ਭਾਰਤ 2030 ਯੂਥ ਓਲੰਪਿਕ ਲਈ ਬੋਲੀ ਲਗਾਵੇਗਾ : ਖੇਡ ਮੰਤਰੀ ਮਾਂਡਵੀਆ

Sunday, Sep 08, 2024 - 12:14 PM (IST)

ਨਵੀਂ ਦਿੱਲੀ- ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਐਤਵਾਰ ਨੂੰ ਕਿਹਾ ਕਿ ਭਾਰਤ 2030 ਵਿਚ ਹੋਣ ਵਾਲੀਆਂ ਯੂਥ ਓਲੰਪਿਕ ਖੇਡਾਂ ਲਈ ਬੋਲੀ ਲਗਾਉਣ ਲਈ ਤਿਆਰ ਹੈ, ਜੋ ਕਿ 2036 ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਜਿੱਤਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੋਵੇਗਾ।  ਪੰਜਵੀਆਂ ਯੂਥ ਓਲੰਪਿਕ ਖੇਡਾਂ ਸਾਲ 2030 ਵਿੱਚ ਕਰਵਾਈਆਂ ਜਾਣਗੀਆਂ।
ਮਾਂਡਵੀਆ ਨੇ ਇਥੇ ਏਸ਼ੀਆਈ ਓਲੰਪਿਕ ਕੌਂਸਲ (ਓਸੀਏ) ਦੀ 44ਵੀਂ ਮਹਾਸਭਾ ਦੇ ਮੌਕੇ 'ਤੇ ਕਿਹਾ  'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਅਸੀਂ 2030 'ਚ ਹੋਣ ਵਾਲੇ ਯੂਥ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਬੋਲੀ ਲਗਾਉਣ ਜਾ ਰਹੇ ਹਾਂ ਪਰ ਸਾਡਾ ਧਿਆਨ 2036 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ 'ਤੇ ਹੈ।  ਇਸ ਸਮਾਗਮ ਦੇ ਮੁੱਖ ਮਹਿਮਾਨ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਿਹਾ, "ਮੋਦੀ ਜੀ ਦੀ ਅਗਵਾਈ ਵਿੱਚ ਅਸੀਂ ਕ੍ਰਿਕਟ ਵਿਸ਼ਵ ਕੱਪ, ਫੁੱਟਬਾਲ ਅੰਡਰ-17 ਵਿਸ਼ਵ ਕੱਪ ਸਮੇਤ ਕਈ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦਾ ਸਫਲਤਾਪੂਰਵਕ ਆਯੋਜਨ ਕੀਤਾ।" ਭਾਰਤ ਤੋਂ ਇਲਾਵਾ ਪੇਰੂ, ਕੋਲੰਬੀਆ, ਮੈਕਸੀਕੋ, ਥਾਈਲੈਂਡ, ਮੰਗੋਲੀਆ, ਰੂਸ, ਯੂਕ੍ਰੇਨ, ਬੋਸਨੀਆ ਅਤੇ ਹਰਜ਼ੇਗੋਵਿਨਾ ਵੀ ਯੂਥ ਓਲੰਪਿਕ 2023 ਦੀ ਮੇਜ਼ਬਾਨੀ ਦੀ ਦੌੜ ਵਿੱਚ ਸ਼ਾਮਲ ਹਨ।


Aarti dhillon

Content Editor

Related News