ਵਿਰਾਟ ਲਈ ਅਜਿਹੀ ਦੀਵਾਨਗੀ ਨੇ ਜਿੱਤਿਆ ਦਿਲ, ਛੋਟੇ ਬੱਚੇ ਨੇ ਮਿਲਣ ਲਈ ਤੈਅ ਕੀਤਾ ਲੰਬਾ ਸਫ਼ਰ

Saturday, Sep 28, 2024 - 03:00 PM (IST)

ਸਪੋਰਟਸ ਡੈਸਕ : ਖੇਡਾਂ ਦੀ ਦੀਵਾਨਗੀ ਤਾਂ ਤੁਸੀਂ ਬਹੁਤ ਦੇਖੀ ਹੋਵੇਗੀ ਪਰ ਕਾਨਪੁਰ 'ਚ ਭਾਰਤ-ਬੰਗਲਾਦੇਸ਼ ਟੈਸਟ ਮੈਚ ਦੇਖਦੇ ਹੋਏ ਇਕ ਅਜਿਹਾ ਦੀਵਾਨਾ ਸਾਹਮਣੇ ਆਇਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਛੋਟੀ ਉਮਰ ਵਿੱਚ ਮੈਚ ਦੇਖਣ ਦੇ ਜਨੂੰਨ ਅਤੇ ਇੱਛਾ ਸ਼ਕਤੀ ਨੇ ਹਾਈ ਸਕੂਲ ਦੇ ਵਿਦਿਆਰਥੀ ਨੂੰ ਉਨਾਵ ਜ਼ਿਲ੍ਹੇ ਤੋਂ ਕਾਨਪੁਰ ਸ਼ਹਿਰ ਦੇ ਗ੍ਰੀਨ ਪਾਰਕ ਸਟੇਡੀਅਮ ਤੱਕ ਸਾਈਕਲ 'ਤੇ ਪਹੁੰਚਾ ਦਿੱਤਾ।

ਇਹ ਵੀ ਪੜ੍ਹੋ- ਸੱਟ ਹੁਣ ਠੀਕ ਹੈ, ਅਗਲਾ ਵੱਡਾ ਟੀਚਾ 2025 ਵਿਸ਼ਵ ਚੈਂਪੀਅਨਸ਼ਿਪ : ਨੀਰਜ ਚੋਪੜਾ
ਮੈਚ ਦੇਖਣ ਲਈ ਦਰਸ਼ਕਾਂ ਦੀਆਂ ਲੰਬੀਆਂ ਕਤਾਰਾਂ ਤੋਂ ਕ੍ਰਿਕਟ ਦੇ ਕ੍ਰੇਜ਼ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਪਰ ਇਸ ਭੀੜ 'ਚ ਕੁਝ ਅਜਿਹੇ ਦਰਸ਼ਕ ਵੀ ਹਨ ਜੋ ਦਰਸ਼ਕਾਂ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਦੇ ਵੱਡੇ ਪ੍ਰਸ਼ੰਸਕ ਹਨ। ਜਿਸ ਵਿੱਚੋਂ ਇੱਕ ਅਜਿਹਾ ਵੱਡਾ ਪ੍ਰਸ਼ੰਸਕ ਦੇਖਣ ਨੂੰ ਮਿਲਿਆ ਜਿਸ ਨੇ ਆਪਣੇ ਫੈਨ ਹੋਣ ਦਾ ਠੋਸ ਸਬੂਤ ਦਿੱਤਾ ਹੈ। ਦਰਅਸਲ ਕਾਨਪੁਰ ਦੇ ਨਾਲ ਲੱਗਦੇ ਜ਼ਿਲੇ ਉਨਾਵ ਦ ਇਕ ਹਾਈ ਸਕੂਲ ਦਾ ਵਿਦਿਆਰਥੀ, ਜਿਸ ਦੀ ਉਮਰ ਸਿਰਫ 14 ਜਾਂ 15 ਸਾਲ ਹੋਵੇਗੀ, ਕਾਰਤਿਕੇ ਮੈਚ ਦੇਖਣ ਅਤੇ ਭਾਰਤੀ ਖਿਡਾਰੀਆਂ ਨੂੰ ਮਿਲਣ ਲਈ ਉਨਾਵ ਤੋਂ ਕਾਨਪੁਰ ਆਇਆ ਸੀ।

 

ਹਾਫ ਟੀ-ਸ਼ਰਟ ਅਤੇ ਹਾਫ ਪੈਂਟ 'ਚ ਸਟੇਡੀਅਮ ਪਹੁੰਚਿਆ
ਸਾਈਕਲ ਚਲਾ ਕੇ ਹਾਫ ਟੀ-ਸ਼ਰਟ ਅਤੇ ਹਾਫ ਪੈਂਟ ਪਹਿਨੇ ਇਹ ਬੱਚਾ ਮੈਚ ਦੇਖਣ ਲਈ ਸਵੇਰੇ 4 ਵਜੇ ਘਰੋਂ ਨਿਕਲਿਆ ਅਤੇ ਕਰੀਬ 7 ਘੰਟੇ ਸਾਈਕਲ 'ਤੇ 58 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ਪਹੁੰਚਿਆ। ਜਿਸ ਨੇ ਵੀ ਇਸ ਬਾਰੇ ਸੁਣਿਆ ਉਹ ਹੈਰਾਨ ਰਹਿ ਗਿਆ ਕਿਉਂਕਿ ਇਕੱਲੇ ਅਤੇ ਸਾਈਕਲ 'ਤੇ ਘਰ ਤੋਂ ਇੰਨੀ ਲੰਬੀ ਦੂਰੀ ਤੈਅ ਕਰਨ ਵਾਲਾ ਕਾਰਤਿਕੇ ਸਟੇਡੀਅਮ 'ਚ ਮੀਡੀਆ ਅਤੇ ਆਮ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ।

 

ਇਹ ਵੀ ਪੜ੍ਹੋ- ਗੰਭੀਰ ਦੀ ਗੱਦੀ 'ਤੇ ਬੈਠੇਗਾ ਧੋਨੀ ਦੀ CSK ਦਾ ਖਿਡਾਰੀ, ਸ਼ਾਹਰੁਖ ਨੇ ਦਿੱਤੀ ਜ਼ਿੰਮੇਵਾਰੀ
4 ਵਜੇ ਘਰੋਂ ਨਿਕਲਿਆ ਸੀ ਕਾਰਤਿਕੇ
ਛੋਟੇ ਬੱਚੇ ਕਾਰਤਿਕੇ ਨੇ ਦੱਸਿਆ ਕਿ ਉਹ ਸਵੇਰੇ 4 ਵਜੇ ਘਰੋਂ ਨਿਕਲਿਆ ਅਤੇ 11 ਵਜੇ ਕਾਨਪੁਰ ਦੇ ਇਸ ਸਟੇਡੀਅਮ ਵਿੱਚ ਪਹੁੰਚਿਆ। ਉਸ ਨੇ ਦੱਸਿਆ ਕਿ ਉਸ ਨੇ ਵਿਰਾਟ ਕੋਹਲੀ ਨੂੰ ਦੇਖਣ ਲਈ ਇੰਨੀ ਲੰਬੀ ਦੂਰੀ ਤੈਅ ਕੀਤੀ ਹੈ ਅਤੇ ਉਹ ਵੀ ਕਾਨਪੁਰ 'ਚ ਮੈਚ ਦੇਖ ਕੇ ਕਾਫੀ ਖੁਸ਼ ਨਜ਼ਰ ਆ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Aarti dhillon

Content Editor

Related News