ਦਲੀਪ ਟਰਾਫੀ 'ਚ ਧਮਾਕੇਦਾਰ ਪ੍ਰਦਰਸ਼ਨ ਲਈ 2 ਖਿਡਾਰੀਆਂ ਨੂੰ ਮਿਲਿਆ ਇਨਾਮ, ਟੀਮ ਇੰਡੀਆ 'ਚ ਐਂਟਰੀ

Monday, Sep 09, 2024 - 04:04 PM (IST)

ਦਲੀਪ ਟਰਾਫੀ 'ਚ ਧਮਾਕੇਦਾਰ ਪ੍ਰਦਰਸ਼ਨ ਲਈ 2 ਖਿਡਾਰੀਆਂ ਨੂੰ ਮਿਲਿਆ ਇਨਾਮ, ਟੀਮ ਇੰਡੀਆ 'ਚ ਐਂਟਰੀ

ਨਵੀਂ ਦਿੱਲੀ (ਬਿਊਰੋ) : ਬੰਗਲਾਦੇਸ਼ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। BCCI ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ X 'ਤੇ ਪਹਿਲੇ ਟੈਸਟ ਮੈਚ ਲਈ ਟੀਮ ਇੰਡੀਆ ਦਾ ਐਲਾਨ ਕੀਤਾ ਹੈ। ਇਸ ਟੀਮ 'ਚ ਭਾਰਤ ਦੇ ਘਰੇਲੂ ਟੂਰਨਾਮੈਂਟ ਦਲੀਪ ਟਰਾਫੀ 2024 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ 2 ਖਿਡਾਰੀਆਂ ਨੂੰ ਚੁਣਿਆ ਗਿਆ ਹੈ। ਇਨ੍ਹਾਂ ਦੋ ਖਿਡਾਰੀਆਂ 'ਚ ਤੇਜ਼ ਗੇਂਦਬਾਜ਼ ਯਸ਼ ਦਿਆਲ ਅਤੇ ਆਕਾਸ਼ਦੀਪ ਸ਼ਾਮਲ ਹਨ। ਇਹ ਦੋਵੇਂ ਗੇਂਦਬਾਜ਼ ਵਿਰਾਟ ਕੋਹਲੀ ਨਾਲ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਰਾਇਲ ਚੈਲੰਜਰਜ਼ ਬੈਂਗਲੁਰੂ 'ਚ ਖੇਡ ਚੁੱਕੇ ਹਨ। ਜਦੋਂਕਿ ਯਸ਼ ਦਿਆਲ ਵੀ ਸ਼ੁਭਮਨ ਗਿੱਲ ਨਾਲ ਗੁਜਰਾਤ ਟਾਈਟਨਸ 'ਚ ਖੇਡ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ ਪੰਜਾਬ 'ਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਦੇ ਨਾਲ ਠੇਕੇ ਵੀ ਰਹਿਣਗੇ ਬੰਦ

ਯਸ਼ ਦਿਆਲ ਅਤੇ ਆਕਾਸ਼ ਦੀਪ ਨੂੰ ਮਿਲਿਆ ਮੌਕਾ
ਹੁਣ ਆਕਾਸ਼ਦੀਪ ਅਤੇ ਯਸ਼ ਦਿਆਲ ਨੂੰ ਬੰਗਲਾਦੇਸ਼ ਖ਼ਿਲਾਫ਼ 19 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਸੀਰੀਜ਼ ਲਈ ਟੀਮ 'ਚ ਜਗ੍ਹਾ ਮਿਲ ਗਈ ਹੈ। ਹੁਣ ਰੋਹਿਤ ਸ਼ਰਮਾ ਅਤੇ ਕੋਚ ਗੌਤਮ ਗੰਭੀਰ ਕੋਲ ਇਹ ਫੈਸਲਾ ਕਰਨ ਦਾ ਮੌਕਾ ਹੋਵੇਗਾ ਕਿ ਉਹ ਪਲੇਇੰਗ-11 'ਚ ਇਨ੍ਹਾਂ ਦੋਨਾਂ ਖਿਡਾਰੀਆਂ ਨੂੰ ਮੌਕਾ ਦੇਣਗੇ ਜਾਂ ਨਹੀਂ। ਦੱਸ ਦੇਈਏ ਕਿ ਪਹਿਲਾ ਟੈਸਟ ਮੈਚ 19 ਤੋਂ 23 ਸਤੰਬਰ ਤੱਕ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੂਜਾ ਟੈਸਟ 27 ਤੋਂ 1 ਅਕਤੂਬਰ ਤੱਕ ਖੇਡਿਆ ਜਾਵੇਗਾ।

ਯਸ਼ ਦਿਆਲ
ਤੇਜ਼ ਗੇਂਦਬਾਜ਼ ਯਸ਼ ਦਿਆਲ ਲਈ ਇਹ ਪਹਿਲੀ ਵਾਰ ਹੈ। ਉਹ ਪਹਿਲੀ ਵਾਰ ਟੀਮ ਇੰਡੀਆ ਨਾਲ ਜੁੜਿਆ ਹੈ। ਉਸ ਨੂੰ ਸਿੱਧੇ ਟੈਸਟ ਮੈਚ ਖੇਡਣ ਦਾ ਮੌਕਾ ਮਿਲਿਆ ਹੈ। ਯਸ਼ ਦਿਆਲ ਉਹੀ ਤੇਜ਼ ਗੇਂਦਬਾਜ਼ ਹੈ, ਜਿਸ ਦੀਆਂ ਗੇਂਦਾਂ 'ਤੇ ਆਈ. ਪੀ. ਐੱਲ. 'ਚ ਕੋਲਕਾਤਾ ਨਾਈਟ ਰਾਈਡਰਜ਼ ਦੇ ਤੂਫਾਨੀ ਬੱਲੇਬਾਜ਼ ਰਿੰਕੂ ਸਿੰਘ ਨੇ ਇੱਕ ਓਵਰ 'ਚ 5 ਛੱਕੇ ਲਗਾ ਕੇ ਗੁਜਰਾਤ ਟਾਈਟਨਸ ਦੇ ਹੱਥੋਂ ਮੈਚ ਖੋਹ ਲਿਆ ਸੀ। ਇਸ ਤੋਂ ਬਾਅਦ ਇਸ ਗੇਂਦਬਾਜ਼ ਨੇ ਖੁਦ 'ਤੇ ਸਖ਼ਤ ਮਿਹਨਤ ਕੀਤੀ ਅਤੇ ਖੁਦ ਨੂੰ ਸਾਬਤ ਕਰਦੇ ਹੋਏ ਹੁਣ ਟੀਮ ਇੰਡੀਆ 'ਚ ਜਗ੍ਹਾ ਬਣਾ ਲਈ ਹੈ।

ਇਹ ਖ਼ਬਰ ਵੀ ਪੜ੍ਹੋ ਕਤਲ ਕੇਸ ਕਾਰਨ ਇਸ ਕ੍ਰਿਕਟਰ ਨੇ ਛੱਡਿਆ ਦੇਸ਼

ਯਸ਼ ਨੇ 2018 'ਚ ਪਹਿਲੀ ਸ਼੍ਰੇਣੀ ਕ੍ਰਿਕਟ 'ਚ ਆਪਣੀ ਸ਼ੁਰੂਆਤ ਕੀਤੀ ਸੀ। ਉਸ ਨੇ 24 ਮੈਚਾਂ 'ਚ 28.89 ਦੀ ਔਸਤ ਨਾਲ 76 ਵਿਕਟਾਂ ਲਈਆਂ ਹਨ। ਯਸ਼ ਨੇ ਦਲੀਪ ਟਰਾਫੀ 'ਚ ਇੰਡੀਆ ਏ ਅਤੇ ਇੰਡੀਆ ਬੀ ਵਿਚਾਲੇ ਖੇਡੇ ਗਏ ਮੈਚ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ, ਜਿਸ ਕਾਰਨ ਉਸ ਨੂੰ ਟੀਮ ਇੰਡੀਆ 'ਚ ਮੌਕਾ ਮਿਲਿਆ। ਇੰਡੀਆ ਬੀ ਲਈ ਖੇਡਦੇ ਹੋਏ ਉਸ ਨੇ ਪਹਿਲੀ ਪਾਰੀ 'ਚ 1 ਵਿਕਟ ਲਈ ਅਤੇ ਤੀਜੀ ਪਾਰੀ 'ਚ 3 ਵਿਕਟਾਂ ਲੈ ਕੇ ਆਪਣੀ ਟੀਮ ਨੂੰ ਜਿੱਤ ਦਿਵਾਉਣ 'ਚ ਅਹਿਮ ਯੋਗਦਾਨ ਪਾਇਆ।

ਅਕਾਸ਼ ਦੀਪ
ਭਾਰਤੀ ਤੇਜ਼ ਗੇਂਦਬਾਜ਼ ਆਕਾਸ਼ ਦੀਪ ਨੇ ਟੀਮ ਇੰਡੀਆ ਲਈ ਆਪਣਾ ਟੈਸਟ ਡੈਬਿਊ ਕਰ ਲਿਆ ਹੈ। ਉਨ੍ਹਾਂ ਨੇ ਇਸ ਸਾਲ ਰਾਂਚੀ 'ਚ ਇੰਗਲੈਂਡ ਖ਼ਿਲਾਫ਼ ਖੇਡੇ ਗਏ ਚੌਥੇ ਟੈਸਟ ਮੈਚ 'ਚ ਡੈਬਿਊ ਕੀਤਾ ਸੀ। ਉਸ ਨੇ ਭਾਰਤ ਲਈ ਇੱਕ ਮੈਚ 'ਚ ਕੁੱਲ 3 ਵਿਕਟਾਂ ਲਈਆਂ। ਹੁਣ ਉਸ ਦਾ ਟੀਚਾ ਟੀਮ ਇੰਡੀਆ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਣਾ ਹੋਵੇਗਾ। ਉਸ ਨੇ ਦਲੀਪ ਟਰਾਫੀ 'ਚ ਇੰਡੀਆ ਏ ਅਤੇ ਇੰਡੀਆ ਬੀ ਵਿਚਾਲੇ ਹੋਏ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸ ਨੇ ਪਹਿਲੀ ਪਾਰੀ 'ਚ 4 ਅਤੇ ਦੂਜੀ ਪਾਰੀ 'ਚ 5 ਵਿਕਟਾਂ ਲਈਆਂ, ਇਸ ਦੇ ਨਾਲ ਹੀ ਆਕਾਸ਼ ਨੇ ਕੁੱਲ 9 ਵਿਕਟਾਂ ਆਪਣੇ ਨਾਂ ਕਰ ਲਈਆਂ ਪਰ ਉਹ ਆਪਣੀ ਟੀਮ ਨੂੰ ਜਿੱਤ ਤੱਕ ਨਹੀਂ ਪਹੁੰਚਾ ਸਕਿਆ।

ਇਹ ਖ਼ਬਰ ਵੀ ਪੜ੍ਹੋ - ਸਚਿਨ ਦੇ ਪੁੱਤਰ ਬਾਰੇ ਇਹ ਕੀ ਬੋਲ ਗਏ ਯੋਗਰਾਜ ਸਿੰਘ, ਇੰਟਰਨੈੱਟ 'ਤੇ ਮੱਚੀ ਤਰਥੱਲੀ

ਭਾਰਤ ਦੀ ਪਹਿਲੀ ਟੈਸਟ ਮੈਚ ਟੀਮ
ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇ. ਐੱਲ. ਰਾਹੁਲ, ਸਰਫਰਾਜ਼ ਖ਼ਾਨ, ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਆਰ ਜਡੇਜਾ, ਆਰ ਅਸ਼ਵਿਨ, ਅਕਸ਼ਰ ਪਟੇਲ, ਮੁਹੰਮਦ ਸਿਰਾਜ, ਆਕਾਸ਼ ਦੀਪ, ਜਸਪ੍ਰੀਤ ਬੁਮਰਾਹ, ਯਸ਼ ਦਿਆਲ, ਕੁਲਦੀਪ ਯਾਦਵ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News