ਭਾਰਤੀ ਮੁੱਕੇਬਾਜ਼ਾਂ ਦਾ ਜਰਮਨੀ ਜੂਨੀਅਰ ਟੂਰਨਾਮੈਂਟ ''ਚ ਸ਼ਾਨਦਾਰ ਪ੍ਰਦਰਸ਼ਨ

Tuesday, Jun 25, 2019 - 01:18 AM (IST)

ਭਾਰਤੀ ਮੁੱਕੇਬਾਜ਼ਾਂ ਦਾ ਜਰਮਨੀ ਜੂਨੀਅਰ ਟੂਰਨਾਮੈਂਟ ''ਚ ਸ਼ਾਨਦਾਰ ਪ੍ਰਦਰਸ਼ਨ

ਨਵੀਂ ਦਿੱਲੀ- ਭਾਰਤ ਦੀਆਂ ਜੂਨੀਅਰ ਮਹਿਲਾ ਮੁੱਕੇਬਾਜ਼ਾਂ ਨੇ ਜਰਮਨੀ ਵਿਚ ਹੋਏ ਬਲੈਕ ਫਾਰੈਸਟ ਕੱਪ ਵਿਚ 5 ਸੋਨ ਸਣੇ 7 ਤਮਗੇ ਆਪਣੇ ਨਾਂ ਕੀਤੇ ਅਤੇ ਟੂਰਨਾਮੈਂਟ ਵਿਚ ਸਰਵਸ੍ਰੇਸ਼ਠ ਟੀਮ ਦਾ ਖਿਤਾਬ ਜਿੱਤਿਆ। ਸੋਨ ਤਮਗਾ ਜਿੱਤਣ ਵਾਲੀ ਹਰਿਆਣਾ ਦੀ ਨੇਹਾ (54 ਕਿ. ਗ੍ਰਾ.) ਅਤੇ ਕਰਨਾਟਕ ਦੀ ਅੰਜੂ ਦੇਵੀ (50 ਕਿ. ਗ੍ਰਾ.) ਨੂੰ ਕ੍ਰਮਵਾਰ ਟੂਰਨਾਮੈਂਟ ਦੀਆਂ ਸਰਵਸ੍ਰੇਸ਼ਠ ਮੱਕੇਬਾਜ਼ ਅਤੇ  ਵਧੀਆ ਖਿਡਾਰਨਾਂ ਐਲਾਨ ਕੀਤਾ ਗਿਆ। ਭਾਰਤੀ ਮੁੱਕੇਬਾਜ਼ੀ ਸੰਘ ਵਲੋਂ ਜਾਰੀ ਬਿਆਨ ਮੁਤਾਬਕ ਨੇਹਾ ਅਤੇ ਅੰਜੂ ਤੋਂ ਇਲਾਵਾ ਐੱਚ. ਅੰਬੇਸ਼ੋਰੀ ਦੇਵੀ (57 ਕਿ. ਗ੍ਰਾ.), ਤਮੰਨਾ (48 ਕਿ. ਗ੍ਰਾ.) ਅਤੇ ਪ੍ਰੀਤੀ ਦਾਹੀਆ (60 ਕਿ. ਗ੍ਰਾ.) ਨੇ ਵੀ ਸੋਨ ਤਮਗੇ ਹਾਸਲ ਕੀਤੇ। ਭਾਰਤ ਦੀ 13 ਮੈਂਬਰੀ ਟੀਮ ਵਿਚ ਤਨੁ (52 ਕਿ. ਗ੍ਰਾ.) ਅਤੇ ਆਸ਼ਰੇਯਾ ਦਿਨੇਸ਼ ਨਾਈਕ (63 ਕਿ. ਗ੍ਰਾ.) ਨੂੰ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਟੂਰਨਾਮੈਂਟ 'ਚ ਭਾਰਤ ਅਤੇ ਜਰਮਨੀ ਸਣੇ 10 ਦੇਸ਼ਾਂ ਨੇ ਹਿੱਸਾ ਲਿਆ ਸੀ।


author

Gurdeep Singh

Content Editor

Related News