ਵੈਸਟਇੰਡੀਜ਼ ਦੌਰੇ ਲਈ ਭਾਰਤ ਨੇ ਐਲਾਨੀ ਟੀਮ, ਦੇਖੋ ਕਿਸ-ਕਿਸ ਨੂੰ ਮਿਲੀ ਜਗ੍ਹਾ
Saturday, Jun 24, 2023 - 03:16 PM (IST)
ਮੁੰਬਈ (ਵਾਰਤਾ)- ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਟੈਸਟ, ਵਨਡੇ ਅਤੇ ਟੀ-20 ਸੀਰੀਜ਼ ਖੇਡੀ ਜਾਵੇਗੀ। ਇਸ ਦੇ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ। ਰੋਹਿਤ ਸ਼ਰਮਾ ਵਨਡੇ ਅਤੇ ਟੈਸਟ ਫਾਰਮੈਟ 'ਚ ਭਾਰਤੀ ਟੀਮ ਦੀ ਕਪਤਾਨੀ ਕਰਨਗੇ। ਟੀਮ ਇੰਡੀਆ ਨੇ ਵੈਸਟਇੰਡੀਜ਼ ਦੌਰੇ ਲਈ ਕਾਫ਼ੀ ਸੰਤੁਲਿਤ ਟੀਮ ਚੁਣੀ ਹੈ। ਇਸ 'ਚ ਤਜ਼ਰਬੇਕਾਰ ਖਿਡਾਰੀਆਂ ਦੇ ਨਾਲ-ਨਾਲ ਨੌਜਵਾਨ ਖਿਡਾਰੀਆਂ ਨੂੰ ਵੀ ਮੌਕਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਅੱਜ ਹੀ ਦੇ ਦਿਨ ਮੁਹੰਮਦ ਸ਼ਮੀ ਨੇ ਲਈ ਸੀ ਹੈਟ੍ਰਿਕ, ਹਾਰਿਆਂ ਹੋਇਆ ਮੈਚ ਇੰਝ ਜਿੱਤਿਆ ਸੀ ਭਾਰਤ
ਭਾਰਤੀ ਟੀਮ ਨੇ ਰਿਤੁਰਾਜ ਗਾਇਕਵਾੜ ਨੂੰ ਟੈਸਟ ਅਤੇ ਵਨਡੇ ਦੋਵਾਂ ਟੀਮਾਂ 'ਚ ਸ਼ਾਮਲ ਕੀਤਾ ਹੈ। ਅਜਿੰਕਿਆ ਰਹਾਣੇ ਨੂੰ ਉਪ-ਕਪਤਾਨ ਵਜੋਂ ਟੀਮ 'ਚ ਮੌਕਾ ਦਿੱਤਾ ਗਿਆ ਹੈ। ਟੀਮ ਨੇ ਇੱਕ ਵਾਰ ਫਿਰ ਕੇ.ਐੱਸ ਭਰਤ 'ਤੇ ਭਰੋਸਾ ਜਤਾਇਆ ਹੈ। ਯਸ਼ਸਵੀ ਜੈਸਵਾਲ ਵੀ ਟੀਮ ਦਾ ਹਿੱਸਾ ਹੈ। ਮੁਕੇਸ਼ ਕੁਮਾਰ, ਜੈਦੇਵ ਉਨਾਦਕਟ, ਨਵਦੀਪ ਸੈਣੀ ਅਤੇ ਈਸ਼ਾਨ ਕਿਸ਼ਨ ਨੂੰ ਮੌਕਾ ਦਿੱਤਾ ਗਿਆ ਹੈ। ਕਿਸ਼ਨ ਨੇ ਅਜੇ ਆਪਣਾ ਟੈਸਟ ਡੈਬਿਊ ਕਰਨਾ ਹੈ। ਈਸ਼ਾਨ ਨੂੰ ਵਨਡੇ ਅਤੇ ਟੈਸਟ ਦੋਵਾਂ ਟੀਮਾਂ 'ਚ ਚੁਣਿਆ ਗਿਆ ਹੈ। ਰਵੀਚੰਦਰਨ ਅਸ਼ਵਿਨ ਨੂੰ ਟੈਸਟ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
ਟੀਮ ਇੰਡੀਆ ਦੇ ਸੀਨੀਅਰ ਖਿਡਾਰੀ ਚੇਤੇਸ਼ਵਰ ਪੁਜਾਰਾ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ। ਪੁਜਾਰਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਕੁਝ ਖ਼ਾਸ ਨਹੀਂ ਕਰ ਸਕੇ। ਉਨ੍ਹਾਂ ਨੂੰ ਬੱਲੇਬਾਜ਼ੀ ਦੌਰਾਨ ਕਾਫ਼ੀ ਸੰਘਰਸ਼ ਕਰਦੇ ਦੇਖਿਆ ਗਿਆ।
ਇਹ ਵੀ ਪੜ੍ਹੋ: ਸ਼੍ਰੀਲੰਕਾ ਅਤੇ ਸਕਾਟਲੈਂਡ ਨੇ ਵਿਸ਼ਵ ਕੱਪ ਕੁਆਲੀਫਾਇਰ 'ਚ ਵੱਡੀ ਜਿੱਤ ਕੀਤੀ ਦਰਜ
ਭਾਰਤ ਦੀ ਟੈਸਟ ਟੀਮ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਰਿਤੂਰਾਜ ਗਾਇਕਵਾੜ, ਵਿਰਾਟ ਕੋਹਲੀ, ਯਸ਼ਸਵੀ ਜੈਸਵਾਲ, ਅਜਿੰਕਿਆ ਰਹਾਣੇ (ਉਪ ਕਪਤਾਨ), ਕੇਐੱਸ ਭਾਰਤ (ਵਿਕੇਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਆਰ ਅਸ਼ਵਿਨ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਅਕਸ਼ਰ ਪਟੇਲ, ਮੁਹੰਮਦ ਸਿਰਾਜ, ਮੁਕੇਸ਼ ਕੁਮਾਰ, ਜੈਦੇਵ ਉਨਾਦਕਟ, ਨਵਦੀਪ ਸੈਣੀ।
ਭਾਰਤ ਵਨਡੇ ਟੀਮ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਰਿਤੂਰਾਜ ਗਾਇਕਵਾੜ, ਵਿਰਾਟ ਕੋਹਲੀ, ਸੂਰਿਆ ਕੁਮਾਰ ਯਾਦਵ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪੰਡਯਾ (ਉਪ ਕਪਤਾਨ), ਸ਼ਾਰਦੁਲ ਠਾਕੁਰ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਜੈਦੇਵ ਉਨਾਦਕਟ, ਮੁਹੰਮਦ ਸਿਰਾਜ, ਉਮਰਾਨ ਮਲਿਕ, ਮੁਕੇਸ਼ ਕੁਮਾਰ।
ਇਹ ਵੀ ਪੜ੍ਹੋ: 'ਮੇਰਾ ਸੁਫ਼ਨਾ ਹੁਣ ਮੇਰੇ ਸਾਹਮਣੇ ਹੈ', ਭਾਰਤੀ ਟੀਮ 'ਚ ਚੁਣੇ ਜਾਣ ਤੋਂ ਬਾਅਦ ਮੁਕੇਸ਼ ਕੁਮਾਰ ਨੇ ਦਿੱਤੀ ਪ੍ਰਤੀਕਿਰਿਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।