ਯੁਵਰਾਜ ਨੇ ਦਿੱਤਾ ਬਿਆਨ, ਕਿਹਾ- ਇਸ ਖਿਡਾਰੀ ਨੇ ਚੌਥੇ ਨੰਬਰ ਦੀ ਸਮੱਸਿਆ ਨੂੰ ਕੀਤਾ ਦੂਰ

07/03/2019 1:23:45 PM

ਸਪੋਰਟਸ ਡੈਸਕ— ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਦਾ ਮੰਨਣਾ ਹੈ ਕਿ ਭਾਰਤ ਨੂੰ ਆਖ਼ਰਕਾਰ ਰਿਸ਼ਭ ਪੰਤ ਦੇ ਰੂਪ 'ਚ ਚੌਥੇ ਨੰਬਰ ਦਾ ਬੱਲੇਬਾਜ਼ ਮਿਲ ਗਿਆ ਹੈ। ਉਸ ਨੇ ਕਿਹਾ ਕਿ ਹਾਲ ਹੀ 'ਚ ਜੁੜੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਟੀਮ ਚੌਥੇ ਨੰਬਰ 'ਤੇ ਖਿਡਾ ਰਹੀ ਹੈ ਅਤੇ ਇਹ ਭਾਰਤੀ ਟੀਮ ਦਾ ਸਹੀ ਫੈਸਲਾ ਹੈ। ਯੁਵੀ ਨੇ ਕਿਹਾ ਕਿ ਲੰਬੇ ਕਰੀਅਰ ਲਈ ਪੰਤ ਨੂੰ ਠੀਕ ਤਰੀਕੇ ਨਾਲ ਨਿਖਾਰਨ ਦੀ ਜ਼ਰੂਰਤ ਹੈ। ਯੁਵਰਾਜ ਨੇ ਕਿਹਾ ਕਿ ਪੰਤ ਨੂੰ ਖੁੱਦ ਨੂੰ ਕ੍ਰੀਜ਼ 'ਤੇ ਹੋਰ ਸਮਾਂ ਦੇਣਾ ਚਾਹੀਦਾ ਹੈ। ਪੰਤ ਨੇ ਵਰਲਡ ਕੱਪ 'ਚ ਇੰਗਲੈਂਡ ਦੇ ਖਿਲਾਫ 32 ਤੇ ਬੰਗਲਾਦੇਸ਼ ਦੇ ਖਿਲਾਫ 41 ਗੇਂਦਾਂ 'ਚ 48 ਦੌੜਾਂ ਬਣਾਈਆਂ। ਯੁਵਰਾਜ ਸਿੰਘ ਨੇ ਟਵੀਟ ਕੀਤਾ, '' ਅਖਰਕਾਰ ਸਾਨੂੰ ਭਵਿੱਖ ਦਾ ਚੌਥੇ ਨੰਬਰ ਦਾ ਬੱਲੇਬਾਜ਼ ਮਿਲ ਗਿਆ ਹੈ। 

PunjabKesari

ਭਾਰਤੀ ਟੀਮ ਇਸ ਵਰਲਡ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਇਸ ਤੋਂ ਪਹਿਲਾਂ ਯੁਵਰਾਜ ਨੇ ਪਿਛਲੇ ਮਹੀਨੇ ਕੌਮਾਂਤਰੀ ਕ੍ਰਿਕਟ ਨੂੰ ਅਲਵੀਦਾ ਕਹਿ ਦਿੱਤਾ ਸੀ। ਆਪਣੇ ਰਿਟਾਇਰਮੈਂਟ ਭਾਸ਼ਣ ਵਿਚ ਯੁਵਰਾਜ ਨੇ ਪੰਤ ਦੀ ਕਾਫੀ ਸ਼ਲਾਘਾ ਕੀਤੀ ਸੀ। ਯੁਵਰਾਜ ਨੇ ਕਿਹਾ ਸੀ ਕਿ ਪੰਤ ਕਾਫੀ ਹੁਨਰਮੰਦ ਖਿਡਾਰੀ ਹੈ ਅਤੇ ਉਹ ਭਾਰਤ ਲਈ ਕਾਫੀ ਮੈਚ ਖੇਡੇਗਾ।

PunjabKesari


Related News