ਸੈਫ ਚੈਂਪੀਅਨਸ਼ਿਪ ਲਈ ਭਾਰਤ ਦੀ 23 ਮੈਂਬਰੀ ਮਹਿਲਾ ਟੀਮ ਐਲਾਨ

Wednesday, Oct 16, 2024 - 11:53 AM (IST)

ਨਵੀਂ ਦਿੱਲੀ, (ਵਾਰਤਾ)– ਸੀਨੀਅਰ ਮਹਿਲਾ ਰਾਸ਼ਟਰੀ ਟੀਮ ਦੇ ਮੁੱਖ ਕੋਚ ਸੰਤੋਸ਼ ਕਸ਼ਯਪ ਨੇ 17 ਤੋਂ 30 ਅਕਤੂਬਰ ਤੱਕ ਖੇਡੀ ਜਾਣ ਵਾਲੀ ਸੈਫ ਮਹਿਲਾ ਚੈਂਪੀਅਨਸ਼ਿਪ 2024 ਲਈ 23 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਸੈਫ ਦੇ ਸਾਰੇ ਮੁਕਾਬਲੇ ਨੇਪਾਲ ਦੇ ਕਾਠਮਾਂਡੂ ਦੇ ਦਸ਼ਰਥ ਸਟੇਡੀਅਮ ਵਿਚ ਖੇਡੇ ਜਾਣਗੇ।

ਇਸ ਚੈਂਪੀਅਨਸ਼ਿਪ ਵਿਚ ਭਾਰਤ ਨੂੰ ਗਰੁਪ-ਏ ਵਿਚ ਬੰਗਲਾਦੇਸ਼ ਤੇ ਪਾਕਿਸਤਾਨ ਦੇ ਨਾਲ ਰੱਖਿਆ ਗਿਆ ਹੈ। ਮੇਜ਼ਬਾਨ ਨੇਪਾਲ ਗਰੁੱਪ-ਬੀ ਵਿਚ ਸ਼੍ਰੀਲੰਕਾ, ਮਾਲਦੀਵ ਤੇ ਭੂਟਾਨ ਦੇ ਨਾਲ ਹੈ। ਗੋਆ ਵਿਚ ਤਿੰਨ ਹਫਤੇ ਦੇ ਕੈਂਪ ਤੋਂ ਬਾਅਦ ਭਾਰਤੀ ਟੀਮ ਅੱਜ ਕਾਠਮਾਂਡੂ ਲਈ ਰਵਾਨਾ ਹੋਵੇਗੀ।

ਭਾਰਤੀ ਟੀਮ 17 ਅਕਤੂਬਰ ਨੂੰ ਪਾਕਿਸਤਾਨ ਵਿਰੁੱਧ ਮੈਚ ਦੇ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਉਸ ਤੋਂ ਬਾਅਦ ਸਾਬਕਾ ਚੈਂਪੀਅਨ ਬੰਗਲਾਦੇਸ਼ ਦੇ ਨਾਲ ਗਰੁੱਪ ਗੇੜ ਦਾ ਆਖਰੀ ਮੁਕਾਬਲਾ ਹੋਵੇਗਾ।

ਭਾਰਤੀ ਮਹਿਲਾ ਟੀਮ : ਗੋਲਕੀਪਰ-ਪਾਯਲ ਰਮੇਸ਼ ਬਾਸੂਦੇ, ਏਲੰਗਬਾਮ ਪੰਥੋਈ ਚਾਨੂ ਤੇ ਲਿਨਥੋਈਂਗਾਂਬੀ ਦੇਵੀ ਮਾਈਬਮ। ਡਿਫੈਂਡਰ- ਆਸ਼ਾਲਤਾ ਦੇਵੀ ਲੋਈਟੋਂਗਬਮ, ਸ਼ਿਲਕੀ ਦੇਵੀ ਹੇਮਮ, ਜੂਲੀ ਕਿਸ਼ਨ, ਰੰਜਨਾ ਚਾਨੂ ਸੋਰੋਖਾਈਬਮ, ਸੰਜੂ, ਦਲਿਮਾ ਛਿੱਬਰ, ਅਰੁਣਾ ਬਾਗ ਤੇ ਲਿੰਥੋਈਨਗਾਂਬੀ ਦੇਵ ਵਾਂਗਖੇਮ।

ਮਿਡਫੀਲਡਰ : ਅੰਜੂ ਤਮਾਂਗ, ਪ੍ਰਿਯੰਗਕਾਕ ਦੇਵੀ ਨਾਓਰੇਮ, ਸੰਗੀਤਾ ਬਾਸਫੋਰ ਤੇ ਕਾਰਤਿਕਾ ਅੰਗਮੁਥੂ। ਫਾਰਵਰਡ : ਰਿਮਪਾ ਹਲਦਰ, ਗ੍ਰੇਸ ਡਾਂਗ ਮੇਈ, ਸੌਮਿਆ ਗੁਗੁਲੋਥ, ਕ੍ਰਿਸ਼ਮਾ ਪੁਰਸ਼ੋਤਮ, ਸ਼ਿਰਵੋਈਕਰ, ਸੰਧਿਆ ਰੰਗਨਾਥਨ, ਮਨੀਸ਼ਾ, ਜਯੋਤੀ ਤੇ ਨਗੰਗੋਮ ਬਾਲਾ ਦੇਵੀ।


Tarsem Singh

Content Editor

Related News