IND vs NZ : ਵਿਸ਼ਵ ਕੱਪ ਦੀ ਹਾਰ ਦਾ ਬਦਲਾ ਲੈਣ ਉਤਰੇਗੀ ਟੀਮ ਇੰਡੀਆ

01/23/2020 6:38:46 PM

ਆਕਲੈਂਡ : ਲਗਾਤਾਰ ਜਿੱਤ ਟੀਮ ਇੰਡੀਆ ਆਪਣੇ ਇਤਿਹਾਸ ਵਿਚ ਪਹਿਲੀ ਵਾਰ 5 ਮੈਚਾਂ ਦੀ ਟੀ-20 ਸੀਰੀਜ਼ ਖੇਡਣ ਉਤਰੇਗੀ ਤੇ ਨਿਊਜ਼ੀਲੈਂਡ ਵਿਰੁੱਧ ਸ਼ੁੱਕਰਵਾਰ ਨੂੰ ਹੋਣ ਵਾਲੇ ਪਹਿਲੇ ਟੀ-20 ਮੈਚ ਵਿਚ ਉਸਦਾ ਟੀਚਾ ਮੇਜ਼ਬਾਨ ਟੀਮ ਨਾਲ ਹਿਸਾਬ-ਕਿਤਾਬ ਬਰਾਬਰ ਕਰਨਾ ਹੋਵੇਗਾ। ਭਾਰਤ ਨੇ ਹੁਣ ਤਕ ਆਪਣੇ ਇਤਿਹਾਸ ਵਿਚ ਵੱਧੋਂ ਵੱਧ ਤਿੰਨ ਮੈਚਾਂ ਦੀ ਟੀ-20 ਸੀਰੀਜ਼  ਖੇਡੀ ਹੈ ਤੇ ਇਹ ਪਹਿਲੀ ਵਾਰ ਹੈ ਕਿ ਭਾਰਤੀ ਟੀਮ 5 ਮੈਚਾਂ ਦੀ ਟੀ-20 ਸੀਰੀਜ਼ ਖੇਡਣ ਜਾ ਰਹੀ ਹੈ। 2020 ਦਾ ਸਾਲ ਟੀ-20 ਵਿਸ਼ਵ ਕੱਪ ਦਾ ਸਾਲ ਹੈ, ਜਿਸ ਦਾ ਆਯੋਜਨ ਅਕਤੂਬਰ ਵਿਚ  ਆਸਟਰੇਲੀਆ ਵਿਚ ਹੋਣਾ ਹੈ। ਇਹ ਹੀ ਕਾਰਣ ਹੈ ਕਿ ਭਾਰਤ ਪਹਿਲੀ ਵਾਰ ਪੰਜ ਮੈਚਾਂ ਦੀ ਸੀਰੀਜ਼ ਖੇਡ ਰਿਹਾ ਹੈ।

PunjabKesari

ਵਿਰਾਟ ਕੋਹਲੀ ਦੀ ਕਪਤਾਨੀ ਵਿਚ ਟੀਮ ਇੰਡੀਆ ਨਿਊਜ਼ੀਲੈਂਡ ਵਿਰੁੱਧ ਪਿਛਲੀ ਹਾਰ ਦਾ ਬਦਲਾ ਲੈਣ ਉਤਰੇਗੀ । ਭਾਰਤ ਨੂੰ ਪਿਛਲੇ ਸਾਲ ਨਿਊਜ਼ੀਲੈਂਡ ਤੋਂ ਵਨ ਡੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਹੈਰਾਨ ਕਰਨ ਵਾਲੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਇਸਦੇ ਇਲਾਵਾ ਭਾਰਤ ਨੂੰ 2018-19 ਦੇ ਦੌਰੇ ਵਿਚ ਨਿਊਜ਼ੀਲੈਂਡ ਤੋਂ ਟੀ-20 ਸੀਰੀਜ਼ ਵਿਚ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।  ਭਾਰਤੀ ਟੀਮ ਇਸ ਵਾਰ ਦੋਵੇਂ ਹੀ ਹਾਰ ਦਾ ਬਦਲਾ ਲੈਣਾ ਚਾਹੇਗੀ ਤਾਂ ਕਿ ਉਹ ਵਿਸ਼ਵ ਕੱਪ ਲਈ ਆਪਣੀ ਤਿਆਰੀ ਮਜ਼ਬੂਤ ਕਰ ਸਕੇ। ਭਾਰਤੀ ਟੀਮ ਨੂੰ ਇਸ ਲੰਬੀ ਸੀਰੀਜ਼ ਤੋਂ ਵਿਸ਼ਵ ਕੱਪ ਲਈ ਆਪਣਾ ਟੀਮ ਸੰਯੋਜਨ ਪਰਖਣ ਦਾ ਮੌਕਾ ਮਿਲੇਗਾ। ਭਾਰਤੀ ਟੀਮ ਪਿਛਲੀ ਪੰਜ ਟੀ-20 ਸੀਰੀਜ਼ ਤੋਂ ਅਜੇਤੂ ਹੈ। ਭਾਰਤ ਨੇ ਵੈਸਟਇੰਡੀਜ਼ ਨੂੰ 3-0 ਨਾਲ  ਹਰਾਇਆ ਸੀ ਤੇ ਦੱਖਣੀ ਅਫਰੀਕਾ ਨਾਲ ਸੀਰੀਜ਼ 1-1 ਨਾਲ ਬਰਾਬਰ ਖੇਡੀ ਸੀ। ਭਾਰਤ ਨੇ ਫਿਰ ਬੰਗਲਾਦੇਸ਼ ਨੂੰ 2-1 ਨਾਲ, ਵੈਸਟਇੰਡੀਜ਼ ਨੂੰ 2-1 ਨਾਲ ਤੇ ਸ਼੍ਰੀਲੰਕਾ ਨੂੰ 2-0 ਨਾਲ ਹਰਾਇਆ ਸੀ।

PunjabKesari

ਟੀਮ ਇੰਡੀਆ ਘਰੇਲੂ ਸੀਰੀਜ਼ ਵਿਚ ਸ਼ਾਨਦਾਰ ਪ੍ਰਦਰਸ਼ਨ  ਤੋਂ ਬਾਅਦ ਨਿਊਜ਼ੀਲੈਂਡ ਦੇ ਦੌਰੇ 'ਤੇ ਪਹੁੰਚੀ ਹੈ, ਜਿੱਥੇ ਉਸ ਨੂੰ ਮੇਜਬਾਨ ਟੀਮ ਦੀ ਸਖਤ ਚੁਣੌਤੀ ਨਾਲ ਜੂਝਣਾ ਪਵੇਗਾ। ਹਾਲਾਂਕਿ ਭਾਰਤੀ ਟੀਮ ਨੂੰ ਇਹ ਦੌਰਾ ਸ਼ੁਰੂ ਹੋਣ ਤੋਂ ਪਹਿਲਾਂ ਖੱਬੇ ਹੱਥ ਦੇ ਓਪਨਰ ਸ਼ਿਖਰ ਧਵਨ ਦੇ ਜ਼ਖ਼ਮੀ ਹੋ ਕੇ ਬਾਹਰ ਹੋਣ ਨਾਲ ਵੱਡਾ ਝਟਕਾ ਲੱਗਾ ਹੈ। ਸ਼ਿਖਰ ਦੀ ਜਗ੍ਹਾ ਟੀਮ ਵਿਚ ਨੌਜਵਾਨ ਹਮਲਾਵਰ ਬੱਲੇਬਾਜ ਸੰਜੂ ਸੈਮਸਨ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਭਾਰਤ ਦਾ ਚੋਟੀਕ੍ਰਮ ਤੇ ਟਾਪ ਫਾਰਮ ਵਿਚ ਹੈ ਪਰ ਉਸਦਾ ਮੱਧਕ੍ਰਮ ਅਜੇ ਤਕ ਪੂਰੀ ਤਰ੍ਹਾਂ  ਫਿੱਟ ਨਹੀਂ ਹੋ ਸਕਿਆ ਹੈ। ਸੀਰੀਜ਼ ਵਿਚ ਅਜਿਹੇ ਮੌਕਾ ਆਉਣਗੇ,ਜਦੋਂ ਮੱਧਕ੍ਰਮ ਦਾ ਟੈਸਟ ਹੋਵੇਗਾ ਤੇ ਇਸ ਟੈਸਟ ਵਿਚ ਪਾਸ ਹੋਣ ਵਾਲੇ ਖਿਡਾਰੀ ਹੀ ਵਿਸ਼ਵ ਕੱਪ ਟੀਮ ਵਿਚ ਜਗ੍ਹਾ ਬਣਾ ਸਕਣਗੇ।

PunjabKesari

ਭਾਰਤੀ ਟੀਮ ਵਿਚ ਇਸ ਸਮੇਂ ਦਿਲਚਸਪ ਸਥਿਤੀ ਵਿਕਟਕੀਪਰ ਨੂੰ ਲੈ ਕੇ ਹੈ। ਤਜਰਬੇਕਾਰ ਮਹਿੰਦਰ ਸਿੰਘ ਧੋਨੀ ਫਿਲਹਾਲ ਟੀਮ ਵਿਚੋਂ ਬਾਹਰ ਹੈ ਤੇ ਰੇਸ ਵਿਚੋਂ ਵੀ ਬਾਹਰ ਹੈ ਪਰ ਸੈਮਸਨ ਨੂੰ ਇਸ ਸੀਰੀਜ਼ ਵਿਚ ਮੌਕਾ ਮਿਲਣਾ ਰਿਸ਼ਭ ਪੰਤ ਲਈ ਖਤਰੇ ਦੀ ਘੰਟੀ ਹੈ। ਓਪਨਰ ਲੋਕੇਸ਼ ਰਾਹੁਲ ਨੇ ਆਸਟਰੇਲੀਆ ਵਿਰੁੱਧ ਵਨ ਡੇ ਸੀਰੀਜ਼ ਵਿਚ ਪੰਤ ਦੇ ਜ਼ਖਮੀ ਹੋਣ ਤੋਂ ਬਾਅਦ ਕੀਪਿੰਗ ਲਈ ਮੌਕਾ ਮਿਲਣ 'ਤੇ ਵਿਰਾਟ ਦੇ ਪਿੱਛੇ ਖੁਦ ਨੂੰ ਸਾਬਤ ਕੀਤਾ ਹੈ ਤੇ ਪਹਿਲੇ ਟੀ-20 ਦੀ ਪੂਰਬਲੀ ਸ਼ਾਮ 'ਤੇ ਕਪਤਾਨ ਵਿਰਾਟ ਨੇ ਸੰਕੇਤ ਦਿੱਤਾ ਹੈ ਕਿ ਰਾਹੁਲ ਨੂੰ ਅੱਗੇ ਵੀ ਟੀ-20 ਵਿਚ ਵਿਕਟਕੀਪਿੰਗ ਵਿਚ ਮੌਕਾ ਦੇਣ ਲਈ ਵਿਚਾਰ ਕੀਤਾ ਜਾਵੇਗਾ ਤਾਂ ਕਿ ਟੀਮ ਵਿਚ ਇਕ ਵਾਧੂ ਬੱਲੇਬਾਜ਼ ਨੂੰ ਖਿਡਾਇਆ ਜਾ ਸਕੇ। ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈੱਟ ਵਿਚ ਟੀਮ ਇੰਡੀਆ ਦਾ ਨਿਊਜ਼ੀਲੈਂਡ ਵਿਰੁੱਧ ਹਾਲਾਂਕਿ ਰਿਕਾਰਡ ਚੰਗਾ ਨਹੀਂ ਰਿਹਾ ਹੈ। ਭਾਰਤੀ ਟੀਮ ਨੇ ਕੀਵੀ ਟੀਮ ਵਿਰੁੱਧ ਹੁਣ ਤਕ 11 ਟੀ-20 ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ ਉਸ ਨੂੰ ਸਿਰਫ 3 ਵਿਚ ਹੀ ਜਿੱਤ ਮਿਲੀ ਹੈ ਜਦਕਿ 8 ਮੁਕਾਬਲਿਆਂ ਵਿਚ ਹਾਰ ਦਾ ਮੂੰਹ ਦੇਖਣਾ ਪਿਆ ਹੈ। ਆਗਾਮੀ ਟੀ-20 ਵਿਸਵ ਕੱਪ ਨੂੰ ਧਿਆਨ ਵਿਚ ਰੱਖਦੇ ਹੋਏ ਵਿਰਾਟ ਐਂਡ ਕੰਪਨੀ ਨਿਊਜ਼ੀਲੈਂਡ ਵਿਰੁੱਧ ਸੀਰੀਜ਼ ਵਿਚ ਛਾਪ ਛੱਡਣਾ ਚਾਹੇਗੀ।

PunjabKesari

ਦੂਜੇ ਪਾਸੇ ਨਿਊਜ਼ੀਲੈਂਡ ਦੀ ਟੀਮ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਣ ਉਤਰੇਗੀ ਹਾਲਾਂਕਿ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਦੀ ਗੈਰ-ਹਾਜ਼ਰੀਨਾਲ ਕੀਵੀ ਟੀਮ ਨੂੰ ਸੰਘਰਸ਼ ਕਰਨਾ ਪੈ ਸਕਦਾ ਹੈ। ਵਿਰਾਟ ਦਾ ਵਿਰੋਧੀ ਕਪਤਾਨ ਕੇਨ ਵਿਲੀਅਮਸ ਆਪਣੇ ਘਰ ਵਿਚ ਬਿਹਤਰ ਪ੍ਰਦਰਸ਼ਨ ਨਾਲ ਆਸਟਰੇਲੀਆ ਦੌਰੇ ਵਿਚ ਮਿਲੀ ਅਸਫਲਤਾ ਦਾ ਦਾਗ ਧੋਣਾ ਚਾਹੇਗਾ। ਨਿਊਜ਼ੀਲੈਂਡ ਦਾ ਪਿਛਲੇ ਆਸਟਰੇਲੀਆਈ ਦੌਰੇ ਵਿਚ ਕਾਫੀ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ ਸੀ, ਜਿੱਥੇ ਵਿਲੀਅਮਸਨ ਨੇ ਬੱਲੇ ਨਾਲ ਨਿਰਾਸ਼ ਕੀਤਾ ਸੀ। ਨਿਊਜ਼ੀਲੈਂਡ ਨੇ ਇੰਗਲੈਂਡ ਨਾਲ ਘਰੇਲੂ ਟੀ-20 ਸੀਰੀਜ਼ 5 ਮੈਚਾਂ ਦੀ ਖੇਡੀ ਸੀ ਤੇ ਇਸ ਨੂੰ 2-3 ਨਾਲ ਗੁਆਇਆ ਸੀ। ਆਕਲੈਂਡ ਦੇ ਈਡਨ ਗਾਰਡਨ ਦੀ ਵਿਕਟ ਬੱਲੇਬਾਜ਼ਾਂ ਮੁਤਾਬਕ ਮੰਨੀ ਜਾਂਦੀ ਹੈ। ਇੱਥੇ ਗੇਂਦ ਚੰਗੀ ਤਰ੍ਹਾਂ ਨਾਲ ਬੱਲੇ 'ਤੇ ਆਵੇਗੀ। ਪਿੱਚ 'ਤੇ ਉਛਾਲ ਹੋਵੇਗੀ, ਜਿਸ ਨਾਲ ਦੋਵਾਂ ਟੀਮਾਂ ਦੇ ਤੇਜ਼ ਗੇਂਦਬਾਜ਼ਾਂ ਨੂੰ ਚੰਗਾ ਉਛਾਲ ਮਿਲ ਸਕਦਾ ਹੈ ਤੇ ਬੱਲੇਬਾਜ਼ ਪ੍ਰੇਸ਼ਾਨੀ ਵਿਚ ਆ ਸਕਦੇ ਹਨ। ਇੱਥੇ ਦੂਜੀ ਪਾਰੀ ਵਿਚ ਬੈਟਿੰਗ ਬਦਲ ਚੰਗਾ ਹੋਵੇਗਾ।

ਟੀਮਾਂ ਇਸ ਤਰ੍ਹਾਂ ਹਨ
ਭਾਰਤ :
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਸੰਜੂ ਸੈਮਸਨ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ (ਵਿਕਟਕੀਪਰ), ਸ਼ਿਵਮ ਦੂਬੇ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਨਵਦੀਪ ਸੈਣੀ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ।
ਨਿਊਜ਼ੀਲੈਂਡ : ਕੇਨ ਵਿਲੀਅਮਸਨ (ਕਪਤਾਨ), ਹੈਮਿਸ਼ ਬੇਨੇਟ, ਮਾਰਟਿਨ ਗੁਪਟਿਲ, ਸਕਾਟ ਕੁਗਲੇਜਨ, ਡੇਰਿਲ ਮਿਚੇਲ, ਕੌਲਿਨ ਮੁਨਰੋ, ਰੋਸ ਟੇਲਰ, ਬਲੇਅਰ ਟਿਕਰ, ਮਿਸ਼ੇਲ ਸੈਂਟਨਰ, ਟਿਮ ਸਿਫਰਟ, ਈਸ਼ ਸ਼ੋਢੀ, ਟਿਮ ਸਾਊਥੀ, ਕੌਲਿਨ ਡੀ ਗ੍ਰੈਂਡਹੋਮ ਤੇ ਟਾਮ ਬਰੂਸ।


Related News