IND vs SL 1st Test: ਦੂਜੇ ਦਿਨ ਦੀ ਖੇਡ ਖਤਮ, ਭਾਰਤ ਦਾ ਸਕੋਰ 460/9
Sunday, Aug 16, 2026 - 06:20 PM (IST)
ਸਪੋਰਟਸ ਡੈਸਕ- ਭਾਰਤ ਤੇ ਸ਼੍ਰੀਲੰਕਾ ਵਿਚਾਲੇ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਖਤਮ ਹੋ ਗਈ ਹੈ। ਦੂਜੇ ਦਿਨ ਮੀਂਹ ਨਾਲ ਪ੍ਰਭਾਵਿਤ ਮੈਚ ਦੇਰ ਨਾਲ ਸ਼ੁਰੂ ਹੋਇਆ। ਭਾਰਤ ਨੇ ਦਿਨ ਦੀ ਖੇਡ ਖਤਮ ਹੋਣ ਤਕ 9 ਵਿਕਟਾਂ 'ਤੇ 460 ਦੌੜਾਂ ਬਣਾ ਲਈਆਂ ਹਨ। ਭਾਰਤ ਲਈ ਸਭ ਤੋਂ ਵੱਧ ਦੌੜਾਂ ਦੇਵਦੱਤ ਪੱਡਿਕਲ ਨੇ ਬਣਾਈਆਂ। ਪੱਡਿਕਲ ਨੇ 167 ਦੌੜਾਂ, ਕੇਐੱਲ ਰਾਹੁਲ ਨੇ 82 ਦੌੜਾਂ, ਰਿਸ਼ਭ ਪੰਤ ਨੇ 39 ਦੌੜਾਂ, ਧਰੁਲ ਜੁਰੇਲ ਨੇ 51 ਦੌੜਾਂ ਬਣਾਈਆਂ। ਸ਼੍ਰੀਲੰਕਾ ਲਈ ਅਸਿਥਾ ਫਰਨਾਂਡੋ ਨੇ 1, ਕੇਸ਼ਰਾ ਨੁਵਾਨਾ ਨੇ 3, ਪ੍ਰਬਥ ਜੈਸੂਰਿਆ ਨੇ 4 ਵਿਕਟਾਂ ਲਈਆਂ।
