ਕਾਨਪੁਰ ਟੈਸਟ : ਸੁਰੱਖਿਆ ਲਈ ਲੰਗੂਰ ਤਾਇਨਾਤ

Saturday, Sep 28, 2024 - 05:51 PM (IST)

ਕਾਨਪੁਰ ਟੈਸਟ : ਸੁਰੱਖਿਆ ਲਈ ਲੰਗੂਰ ਤਾਇਨਾਤ

ਸਪੋਰਟਸ ਡੈਸਕ- ਭਾਰਤ ਤੇ ਬੰਗਲਾਦੇਸ਼ ਵਿਚਾਲੇ ਸ਼ੁੱਕਰਵਾਰ (27 ਸਤੰਬਰ) ਤੋਂ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਆਖਰੀ ਮੁਕਾਬਲਾ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ ਦੇ ਦੌਰਾਨ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਵਾਇਰਲ ਹੋਈਆਂ ਹਨ। ਜਿਸ 'ਚ ਇਕ ਖਾਸ ਤਸਵੀਰ ਲੰਗੂਰਾਂ ਦੀ ਹੈ। ਸਟੇਡੀਅਮ ਦੇ ਅੰਦਰ ਕਈ ਥਾਂ ਲੰਗੂਰ ਬੈਠੇ ਦਿਖਾਈ ਦਿੱਤੇ ਸਨ।

ਇਹ ਵੀ ਪੜ੍ਹੋ- ਵਿਰਾਟ ਲਈ ਅਜਿਹੀ ਦੀਵਾਨਗੀ ਨੇ ਜਿੱਤਿਆ ਦਿਲ, ਛੋਟੇ ਬੱਚੇ ਨੇ ਮਿਲਣ ਲਈ ਤੈਅ ਕੀਤਾ ਲੰਬਾ ਸਫ਼ਰ
ਕਾਨਪੁਰ ਦੇ ਗ੍ਰੀਨ ਪਾਰਕ ਕ੍ਰਿਕਟ ਸਟੇਡੀਅਮ 'ਚ ਬਾਂਦਰਾਂ ਦਾ ਖੌਫ ਦੇਖਣ ਨੂੰ ਮਿਲਦਾ ਰਹਿੰਦਾ ਹੈ। ਜਿਸ ਕਾਰਨ ਉਥੇ ਦੇ ਪ੍ਰਬੰਧਨ ਨੇ ਇਨ੍ਹਾਂ ਤੋਂ ਬਚਣ ਲਈ ਲੰਗੂਰਾਂ ਨੂੰ ਸਪੈਸ਼ਲ ਤੌਰ 'ਤੇ ਰੱਖਿਆ ਹੈ। ਮੈਚ ਦੇ ਪ੍ਰਬੰਧਕ ਸੰਜੇ ਕਪੂਰ ਨੇ ਇਸ ਬਾਰੇ 'ਚ ਕਿਹਾ ਕਿ ਅਸੀਂ ਲੰਗੂਰ ਪਾਲਣ ਵਾਲਿਆਂ ਨਾਲ ਸੰਪਰਕ ਕਰਕੇ ਮੈਦਾਨ 'ਚ ਲੰਗੂਰਾਂ ਨੂੰ ਰੱਖਿਆ ਹੈ। ਜੋ ਕਿ ਉਥੇ ਆਉਣ ਵਾਲੇ ਦਰਸ਼ਕਾਂ ਅਤੇ ਖਿਡਾਰੀਆਂ ਦੀ ਰੱਖਿਆ ਕਰਨਗੇ। ਸੰਜੇ ਕਪੂਰ ਨੇ ਦੱਸਿਆ ਕਿ ਬਾਂਦਰ ਪੂਰੇ ਮੈਦਾਨ 'ਚ ਆਤੰਕ ਮਚਾ ਕੇ ਰੱਖਦੇ ਹਨ। ਉਹ ਖਾਣ ਦੇ ਲਾਲਚ 'ਚ ਦਰਸ਼ਕਾਂ ਦੇ ਹੱਥਾਂ ਤੋਂ ਖਾਣ ਵਾਲੀਆਂ ਚੀਜ਼ਾਂ ਵੀ ਝਪਟ ਲੈਂਦੇ ਹਨ। ਨਾਲ ਹੀ ਸਟੇਡੀਅਮ 'ਚ ਕੈਮਰੇ ਅਤੇ ਲਾਈਟਾਂ ਦਾ ਵੀ ਨੁਕਸਾਨ ਕਰ ਦਿੰਦੇ ਹਨ। 

ਇਹ ਵੀ ਪੜ੍ਹੋ- ਸੱਟ ਹੁਣ ਠੀਕ ਹੈ, ਅਗਲਾ ਵੱਡਾ ਟੀਚਾ 2025 ਵਿਸ਼ਵ ਚੈਂਪੀਅਨਸ਼ਿਪ : ਨੀਰਜ ਚੋਪੜਾ
ਮੰਨਿਆ ਜਾਂਦਾ ਹੈ ਕਿ ਲੰਗੂਰ ਜਿਥੇ ਹੁੰਦੇ ਹਨ ਉਥੇ ਜਲਦੀ ਬਾਂਦਰ ਨਹੀਂ ਆਉਂਦੇ। ਕਾਨਪੁਰ ਸਟੇਡੀਅਮ ਦੇ ਮੈਨੇਜਮੈਂਟ ਦੁਆਰਾ ਬਾਂਦਰਾਂ ਤੋਂ ਬਚਣ ਲਈ ਕੀਤਾ ਇਹ ਅਨੋਖਾ ਪ੍ਰਯੋਗ ਖੂਬ ਚਰਚਾ 'ਚ ਹੈ।
ਟੀਮ ਨੇ ਚੇਨਈ ਦੇ ਚੇਪਾਕ 'ਚ ਖੇਡੇ ਗਏ ਪਹਿਲੇ ਟੈਸਟ ਮੈਚ ਨੂੰ 280 ਦੌੜਾਂ ਨਾਲ ਜਿੱਤ ਕੇ ਦੋ ਟੈਸਟ ਮੈਚਾਂ ਦੀ ਘਰੇਲੂ ਸੀਰੀਜ਼ 'ਚ 1-0 ਦੀ ਬੜ੍ਹਤ ਬਣਾਈ ਹੈ। ਦੂਜੇ ਟੈਸਟ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੰਗਲਾਦੇਸ਼ ਨੇ ਦੂਜੇ ਦਿਨ ਸਟੰਪ ਤੱਕ 3 ਵਿਕਟਾਂ ਗਵਾ ਕੇ 107 ਦੌੜਾਂ ਬਣਾਈਆਂ। ਦੂਜੇ ਦਿਨ ਦਾ ਖੇਡ ਬਾਰਿਸ਼ ਦੇ ਚੱਲਦੇ ਪੂਰੀ ਤਰ੍ਹਾਂ ਨਾਲ ਧੋਤਾ ਗਿਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Aarti dhillon

Content Editor

Related News