤੇ ਸ਼ੇਅਰ ਕੀਤੇ ਗਏ ਹਨ। ਦਰਅਸਲ ਦੋਵੇਂ ਟੀਮਾਂ ਮੈਚ ਤੋਂ ਇਕ ਦਿਨ ਪਹਿਲਾਂ ਮਤਲਬ 2 ਅਪ੍ਰੈਲ ਇਕ ਖਾਸ ਦਿਨ ਵੀ ਸੈਲੀਬ੍ਰੇਟ ਕਰ ਰਹੀ ਸੀ।

 

View this post on Instagram

All the warm smiles and hugs that the Wankhede witnessed on the eve of #MIvCSK! #WhistlePodu #Yellove 🦁💛

A post shared by Chennai Super Kings (@chennaiipl) on

2 ਅਪ੍ਰੈਲ 2011 ਵਿਚ ਭਾਰਤ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਸ਼੍ਰੀਲੰਕਾ ਨੂੰ ਆਈ. ਸੀ. ਸੀ. ਵਿਸ਼ਵ ਕੱਪ ਦੇ ਫਾਈਨਲਜ਼ ਵਿਚ ਹਰਾਇਆ ਸੀ। ਉਸ ਟੀਮ ਦਾ ਹਿੱਸਾ ਰਹੇ ਕੁਝ ਖਿਡਾਰੀ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵੱਲੋਂ ਮੌਜੂਦਾ ਆਈ. ਪੀ. ਐੱਲ. ਸੀਜ਼ਨ ਖੇਡ ਰਹੇ ਹਨ। ਉਸ ਵਿਚ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ, ਸੁਰੇਸ਼ ਰੈਨਾ, ਹਰਭਜਨ ਸਿੰਘ ਵਰਗੇ ਨਾਂ ਸ਼ਾਮਲ ਹਨ। ਉੱਥੇ ਮੁੰਬਈ ਇੰਡੀਅਨਜ਼ ਵੱਲੋਂ ਯੁਵਰਾਜ ਸਿੰਘ ਅਤੇ ਜ਼ਹੀਰ ਖਾਨ ਵੀ ਉਸ ਟੀਮ ਦਾ ਹਿੱਸਾ ਸੀ। ਇਨ੍ਹਾਂ ਸਭ ਨੇ ਮਿਲ ਕੇ ਵਾਨਖੇੜੇ ਸਟੇਡੀਅਮ ਵਿਚ ਇਸ ਖਾਸ ਤਾਰੀਖ ਨੂੰ ਸੈਲੀਬ੍ਰੇਟ ਕੀਤਾ। ਇਸ ਦੌਰਾਨ ਹਰਭਜਨ ਨੇ ਇਕ ਖਾਸ ਵਜ੍ਹਾ ਨਾਲ ਯੁਵਰਾਜ ਦਾ ਧੰਨਵਾਦ ਵੀ ਕੀਤਾ। ਮੈਚ ਤੋਂ ਪਹਿਲਾਂ ਦੋਵੇਂ ਟੀਮਾਂ ਦੇ ਖਿਡਾਰੀਆਂ ਵਿਚਾਲੇ ਅਜਿਹਾ ਪਿਆਰ ਦੇਖ ਕੇ ਪ੍ਰਸ਼ੰਸਕ ਵੀ ਕਾਫੀ ਖੁਸ਼ ਹੋ ਗਏ ਹਨ।

View this post on Instagram

Two legends acknowledging each other's efforts. Thank you for 2011 and everything, @yuvisofficial and @harbhajan3 💙🙌🏻 . #CricketMeriJaan #MumbaiIndians #MIvCSK

A post shared by Mumbai Indians (@mumbaiindians) on


Related News