IND vs Sl 3rd T20I: ਸੂਰਯਕੁਮਾਰ ਦਾ ਸ਼ਾਨਦਾਰ ਸੈਂਕੜਾ, ਭਾਰਤ ਨੇ ਸ਼੍ਰੀਲੰਕਾ ਨੂੰ ਦਿੱਤਾ 229 ਦੌੜਾਂ ਦਾ ਟੀਚਾ
Saturday, Jan 07, 2023 - 08:55 PM (IST)

ਸਪੋਰਟਸ ਡੈਸਕ- ਭਾਰਤ ਤੇ ਸ਼੍ਰੀਲੰਕਾ ਦਰਮਿਆਨ ਤਿੰਨ ਟੀ20 ਮੈਚਾਂ ਦੀ ਸੀਰੀਜ਼ ਦਾ ਆਖ਼ਰੀ ਮੈਚ ਅੱਜ ਰਾਜਕੋਟ ਦੇ ਸੌਰਾਸ਼ਟਰਾ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਸੂਰਯਕੁਮਾਰ ਯਾਦਵ ਦੀਆਂ ਸ਼ਾਨਦਾਰ 112 ਦੌੜਾਂ ਦੀ ਬਦੌਲਤ ਨਿਰਧਾਰਤ 20 ਓਵਰਾਂ 5 ਵਿਕਟਾਂ ਦੇ ਨੁਕਸਾਨ 'ਤੇ 228 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਸ਼੍ਰੀਲੰਕਾ ਨੂੰ ਜਿੱਤ ਲਈ 229 ਦੌੜਾਂ ਦਾ ਟੀਚਾ ਦਿੱਤ। ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ 1 ਦੌੜ ਦੇ ਨਿੱਜੀ ਸਕੋਰ 'ਤੇ ਦਿਲਸ਼ਾਨ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ।
ਇਸ ਤੋਂ ਬਾਅਦ ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਰਾਹੁਲ ਤ੍ਰਿਪਾਠੀ 35 ਦੌੜਾਂ ਦੇ ਨਿੱਜੀ ਸਕੋਰ 'ਤੇ ਕਰੁਣਾਰਤਨੇ ਦਾ ਸ਼ਿਕਾਰ ਬਣਿਆ। ਭਾਰਤ ਦੀ ਤੀਜੀ ਵਿਕਟ ਸ਼ੁਭਮਨ ਗਿੱਲ ਦੇ ਤੌਰ 'ਤੇ ਡਿੱਗੀ। ਸ਼ੁਭਮਨ 46 ਦੌੜਾਂ ਬਣਾ ਹਸਰੰਗਾ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ। ਇਸ ਤੋਂ ਬਅਦ ਭਾਰਤ ਦੀ ਚੌਥੀ ਵਿਕਟ ਕਪਤਾਨ ਹਾਰਦਿਕ ਪੰਡਯਾ ਦੇ ਤੌਰ 'ਤੇ ਡਿੱਗੀ। ਪੰਡਯਾ ਸਿਰਫ਼ 4 ਦੌੜਾਂ ਦੇ ਨਿੱਜੀ ਸਕੋਰ 'ਤੇ ਰਜੀਥਾ ਵਲੋਂ ਆਊਟ ਕੀਤੇ ਗਏ। ਸ਼੍ਰੀਲੰਕਾ ਵਲੋਂ ਦਿਲਸ਼ਾਨ ਮਦੁਸ਼ੰਕਾ ਨੇ 2, ਕਸੁਨ ਰਜੀਥਾ ਨੇ 1, ਚਮਿਕਾ ਕਰੁਣਾਰਤਨੇ ਨੇ 1 ਤੇ ਵਾਨਿੰਦੂ ਹਸਰੰਗਾ ਨੇ 1 ਵਿਕਟ ਲਏ। ਸੀਰੀਜ਼ 'ਚ ਭਾਰਤ ਤੇ ਸ਼੍ਰੀਲੰਕਾ ਦੋਵੇਂ ਇਕ-ਇਕ ਮੈਚ ਜਿੱਤ ਕੇ ਬਰਾਬਰੀ 'ਤੇ ਹਨ। ਦੋਵੇਂ ਟੀਮਾਂ ਇਹ ਤੀਜਾ ਤੇ ਆਖ਼ਰੀ ਮੈਚ ਜਿੱਤ ਕੇ ਸੀਰੀਜ਼ ਆਪਣੇ ਨਾਂ ਕਰਨਾ ਚਾਹੁਣਗੀਆਂ।
ਹੈੱਡ ਟੂ ਹੈੱਡ
ਕੁਲ ਮੈਚ - 28
ਭਾਰਤ ਜਿੱਤਿਆ - 18
ਸ਼੍ਰੀਲੰਕਾ ਜਿੱਤਿਆ - 9
ਬੇਨਤੀਜਾ - 1
ਇਹ ਵੀ ਪੜ੍ਹੋ : 3 ਘੰਟੇ ਤਕ ਚਲਿਆ ਰਿਸ਼ਭ ਪੰਤ ਦਾ ਆਪਰੇਸ਼ਨ ਰਿਹਾ ਸਫਲ, ਜਾਣੋ ਕਦੋਂ ਕਰਨਗੇ ਕ੍ਰਿਕਟ ਦੇ ਮੈਦਾਨ 'ਤੇ ਵਾਪਸੀ
ਦੋਵੇਂ ਦੇਸਾਂ ਦੀਆਂ ਪਲੇਇੰਗ ਇਲੈਵਨ
ਸ਼੍ਰੀਲੰਕਾ : ਪਥੁਮ ਨਿਸਾਂਕਾ, ਕੁਸਲ ਮੇਂਡਿਸ (ਵਿਕਟਕੀਪਰ), ਅਵਿਸ਼ਕਾ ਫਰਨਾਂਡੋ, ਧਨੰਜੈ ਡੀ ਸਿਲਵਾ, ਚਰਿਥ ਅਸਲੰਕਾ, ਦਾਸੁਨ ਸ਼ਨਾਕਾ (ਕਪਤਾਨ), ਵਾਨਿੰਦੂ ਹਸਾਰੰਗਾ, ਚਮਿਕਾ ਕਰੁਣਾਰਤਨੇ, ਮਹੇਸ਼ ਥੀਕਸ਼ਾਨਾ, ਕਸੁਨ ਰਾਜੀਥਾ, ਦਿਲਸ਼ਾਨ ਮਦੁਸ਼ਨਕਾ
ਭਾਰਤ : ਈਸ਼ਾਨ ਕਿਸ਼ਨ (ਵਿਕਟਕੀਪਰ), ਸ਼ੁਭਮਨ ਗਿੱਲ, ਸੂਰਯਕੁਮਾਰ ਯਾਦਵ, ਰਾਹੁਲ ਤ੍ਰਿਪਾਠੀ, ਹਾਰਦਿਕ ਪੰਡਯਾ (ਕਪਤਾਨ), ਦੀਪਕ ਹੁੱਡਾ, ਅਕਸ਼ਰ ਪਟੇਲ, ਸ਼ਿਵਮ ਮਾਵੀ, ਉਮਰਾਨ ਮਲਿਕ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।