IND vs WI : ਕੁਲਦੀਪ ਦੀ ਸ਼ਾਨਦਾਰ ਗੇਂਦਬਾਜੀ਼, ਭਾਰਤ ਨੇ ਇਕ ਪਾਰੀ ਅਤੇ 272 ਦੌਡ਼ਾਂ ਨਾਲ ਹਾਸਲ ਕੀਤੀ ਵੱਡੀ ਜਿੱਤ

Saturday, Oct 06, 2018 - 03:11 PM (IST)

IND vs WI : ਕੁਲਦੀਪ ਦੀ ਸ਼ਾਨਦਾਰ ਗੇਂਦਬਾਜੀ਼, ਭਾਰਤ ਨੇ ਇਕ ਪਾਰੀ ਅਤੇ 272 ਦੌਡ਼ਾਂ ਨਾਲ ਹਾਸਲ ਕੀਤੀ ਵੱਡੀ ਜਿੱਤ

ਰਾਜਕੋਟ— ਭਾਰਤੀ ਕ੍ਰਿਕਟ ਟੀਮ ਨੇ ਫਾਲੋਆਨ ਨੂੰ ਮਜਬੂਰ ਹੋਈ ਵਿੰਡੀਜ਼ ਦੇ ਖਿਲਾਫ ਘਰੇਲੂ ਟੈਸਟ ਸੀਰੀਜ਼ ਦੇ ਪਹਿਲੇ ਟੈਸਟ ਦੇ ਤੀਜੇ ਹੀ ਦਿਨ ਪਾਰੀ ਅਤੇ 272 ਦੌੜਾਂ ਨਾਲ ਆਪਣੇ ਟੈਸਟ ਇਤਿਹਾਸ ਦੀ ਸਭ ਤੋਂ ਵੱਡੀ ਜਿਤ ਦਰਜ ਕੀਤੀ। ਦੂਜੀ ਪਾਰੀ 'ਚ ਵਿੰਡੀਜ਼ 196 ਦੌੜਾਂ 'ਤੇ ਢੇਰ ਹੋ ਗਈ। ਭਾਰਤ ਦੀ ਟੈਸਟ ਇਤਿਹਾਸ 'ਚ ਇਹ ਅਜੇ ਤੱਕ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ। ਭਾਰਤ ਨੇ ਆਖਰੀ ਵਾਰ ਵਿੰਡੀਜ਼ ਨੂੰ ਨਵੰਬਰ 2013 'ਚ ਮੁੰਬਈ 'ਚ ਪਾਰੀ ਅਤੇ 126 ਦੌੜਾਂ ਨਾਲ ਹਰਾਇਆ ਸੀ। 
ਵੈਸਟਇੰਡੀਜ਼ ਵੱਲੋਂ ਕੀਰੋਨ ਪਾਵੇਲ ਨੇ 83 ਦੌੜਾਂ ਬਣਾਈਆਂ। ਕੀਰੋਨ ਤੋਂ ਇਲਵਾ ਕੋਈ ਹੋਰ ਵੈਸਟਇੰਡੀਜ਼ ਖਿਡਾਰੀ ਮੈਚ 'ਚ ਚੰਗਾ ਪ੍ਰਦਰਸ਼ਨ ਨਾ ਕਰ ਸਕਿਆ ਅਤੇ ਉਸ ਦੇ ਖਿਡਾਰੀ ਤੂੰ ਚਲ ਮੈਂ ਆਇਆ ਦੀ ਤਰਜ 'ਤੇ ਆਊਟ ਹੁੰਦੇ ਗਏ। ਭਾਰਤ ਵੱਲੋਂ ਕੁਲਦੀਪ ਯਾਦਵ ਨੇ ਸਭ ਤੋਂ ਜ਼ਿਆਦਾ 5 ਵਿਕਟਾਂ ਲਈਆਂ। ਰਵਿੰਦਰ ਜਡੇਜਾ ਨੇ ਤਿੰਨ ਵਿਕਟਾਂ ਲਈਆਂ ਜਦਕਿ ਰਵੀਚੰਦਰਨ ਅਸ਼ਵਿਨ ਨੇ 2 ਵਿਕਟਾਂ ਲਈਆਂ।

ਇਸ ਤੋਂ ਪਹਿਲਾਂ ਭਾਰਤ ਦੀ ਪਹਿਲੀ ਪਾਰੀ ਦੇ 649 ਦੇ ਜਵਾਬ 'ਚ ਵਿੰਡੀਜ਼ ਦੀ ਪਹਿਲੀ ਪਾਰੀ 181 ਦੌੜਾਂ 'ਤੇ ਢੇਰ ਹੋ ਗਈ। ਭਾਰਤੀ ਗੇਂਦਬਾਜ਼ਾਂ ਨੇ ਮੈਚ 'ਚ ਇਕਤਰਫਾ ਪ੍ਰਦਰਸ਼ਨ ਕੀਤਾ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਵਿੰਡੀਜ਼ ਦੇ ਦੋਹਾਂ ਓਪਨਰਾਂ ਕਾਰਲੋਸ ਬ੍ਰੈਥਵੇਟ (2) ਅਤੇ ਕੀਰਨ ਪਾਵੇਲ (1) ਦੇ ਵਿਕਟ ਦਿਵਾ ਦਿੱਤੇ। ਬਾਕੀ ਵਿਕਟ ਵੀ ਸਸਤੇ 'ਚ ਡਿਗਦੇ ਰਹੇ ਅਤੇ ਸ਼ਾਈ ਹੋਪ (10) ਨੂੰ ਰਵੀਚੰਦਰਨ ਅਸ਼ਵਿਨ ਨੇ ਬੋਲਡ ਕਰਕੇ ਤੀਜਾ ਵਿਕਟ ਕੱਢਿਆ। ਆਪਣਾ ਪਹਿਲਾ ਟੈਸਟ ਸੈਂਕੜਾ ਲਗਾਉਣ ਵਾਲੇ ਆਲਰਾਊਂਡਰ ਰਵਿੰਦਰ ਜਡੇਜਾ ਨੇ ਸ਼ਿਮਰੋਨ ਹੇਤਮਾਏਰ (10) ਨੂੰ ਅਤੇ ਸੁਨੀਲ ਅੰਬਰੀਸ਼ (12) ਨੂੰ ਆਊਟ ਕੀਤਾ ਜਦਕਿ ਵਿਕਟਕੀਪਰ ਸ਼ੇਨ ਡਾਊਰਿਚ (10) ਨੂੰ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਆਊਟ ਕੀਤਾ।   

ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਨੇ ਵਿੰਡੀਜ਼ ਦੇ ਖਿਲਾਫ ਪਹਿਲੇ ਟੈਸਟ ਮੈਚ ਦੀ ਪਹਿਲੀ ਪਾਰੀ 9 ਵਿਕਟਾਂ 'ਤੇ 649 ਦੌੜਾਂ 'ਤੇ ਘੋਸ਼ਿਤ ਕੀਤੀ। ਭਾਰਤ ਵੱਲੋਂ 3 ਬੱਲੇਬਾਜ਼ਾਂ ਨੇ ਸੈਂਕੜੇ ਲਗਾਏ। ਓਪਨਰ ਪ੍ਰਿਥਵੀ ਸ਼ਾ ਨੇ 134, ਕਪਤਾਨ ਵਿਰਾਟ ਕੋਹਲੀ ਨੇ 139 ਅਤੇ ਆਲਰਾਊਂਡਰ ਰਵਿੰਦਰ ਜਡੇਜਾ ਨੇ ਅਜੇਤੂ 100 ਦੌੜਾਂ ਦੀ ਪਾਰੀ ਖੇਡੀ। ਹਾਲਾਂਕਿ ਰਿਸ਼ਭ ਪੰਤ ਅਤੇ ਚੇਤੇਸ਼ਵਰ ਪੁਜਾਰਾ ਸੈਂਕੜਾ ਲਗਾਉਣ ਤੋਂ ਖੰਝੇ ਗਏ। ਪੰਤ 92 ਅਤੇ ਪੁਜਾਰਾ 86 ਦੌੜਾਂ ਬਣਾ ਕੇ ਆਊਟ ਹੋਏ। ਵਿੰਡੀਜ਼ ਲਈ ਗੇਂਦਬਾਜ਼ੀ 'ਚ ਦਵਿੰਦਰ ਵਿਸ਼ੂ ਨੇ ਸਭ ਤੋਂ ਜ਼ਿਆਦਾ 4 ਵਿਕਟਾਂ ਲਈਆਂ। ਸ਼ੇਰਮੇਨ ਲੁਈਸ ਨੇ 2, ਜਦਕਿ ਕ੍ਰੇਗ ਬ੍ਰੈਥਵੇਟ, ਰੋਸਟਨ ਚੇਸ ਅਤੇ ਸ਼ੈਨਨ ਗੈਬ੍ਰੀਅਲ ਨੇ 1-1 ਵਿਕਟ ਲਿਆ।

ਪਹਿਲੇ ਦਿਨ ਦੀ ਖੇਡ 'ਚ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਚਲ ਰਹੇ ਪਹਿਲੇ ਟੈਸਟ ਮੈਚ 'ਚ ਭਾਰਤ ਨੇ ਸ਼ੁਰੂਆਤੀ ਝਟਕਿਆਂ ਤੋਂ ਉਭਰਦੇ ਹੋਏ ਸ਼ਾਨਦਾਰ ਸ਼ੁਰੂਆਤ ਕੀਤੀ । ਰੈਗੁਲਰ ਓਪਨਰ ਮੁਰਲੀ ਵਿਜੇ ਅਤੇ ਸ਼ਿਖਰ ਧਵਨ ਦੇ ਟੀਮ 'ਚੋਂ ਬਾਹਰ ਹੋਣ 'ਤੇ ਸ਼ਾਮਲ ਕੀਤੇ ਗਏ 20 ਸਾਲਾ ਪ੍ਰਿਥਵੀ ਸ਼ਾ ਨੇ ਆਪਣੇ ਪਹਿਲੇ ਹੀ ਟੈਸਟ 'ਚ ਸ਼ਾਨਦਾਰ ਸੈਂਕੜਾ ਲਗਾ ਕੇ ਨਵਾਂ ਰਿਕਾਰਡ ਬਣਾ ਦਿੱਤਾ ਹੈ। ਪ੍ਰਿਥਵੀ ਭਾਰਤ ਵੱਲੋਂ ਟੈਸਟ ਕ੍ਰਿਕਟ 'ਚ ਸਭ ਤੋਂ ਘੱਟ ਉਮਰ 'ਚ ਸੈਂਕੜਾ ਲਗਾਉਣ ਵਾਲੇ ਦੂਜੇ ਬੱਲੇਬਾਜ਼ ਬਣ ਗਏ ਹਨ।

ਰਾਜਕੋਟ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਹਾਲਾਂਕਿ ਭਾਰਤ ਨੂੰ ਪਹਿਲੇ ਹੀ ਓਵਰ 'ਚ ਝਟਕਾ ਲੱਗਾ ਜਦੋਂ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਗੈਬਰੀਅਲ ਦੀ ਗੇਂਦ 'ਤੇ ਐੱਲ.ਬੀ.ਡਬਲਿਊ. ਆਉਟ ਹੋ ਗਿਆ। ਰਾਹੁਲ ਆਪਣਾ ਖਾਤਾ ਵੀ ਨਾ ਖੋਲ੍ਹ ਸਕੇ ਸਨ। ਇਸ ਤੋਂ ਬਾਅਦ ਚੇਤੇਸ਼ਵਰ ਪੁਜਾਰਾ ਨੇ ਪ੍ਰਿਥਵੀ ਸ਼ਾ ਨਾਲ ਮਿਲ ਕੇ ਦੂਜੇ ਵਿਕਟ ਲਈ 209 ਦੌੜਾਂ ਦੀ ਪਾਰਟਨਰਸ਼ਿਪ ਕੀਤੀ। ਪੁਜਾਰਾ ਇਸ ਦੌਰਾਨ ਕਾਫੀ ਚੰਗੀ ਫਾਰਮ 'ਚ ਨਜ਼ਰ ਆ ਰਹੇ ਸਨ। ਉਨ੍ਹਾਂ ਨੇ ਨਵੇਂ ਗੇਂਦਬਾਜ਼ ਸ਼ੇਰਮਨ ਲੇਵਿਸ ਦੀ ਗੇਂਦ 'ਤੇ ਦਵਾਰਿਚ ਨੂੰ ਕੈਚ ਦੇਣ ਤੋਂ ਪਹਿਲਾਂ 130 ਗੇਂਦਾਂ 'ਤੇ 14 ਚੌਕਿਆਂ ਦੀ ਮਦਦ ਨਾਲ 86 ਦੌੜਾਂ ਬਣਾਈਆਂ ਸਨ।

ਪੁਜਾਰਾ ਦੇ ਆਊਟ ਹੋਣ ਦੇ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਮੈਦਾਨ 'ਤੇ ਆਏ। ਉਨ੍ਹਾਂ ਨੇ ਰਖਿਆਤਮਕ ਸ਼ੈਲੀ 'ਚ ਖੇਡ ਜਾਰੀ ਰਖਿਆ। ਦੂਜੇ ਪਾਸੇ ਪ੍ਰਿਥਵੀ ਸਿੰਗਲ-ਡਬਲ ਲੈ ਕੇ ਆਪਣਾ ਸਕੋਰ ਅੱਗੇ ਵਧਾਉਂਦੇ ਰਹੇ। ਪਰ 51ਵੇਂ ਓਵਰ 'ਚ ਵੈਸਟਇੰਡੀਜ਼ ਦੇ ਸਪਿਨਰ ਦਵਿੰਦਰ ਬਿਛੂ ਨੇ ਆਪਣੀ ਹੀ ਗੇਂਦ 'ਤੇ ਪ੍ਰਿਥਵੀ ਦਾ ਕੈਚ ਫੜਕੇ ਉਸ ਦੀ ਪਾਰੀ ਦਾ ਅੰਤ ਕੀਤਾ। ਪ੍ਰਿਥਵੀ ਨੇ 154 ਗੇਂਦਾਂ 'ਚ 19 ਚੌਕਿਆਂ ਦੀ ਮਦਦ ਨਾਲ 134 ਦੌੜਾਂ ਬਣਾਈਆਂ। ਇਸ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅਜਿੰਕਯ ਰਹਾਨੇ ਦੇ ਨਾਲ ਮਿਲ ਕੇ ਟੀਮ ਇੰਡੀਆ ਨੂੰ ਮਜ਼ਬੂਤ ਸਕੋਰ ਵੱਲ ਮੋੜ ਦਿੱਤਾ ।  ਟੀਮ ਦਾ ਸਕੋਰ ਜਦੋਂ 84ਵੇਂ ਓਵਰ 'ਚ 337 ਦੌੜਾਂ ਸੀ ਉਦੋਂ ਸਪਨਿਰ ਰੋਸਟਨ ਚੇਸ ਦੀ ਇਕ ਗੇਂਦ ਨੂੰ ਮਾਰਨ ਦੇ ਚੱਕਰ 'ਚ ਰਹਾਨੇ ਵਿਕਟਕੀਪਰ ਨੂੰ ਕੈਚ ਦੇ ਬੈਠੇ। ਰਹਾਨੇ ਨੇ 92 ਗੇਂਦਾਂ 'ਚੇ ਪੰਜ ਚੌਕਿਆਂ ਦੀ ਮਦਦ ਨਾਲ 41 ਦੌੜਾਂ ਬਣਾਈਆਂ। ਸ਼ੇਨ ਡੇਵਿਚ 10 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ ਹਨ।

 


Related News