IND vs SA, 3rd ODI : ਡੀ ਕਾਕ ਦਾ ਸੈਂਕੜਾ, ਦੱਖਣੀ ਅਫਰੀਕਾ ਨੇ ਭਾਰਤ ਨੂੰ ਦਿੱਤਾ 271 ਦੌੜਾਂ ਦਾ ਟੀਚਾ

Saturday, Dec 06, 2025 - 05:19 PM (IST)

IND vs SA, 3rd ODI : ਡੀ ਕਾਕ ਦਾ ਸੈਂਕੜਾ, ਦੱਖਣੀ ਅਫਰੀਕਾ ਨੇ ਭਾਰਤ ਨੂੰ ਦਿੱਤਾ 271 ਦੌੜਾਂ ਦਾ ਟੀਚਾ

ਸਪੋਰਟਸ ਡੈਸਕ- ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੁਕਾਬਲਾ ਅੱਜ  ਵਿਸ਼ਾਖਾਪਟਨਮ ਦੇ ਏਸੀਏ-ਵੀਡੀਸੀਏ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ ਕੁਇੰਟਨ ਡੀ ਕੌਕ ਦੇ ਸ਼ਾਨਦਾਰ ਸੈਂਕੜ ਦੀ ਬਦੌਲਤ 47.5 ਓਵਰਾਂ 'ਚ ਆਲ ਆਊਟ ਹੋ ਕੇ 270 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 271 ਦੌੜਾਂ ਦਾ ਟੀਚਾ ਦਿੱਤਾ।

ਪਹਿਲਾਂ ਬੱਲੇਬਾਜ਼ੀ ਕਰਨ ਆਈ ਦੱਖਣੀ ਅਫਰੀਕਾ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਰਿਆਨ ਰਿਕੇਲਟਨ ਬਿਨਾ ਖਾਤਾ ਖੋਲੇ ਸਿਫਰ ਦੇ ਸਕੋਰ 'ਤੇ ਅਰਸ਼ਦੀਪ ਸਿੰਘ ਵਲੋਂ ਪਵੇਲੀਅਨ ਪਰਤ ਗਿਆ। ਦੱਖਣੀ ਅਫਰੀਕਾ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਟੇਂਬਾ ਬਾਵੁਮਾ 48 ਦੌੜਾਂ ਬਣਾ ਰਵਿੰਦਰ ਜਡੇਜਾ ਦਾ ਸ਼ਿਕਾਰ ਬਣਿਆ। ਇਸ ਤੋਂ ਬਾਅਦ ਦੱਖਣੀ ਅਫਰੀਕਾ ਦੀ ਤੀਜੀ ਵਿਕਟ ਮੈਥਿਊ ਬ੍ਰੀਟਜ਼ਕੇ ਦੇ ਆਊਟ ਹੋਣ ਨਾਲ ਡਿੱਗੀ। ਬ੍ਰੀਟਜ਼ਕੇ 24 ਦੌੜਾਂ ਬਣਾ ਕ੍ਰਿਸ਼ਨਾ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ।

ਦੱਖਣੀ ਅਫਰੀਕਾ ਨੂੰ ਚੌਥਾ ਝਟਕਾ ਏਡਨ ਮਾਰਕਰਮ ਦੇ ਆਊਟ ਹੋਣ ਨਾਲ ਲੱਗਾ। ਮਾਰਕਰਮ 1 ਦੌੜ ਬਣਾ ਕ੍ਰਿਸ਼ਣਾ ਵਲੋਂ ਆਊਟ ਹੋਇਆ। ਦੱਖਣੀ ਅਫਰੀਕਾ ਦੀ ਪੰਜਵੀਂ ਵਿਕਟ ਕੁਇੰਟਨ ਡੀ ਕਾਕ ਦੇ ਆਊਟ ਹੋਣ ਨਾਲ ਡਿੱਗੀ। ਡਿ ਕਾਕ 106 ਦੌੜਾਂ ਬਣਾ ਪ੍ਰਸਿੱਧ ਕ੍ਰਿਸ਼ਣਾ ਦੇ ਸ਼ਿਕਾਰ ਬਣਿਆ। ਦੱਖਣੀ ਅਫਰੀਕਾ ਨੂੰ 6ਵਾਂ ਝਟਕਾ ਡੇਵਾਲਡ ਬ੍ਰੇਵਿਸ ਦੇ ਆਊਟ ਹੋਣ ਨਾਲ ਲੱਗਾ। ਬ੍ਰੇਵਿਸ 29 ਦੌੜਾਂ ਬਣਾ ਕੁਲਦੀਪ ਵਲੋਂ ਆਊਟ ਹੋਇਆ। ਦੱਖਣੀ ਅਫਰੀਕਾ ਨੂੰ 7ਵਾਂ ਝਟਕਾ ਮਾਰਕੋ ਜੈਨਸਨ ਦੇ ਆਊਟ ਹੋਣ ਨਾਲ ਲੱਗਾ। ਜੈਨਸਨ 17 ਦੌੜਾਂ ਬਣਾ ਕੁਲਦੀਪ ਯਾਦਵ ਵਲੋਂ ਆਊਟ ਹੋਏ। ਦੱਖਣੀ ਅਫਰੀਕਾ ਨੂੰ 8ਵਾਂ ਝਟਕਾ ਕੋਰਬਿਨ ਬੋਸ਼ ਦੇ ਆਊਟ ਹੋਣ ਨਾਲ ਲੱਗਾ। ਕੋਰਬਿਨ ਬੋਸ਼ 8  ਦੌੜਾਂ ਬਣਾ ਕੁਲਦੀਪ ਯਾਦਵ ਦਾ ਸ਼ਿਕਾਰ ਬਣਿਆ। ਭਾਰਤ ਲਈ ਅਰਸ਼ਦੀਪ ਸਿੰਘ ਨੇ 1, ਪ੍ਰਸਿੱਧ ਕ੍ਰਿਸ਼ਣਾ ਨੇ 4 ਤੇ ਰਵਿੰਦਰ ਜਡੇਜਾ ਨੇ 1 ਤੇ ਕੁਲਦੀਪ ਯਾਦਵ ਨੇ 4 ਵਿਕਟਾਂ ਲਈਆਂ। ਇਹ ਮੁਕਾਬਲਾ ਫੈਸਲਾਕੁਨ ਹੋਵੇਗਾ, ਕਿਉਂਕਿ ਸੀਰੀਜ਼ ਇਸ ਸਮੇਂ 1-1 ਨਾਲ ਬਰਾਬਰ ਹੈ।

ਟੀਮਾਂ:

ਦੱਖਣੀ ਅਫਰੀਕਾ (ਪਲੇਇੰਗ ਇਲੈਵਨ): ਰਿਆਨ ਰਿਕੇਲਟਨ, ਕੁਇੰਟਨ ਡੀ ਕਾਕ (ਵਿਕਟਕੀਪਰ), ਟੇਂਬਾ ਬਾਵੁਮਾ (ਕਪਤਾਨ), ਮੈਥਿਊ ਬ੍ਰੀਟਜ਼ਕੇ, ਏਡਨ ਮਾਰਕਰਮ, ਡੇਵਾਲਡ ਬ੍ਰੇਵਿਸ, ਮਾਰਕੋ ਜੈਨਸਨ, ਕੋਰਬਿਨ ਬੋਸ਼, ਕੇਸ਼ਵ ਮਹਾਰਾਜ, ਲੁੰਗੀ ਐਨਗਿਡੀ, ਓਟਨਿਲ ਬਾਰਟਮੈਨ

ਭਾਰਤ (ਪਲੇਇੰਗ ਇਲੈਵਨ): ਰੋਹਿਤ ਸ਼ਰਮਾ, ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਰੁਤੁਰਾਜ ਗਾਇਕਵਾੜ, ਤਿਲਕ ਵਰਮਾ, ਕੇਐੱਲ ਰਾਹੁਲ (ਵਿਕਟਕੀਪਰ/ਕਪਤਾਨ), ਰਵਿੰਦਰ ਜਡੇਜਾ, ਹਰਸ਼ਿਤ ਰਾਣਾ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਪ੍ਰਸਿੱਧ ਕ੍ਰਿਸ਼ਨਾ


author

Tarsem Singh

Content Editor

Related News