ਬੱਲੇਬਾਜ਼ਾਂ ਦੇ ਪ੍ਰਦਰਸ਼ਨ ਤੋਂ ਖੁਸ਼ ਨਹੀਂ ਹਾਂ : ਹੋਲਡਰ
Saturday, Jun 08, 2019 - 10:45 AM (IST)

ਨਾਟਿੰਘਮ— ਆਸਟਰੇਲੀਆ ਹੱਥੋਂ ਵਿਸ਼ਵ ਕੱਪ ਦੇ ਮੁਕਾਬਲੇ ਵਿਚ ਮਿਲੀ 15 ਦੌੜਾਂ ਦੀ ਹਾਰ ਤੋਂ ਬਾਅਦ ਵੈਸਟਇੰਡੀਜ਼ ਦੇ ਕਪਤਾਨ ਜੈਸਨ ਹੋਲਡਰ ਨੇ ਕਿਹਾ ਹੈ ਕਿ ਉਹ ਬੱਲੇਬਾਜ਼ਾਂ ਦੇ ਪ੍ਰਦਰਸ਼ਨ ਤੋਂ ਸੰਤੁਸ਼ਟ ਨਹੀਂ ਹੈ।
ਹੋਲਡਰ ਨੇ ਕਿਹਾ, ''ਸਾਨੂੰ ਲੱਗਾ ਸੀ ਕਿ ਮੈਚ ਸਾਡੇ ਹੱਥਾਂ ਵਿਚ ਹੈ ਅਤੇ ਅਸੀਂ ਚੰਗੀ ਸ਼ੁਰੂਆਤ ਕੀਤੀ ਸੀ ਪਰ ਬੱਲੇਬਾਜ਼ਾਂ ਨੇ ਕੁਝ ਗੈਰ-ਜ਼ਿੰਮੇਵਾਰਾਨਾਂ ਸ਼ਾਟਾਂ ਖੇਡੀਆਂ ਅਤੇ ਅਸੀਂ ਮੈਚ ਵਿਚ ਪਿੱਛੇ ਚਲੇ ਗਏ। ਸਾਨੂੰ ਮੈਦਾਨ 'ਤੇ ਟਿਕ ਕੇ ਕੁਝ ਲੰਬੀਆਂ ਅਤੇ ਬਿਹਤਰੀਨ ਸਾਂਝੇਦਾਰੀਆਂ ਕਰਨ ਦੀ ਲੋੜ ਸੀ। ਹਾਲਾਂਕਿ ਮੈਨੂੰ ਲੱਗਦਾ ਹੈ ਕਿ ਟੀਮ ਨੇ ਮੁਕਾਬਲੇ ਤੋਂ ਕੋਈ ਹਾਂ-ਪੱਖੀ ਚੀਜ਼ਾਂ ਸਿੱਖੀਆਂ ਹਨ।