IPL 2019 : ਮੈਚ ਹਾਰਨ ਤੋਂ ਬਾਅਦ ਭੁਵਨੇਸ਼ਵਰ ਨੇ ਦਿੱਤਾ ਵੱਡਾ ਬਿਆਨ
Wednesday, Apr 24, 2019 - 12:11 AM (IST)

ਜਲੰਧਰ— ਚੇਨਈ ਸੁਪਰ ਕਿੰਗਜ਼ ਵਿਰੁੱਧ ਮਜ਼ਬੂਤ ਸਕੋਰ ਬਣਾਉਣ ਤੋਂ ਬਾਅਦ ਮਿਲੀ ਹਾਰ ਕਾਰਨ ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਭੁਵਨੇਸ਼ਵਰ ਕੁਮਾਰ ਬਹੁਤ ਦੁਖੀ ਦਿਖੇ। ਹੈਦਰਾਬਾਦ ਦੇ ਮੌਜੂਦਾ ਕਪਤਾਨ ਕੇਨ ਵਿਲੀਅਮਸਨ ਪਹਿਲਾਂ ਹੀ ਐਮਰਜੈਂਸੀ ਦੇ ਹਾਲਾਤ ਕਾਰਨ ਵਾਪਸ ਨਿਊਜ਼ੀਲੈਂਡ ਜਾ ਚੁੱਕੇ ਹਨ। ਇਸ ਦੌਰਾਨ ਉਸ ਦੀ ਗੈਰਹਾਜ਼ਰੀ 'ਚ ਇਕ ਬਾਰ ਫਿਰ ਤੋਂ ਕਮਾਨ ਭੁਵਨੇਸ਼ਵਰ ਨੂੰ ਦਿੱਤੀ ਸੀ। ਮੈਚ ਖਤਮ ਹੋਣ ਤੋਂ ਬਾਅਦ ਭੁਵਨੇਸ਼ਵਰ ਨੇ ਕਿਹਾ ਕਿ ਇਹ ਬੋਰਡ 'ਤੇ ਇਕ ਬਰਾਬਰ ਸਕੋਰ ਸੀ। ਮੈਦਾਨ 'ਤੇ ਤਰੇਲ ਸੀ। ਇਸ ਕਾਰਨ ਮੈਚ ਸਾਡੇ ਹੱਥੋਂ ਨਿਕਲ ਗਿਆ।
ਭੁਵਨੇਸ਼ਵਰ ਨੇ ਰਾਸ਼ਿਦ 'ਤੇ ਗੱਲ ਕਰਦੇ ਹੋਏ ਕਿਹਾ ਕਿ 3 ਸਾਲ 'ਚ ਰਾਸ਼ਿਦ ਦੇ ਲਈ 'ਪਹਿਲਾ ਆਫ ਡੇ' ਹੈ। ਵੈਸੇ ਵੀ 'ਆਫ ਡੇ' ਕਿਸੇ ਵੀ ਗੇਂਦਬਾਜ਼ ਦੇ ਲਈ ਹੋ ਸਕਦਾ ਹੈ। ਇਸ ਜਿੱਤ ਦਾ ਪੂਰਾ ਸਿਹਰਾ ਸ਼ੇਨ ਵਾਟਸਨ ਨੂੰ ਜਾਂਦਾ ਹੈ। ਅਸੀਂ ਸਪੱਸ਼ਟ ਰੂਪ ਨਾਲ ਬੇਅਰਸਟੋ ਨੂੰ ਯਾਦ ਕਰਾਂਗੇ ਪਰ ਸਾਡੇ ਕੋਲ ਟੀਮ 'ਚ ਖਿਡਾਰੀ ਹਨ ਜੋ ਉਸਦੀ ਜਗ੍ਹਾ ਲੈ ਸਕਦੇ ਹਨ। ਸਾਡੇ ਕੋਲ ਅਜੇ ਮੈਚ ਹਨ ਤੇ ਸਾਨੂੰ ਉਨ੍ਹਾਂ ਮੈਚਾਂ ਨੂੰ ਜਿੱਤਣ ਲਈ ਕੁਆਲੀਫਾਈ ਕਰਨਾ ਹੋਵੇਗਾ। ਮੈਂ ਕਪਤਾਨੀ ਕਰਦੇ ਹੋਏ ਬਹੁਤ ਕੁਝ ਸਿੱਖਿਆ ਹੈ।