ਆਰਿਆਵੀਰ ਦੀਆਂ ਸ਼ਾਨਦਾਰ 160 ਦੌੜਾਂ, ਭਾਰਤ ਨੇ UAE ਵਿਰੁੱਧ ਬਣਾਇਆ 309 ਦੌੜਾਂ

Tuesday, Nov 10, 2026 - 03:18 PM (IST)

ਆਰਿਆਵੀਰ ਦੀਆਂ ਸ਼ਾਨਦਾਰ 160 ਦੌੜਾਂ, ਭਾਰਤ ਨੇ UAE ਵਿਰੁੱਧ ਬਣਾਇਆ 309 ਦੌੜਾਂ

ਅਲ ਅਮੀਰਾਤ : ਆਰਿਆਵੀਰ ਸਹਿਵਾਗ (160 ਦੌੜਾਂ) ਦੇ ਤੂਫ਼ਾਨੀ ਸੈਂਕੜੇ ਦੀ ਬਦੌਲਤ ਭਾਰਤ ਅੰਡਰ-19 ਨੇ ਯੂ.ਏ.ਈ. ਅੰਡਰ-19 ਖ਼ਿਲਾਫ਼ ਅੰਡਰ-19 ਏਸ਼ੀਆ ਕੱਪ ਦੇ ਗਰੁੱਪ ਏ ਮੈਚ ਵਿੱਚ ਮੰਗਲਵਾਰ ਨੂੰ 50 ਓਵਰਾਂ ਵਿੱਚ 7 ਵਿਕਟਾਂ 'ਤੇ 309 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਹੈ। ਮੁਸ਼ਕਿਲ ਪਿੱਚ 'ਤੇ ਆਰਿਆਵੀਰ ਨੇ 168 ਗੇਂਦਾਂ ਵਿੱਚ 17 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ 160 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਨੇ ਸ਼ੁਰੂਆਤ ਵਿੱਚ ਸੰਭਲ ਕੇ ਬੱਲੇਬਾਜ਼ੀ ਕੀਤੀ, ਪਰ ਸੈਂਕੜਾ ਪੂਰਾ ਕਰਨ ਤੋਂ ਬਾਅਦ ਆਕਰਮਕ ਰੁੱਖ ਅਪਣਾਇਆ।

ਖੱਬੇ ਹੱਥ ਦੇ ਬੱਲੇਬਾਜ਼ ਵੀ.ਕੇ. ਵਿਨੀਤ (67 ਦੌੜਾਂ) ਨੇ ਵੀ ਆਰਿਆਵੀਰ ਦਾ ਬਿਹਤਰੀਨ ਸਾਥ ਦਿੱਤਾ ਅਤੇ ਦੋਵਾਂ ਨੇ ਦੂਜੀ ਵਿਕਟ ਲਈ 193 ਦੌੜਂ ਦੀ ਅਹਿਮ ਭਾਈਵਾਲੀ ਕੀਤੀ। ਅਨਵਯ ਦ੍ਰਾਵਿੜ 12 ਦੌੜਾਂ ਬਣਾ ਕੇ ਆਊਟ ਹੋਏ। ਭਾਵੇਂ ਅੰਤ ਵਿੱਚ ਯੂ.ਏ.ਈ. ਨੇ ਕੁੱਝ ਵਿਕਟਾਂ ਹਾਸਲ ਕੀਤੀਆਂ, ਪਰ ਭਾਰਤ 300 ਤੋਂ ਵੱਧ ਦਾ ਸਕੋਰ ਬਣਾਉਣ ਵਿੱਚ ਸਫ਼ਲ ਰਿਹਾ।


author

Tarsem Singh

Content Editor

Related News