ਜਾਪਾਨ ’ਤੇ ਜਿੱਤ ਨਾਲ ਸੈਮੀਫਾਈਨਲ ’ਚ ਜਗ੍ਹਾ ਪੱਕੀ ਕਰਨ ਉਤਰੇਗੀ ਭਾਰਤ ਪੁਰਸ਼ ਹਾਕੀ ਟੀਮ

Saturday, Sep 26, 2026 - 10:07 AM (IST)

ਜਾਪਾਨ ’ਤੇ ਜਿੱਤ ਨਾਲ ਸੈਮੀਫਾਈਨਲ ’ਚ ਜਗ੍ਹਾ ਪੱਕੀ ਕਰਨ ਉਤਰੇਗੀ ਭਾਰਤ ਪੁਰਸ਼ ਹਾਕੀ ਟੀਮ

ਸਪੋਰਟਸ ਡੈਸਕ : ਸ਼ਾਨਦਾਰ ਫਾਰਮ ’ਚ ਚੱਲ ਰਹੀ ਮੌਜੂਦਾ ਚੈਂਪੀਅਨ ਭਾਰਤੀ ਪੁਰਸ਼ ਹਾਕੀ ਟੀਮ ਸ਼ਨੀਵਾਰ ਨੂੰ ਏਸ਼ੀਆਈ ਖੇਡਾਂ ਦੇ ਪੂਲ-ਏ ’ਚ ਮੇਜ਼ਬਾਨ ਜਾਪਾਨ ਵਿਰੁੱਧ ਜਿੱਤ ਦਰਜ ਕਰਕੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦੇ ਹੋਏ ਸੈਮੀਫਾਈਨਲ ’ਚ ਜਗ੍ਹਾ ਪੱਕੀ ਕਰਨ ਦੀ ਕੋਸ਼ਿਸ਼ ਕਰੇਗੀ।

ਹਾਲ ਹੀ ’ਚ ਐੱਫ. ਆਈ. ਐੱਚ. ਵਿਸ਼ਵ ਕੱਪ ’ਚ 8ਵੇਂ ਸਥਾਨ ’ਤੇ ਰਹਿਣ ਵਾਲੀ ਭਾਰਤੀ ਟੀਮ ਨੇ ਸਹੀ ਸਮੇਂ ’ਤੇ ਆਪਣੀ ਲੈਅ ਹਾਸਲ ਕਰ ਲਈ ਹੈ ਅਤੇ 3 ਮੈਚਾਂ ’ਚ 3 ਜਿੱਤਾਂ ਦਰਜ ਕਰਕੇ 9 ਅੰਕਾਂ ਨਾਲ ਬਿਹਤਰ ਗੋਲ ਫਰਕ ਕਾਰਨ ਜਾਪਾਨ ਤੋਂ ਅੱਗੇ ਆਪਣੇ ਗਰੁੱਪ ’ਚ ਚੋਟੀ ’ਤੇ ਹੈ। ਭਾਰਤ ਨੇ ਆਪਣੇ ਸ਼ੁਰੂਆਤੀ 3 ਮੈਚਾਂ ’ਚ ਇੰਡੋਨੇਸ਼ੀਆ ਨੂੰ 13-1, ਸ਼੍ਰੀਲੰਕਾ ਨੂੰ 16-1 ਤੇ ਦੱਖਣੀ ਕੋਰੀਆ ਨੂੰ 8-2 ਨਾਲ ਹਰਾਇਆ ਸੀ। ਭਾਰਤ 28 ਸਤੰਬਰ ਨੂੰ ਬੰਗਲਾਦੇਸ਼ ਵਿਰੁੱਧ ਪੂਲ ਗੇੜ ਦਾ ਆਪਣਾ ਆਖਰੀ ਮੈਚ ਖੇਡੇਗਾ, ਜਿਸ ’ਚ ਉਸ ਦੀ ਜਿੱਤ ਤੈਅ ਮੰਨੀ ਜਾ ਰਹੀ ਹੈ।

ਜਾਪਾਨ ਵੀ 3 ਮੈਚਾਂ ’ਚੋਂ 3 ਜਿੱਤਾਂ ਦੇ ਨਾਲ ਅਜੇਤੂ ਹੈ ਪਰ ਉਸ ਦਾ ਗੋਲ ਫਰਕ ਖਰਾਬ ਹੈ ਜਿਸ ਨਾਲ ਸ਼ਨੀਵਾਰ ਦਾ ਮੁਕਾਬਲਾ ਪੂਲ ’ਚ ਚੋਟੀ ਦੇ ਸਥਾਨ ਲਈ ਫੈਸਲਾਕੁੰਨ ਸਾਬਤ ਹੋਵੇਗਾ।


author

SATPAL

Content Editor

Related News