ਵਨਡੇ ਰੈਂਕਿੰਗ ''ਚ ਤੀਜੇ ਸਥਾਨ ''ਤੇ ਬਰਕਰਾਰ ਭਾਰਤ

Monday, Jul 18, 2022 - 01:29 PM (IST)

ਵਨਡੇ ਰੈਂਕਿੰਗ ''ਚ ਤੀਜੇ ਸਥਾਨ ''ਤੇ ਬਰਕਰਾਰ ਭਾਰਤ

ਦੁਬਈ (ਏਜੰਸੀ)- ਭਾਰਤ ਨੇ ਸੋਮਵਾਰ ਨੂੰ ਆਈ.ਸੀ.ਸੀ. ਵੱਲੋਂ ਜਾਰੀ ਤਾਜ਼ਾ ਵਨਡੇ ਟੀਮ ਰੈਂਕਿੰਗ ਵਿੱਚ ਤੀਜਾ ਸਥਾਨ ਬਰਕਰਾਰ ਰੱਖਿਆ ਹੈ। ਰੋਹਿਤ ਸ਼ਰਮਾ ਦੀ ਟੀਮ ਨੇ ਇੰਗਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ 'ਚ 10 ਵਿਕਟਾਂ ਦੀ ਵੱਡੀ ਜਿੱਤ ਨਾਲ ਪਾਕਿਸਤਾਨ ਨੂੰ ਪਛਾੜਦੇ ਹੋਏ ਤੀਜਾ ਸਥਾਨ ਹਾਸਲ ਕੀਤਾ ਸੀ, ਜਦਕਿ ਐਤਵਾਰ ਨੂੰ ਰਿਸ਼ਭ ਪੰਤ ਦੇ ਸੈਂਕੜੇ ਦੀ ਬਦੌਲਤ ਫੈਸਲਾਕੁੰਨ ਮੈਚ 'ਚ ਪੰਜ ਵਿਕਟਾਂ ਦੀ ਜਿੱਤ ਨਾਲ ਉਹ ਤੀਜੇ ਸਥਾਨ 'ਤੇ ਕਾਇਮ ਹੈ।

ਨਿਊਜ਼ੀਲੈਂਡ ਅਜੇ ਵੀ 128 ਰੇਟਿੰਗ ਅੰਕਾਂ ਨਾਲ ਪਹਿਲੇ ਸਥਾਨ 'ਤੇ ਹੈ, ਜਦਕਿ ਇੰਗਲੈਂਡ 121 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਤੀਜੇ ਨੰਬਰ 'ਤੇ ਕਾਬਜ਼ ਭਾਰਤ ਦਾ ਰੇਟਿੰਗ ਅੰਕ 109 ਹੈ, ਜਦਕਿ ਗੁਆਂਢੀ ਦੇਸ਼ ਪਾਕਿਸਤਾਨ 106 ਅੰਕਾਂ ਨਾਲ ਭਾਰਤ ਤੋਂ ਠੀਕ ਪਿੱਛੇ ਚੌਥੇ ਸਥਾਨ 'ਤੇ ਹੈ। ਭਾਰਤ ਨੂੰ ਹੁਣ ਵੈਸਟਇੰਡੀਜ਼ ਦਾ ਦੌਰਾ ਕਰਨਾ ਹੈ, ਜਿੱਥੇ ਉਹ ਕੈਰੇਬੀਅਨ ਟੀਮ ਦੇ ਖ਼ਿਲਾਫ਼ ਤਿੰਨ ਮੈਚਾਂ ਦੀ ਸੀਰੀਜ਼ ਖੇਡੇਗਾ। ਇੱਥੇ ਜਿੱਤ ਦਰਜ ਕਰਕੇ ਉਹ ਪਾਕਿਸਤਾਨ 'ਤੇ ਆਪਣੀ ਬੜ੍ਹਤ ਵਧਾ ਸਕਦਾ ਹੈ। ਦੂਜੇ ਪਾਸੇ ਪਾਕਿਸਤਾਨ ਦੀ ਅਗਲੀ ਵਨਡੇ ਮੁਹਿੰਮ ਨੀਦਰਲੈਂਡ ਖ਼ਿਲਾਫ਼ ਅਗਸਤ ਵਿੱਚ ਸ਼ੁਰੂ ਹੋਵੇਗੀ।


author

cherry

Content Editor

Related News