ICC ਚੇਅਰਮੈਨ ਅਹੁਦੇ ਲਈ ਨਿਊਜ਼ੀਲੈਂਡ ਦੇ ਗ੍ਰੇਗ ਬਾਰਕਲੇ ਦਾ ਸਮਰਥਨ ਕਰ ਸਕਦੈ ਭਾਰਤ

10/29/2020 9:36:09 PM

ਨਵੀਂ ਦਿੱਲੀ– ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਚੇਅਰਮੈਨ ਦੀਆਂ ਚੋਣਾਂ ਵਿਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਸਿੰਗਾਪੁਰ ਦੇ ਇਮਰਾਨ ਖਵਾਜਾ ਦੀ ਬਜਾਏ ਨਿਊਜ਼ੀਲੈਂਡ ਦੇ ਗ੍ਰੇਗ ਬਾਰਕਲੇ ਦਾ ਸਮਰਥਨ ਕਰ ਸਕਦਾ ਹੈ। ਭਾਰਤ ਦੇ ਸ਼ਸ਼ਾਂਕ ਮਨੋਹਰ ਦੇ ਇਸ ਸਾਲ ਜੁਲਾਈ ਵਿਚ 2 ਕਾਰਜਕਾਲ ਪੂਰੇ ਕਰਨ ਤੋਂ ਬਾਅਦ ਤੋਂ ਹੀ ਇਹ ਅਹੁਦਾ ਖਾਲੀ ਪਿਆ ਹੈ।
ਬਾਰਕਲੇ ਤੇ ਖਵਾਜਾ ਚੇਅਰਮੈਨ ਅਹੁਦੇ ਦੀ ਦੌੜ ਵਿਚ ਸ਼ਾਮਲ ਸਿਰਫ ਦੋ ਹੀ ਉਮੀਦਵਾਰ ਹਨ ਤੇ 16 ਮੈਂਬਰੀ ਆਈ. ਸੀ. ਸੀ. ਬੋਰਡ ਨੂੰ ਦਸੰਬਰ ਦੇ ਪਹਿਲੇ ਹਫਤੇ ਵਿਚ ਇਸਦੀ ਲਈ ਵੋਟਿੰਗ ਕਰਨੀ ਹੈ। ਨਿਰਦੇਸ਼ਕ ਬੋਰਡ ਵਿਚਾਲੇ ਏਕਤਾ ਪ੍ਰਦਰਸ਼ਿਤ ਕਰਨ ਲਈ ਅਜੇ ਸਰਬਸੰਮਤੀ ਨਾਲ ਕਿਸੇ ਉਮੀਦਵਾਰ ਦੀ ਚੋਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਇਸਦੀ ਪੂਰੀ ਸੰਭਾਵਨਾ ਹੈ ਕੇ ਭਾਰਤੀ ਕ੍ਰਿਕਟ ਬੋਰਡ ਖਵਾਜਾ ਦਾ ਸਮਰਥਨ ਨਹੀਂ ਕਰੇਗਾ। ਆਈ. ਸੀ. ਸੀ. ਬੋਰਡ ਵਿਚ ਨਵੇਂ ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਇਕ ਸੀਨੀਅਰ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਇਹ ਜਾਣਕਾਰੀ ਦਿੱਤੀ।


Gurdeep Singh

Content Editor

Related News