ਭਾਰਤ ਦਾ ਫੀਫਾ ਮਹਿਲਾ ਵਿਸ਼ਵ ਕੱਪ ਖੇਡਣ ਦਾ ਸੁਪਨਾ ਅਜੇ ਵੀ ਜਿਉਂਦਾ ਹੈ: ਆਸ਼ਾਲਤਾ ਦੇਵੀ

Saturday, Jan 17, 2026 - 06:19 PM (IST)

ਭਾਰਤ ਦਾ ਫੀਫਾ ਮਹਿਲਾ ਵਿਸ਼ਵ ਕੱਪ ਖੇਡਣ ਦਾ ਸੁਪਨਾ ਅਜੇ ਵੀ ਜਿਉਂਦਾ ਹੈ: ਆਸ਼ਾਲਤਾ ਦੇਵੀ

ਨਵੀਂ ਦਿੱਲੀ : ਭਾਰਤੀ ਮਹਿਲਾ ਫੁੱਟਬਾਲ ਦੀ ਦਿੱਗਜ ਖਿਡਾਰਨ ਆਸ਼ਾਲਤਾ ਦੇਵੀ ਦਾ ਕਹਿਣਾ ਹੈ ਕਿ ਫੀਫਾ ਮਹਿਲਾ ਵਿਸ਼ਵ ਕੱਪ ਵਿੱਚ ਦੇਸ਼ ਨੂੰ ਖੇਡਦੇ ਹੋਏ ਦੇਖਣ ਦਾ ਸੁਪਨਾ ਅਜੇ ਵੀ ਜਿਉਂਦਾ ਹੈ। ਉਨ੍ਹਾਂ ਅਨੁਸਾਰ, ਵਿਸ਼ਵ ਦੇ ਚੋਟੀ ਦੇ ਖਿਡਾਰੀਆਂ ਨਾਲ ਪੈਦਾ ਹੋਏ ਪਾੜੇ ਨੂੰ ਭਰਨ ਲਈ ਜ਼ਮੀਨੀ ਪੱਧਰ 'ਤੇ ਲਗਾਤਾਰ ਤਰੱਕੀ ਕਰਨਾ ਬਹੁਤ ਮਹੱਤਵਪੂਰਨ ਹੈ।

ਆਸ਼ਾਲਤਾ ਦੇਵੀ ਨੇ ਦੱਸਿਆ ਕਿ ਭਾਰਤ ਦੀਆਂ ਤਿੰਨੋਂ ਰਾਸ਼ਟਰੀ ਟੀਮਾਂ—ਅੰਡਰ-17, ਅੰਡਰ-19 ਅਤੇ ਸੀਨੀਅਰ ਟੀਮ—ਨੇ ਏਐਫਸੀ (AFC) ਏਸ਼ੀਆਈ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਲਿਆ ਹੈ। ਉਨ੍ਹਾਂ ਮੁਤਾਬਕ ਜੇਕਰ ਭਾਰਤੀ ਟੀਮਾਂ ਉੱਥੇ ਸ਼ਾਨਦਾਰ ਪ੍ਰਦਰਸ਼ਨ ਕਰਦੀਆਂ ਹਨ, ਤਾਂ ਵਿਸ਼ਵ ਕੱਪ ਦਾ ਸੁਪਨਾ ਹਕੀਕਤ ਵਿੱਚ ਬਦਲ ਸਕਦਾ ਹੈ। ਇਸੇ ਕਾਰਨ ਸਾਲ 2026 ਭਾਰਤ ਵਿੱਚ ਮਹਿਲਾ ਫੁੱਟਬਾਲ ਲਈ ਇੱਕ ਨਿਰਣਾਇਕ ਸਾਲ ਸਾਬਤ ਹੋ ਸਕਦਾ ਹੈ।

ਵਿਸ਼ਵ ਪੱਧਰੀ ਮਾਪਦੰਡਾਂ ਤੱਕ ਪਹੁੰਚਣ ਦੀ ਚੁਣੌਤੀ ਭਾਰਤ ਲਈ 100 ਤੋਂ ਵੱਧ ਕੌਮਾਂਤਰੀ ਮੈਚ ਖੇਡਣ ਵਾਲੀ ਇਸ ਤਜ਼ਰਬੇਕਾਰ ਡਿਫੈਂਡਰ ਨੇ ਸਵੀਕਾਰ ਕੀਤਾ ਕਿ ਹਾਲਾਂਕਿ ਸੀਨੀਅਰ ਟੀਮ ਲਗਾਤਾਰ ਸੁਧਾਰ ਕਰ ਰਹੀ ਹੈ, ਪਰ ਉਹ ਅਜੇ ਵੀ ਵਿਸ਼ਵ ਪੱਧਰੀ ਮਾਪਦੰਡਾਂ ਤੋਂ ਕਾਫੀ ਪਿੱਛੇ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਖਿਡਾਰੀਆਂ ਵਿੱਚ ਕਾਬਲੀਅਤ ਹੈ ਅਤੇ ਇਸ ਵਾਰ ਭਾਰਤ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਿੱਚ ਸਫਲ ਹੋਵੇਗਾ।


author

Tarsem Singh

Content Editor

Related News