IND v AUS : ਭਾਰਤ ਦੌਰੇ ਲਈ ਉਤਸ਼ਾਹਿਤ ਵਾਰਨਰ ਦਾ ਦਰਸ਼ਕਾਂ ਲਈ ਸੰਦੇਸ਼

Friday, Jan 10, 2020 - 01:45 AM (IST)

IND v AUS : ਭਾਰਤ ਦੌਰੇ ਲਈ ਉਤਸ਼ਾਹਿਤ ਵਾਰਨਰ ਦਾ ਦਰਸ਼ਕਾਂ ਲਈ ਸੰਦੇਸ਼

ਨਵੀਂ ਦਿੱਲੀ- ਆਸਟਰੇਲੀਆ ਦੇ ਸਟਾਰ ਓਪਨਰ ਡੇਵਿਡ ਵਾਰਨਰ 14 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੇ ਭਾਰਤ ਦੇ ਆਗਾਮੀ ਦੌਰੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ਤੇ ਉਸ ਨੇ ਆਪਣੇ ਭਾਰਤੀ ਪ੍ਰਸ਼ੰਸਕਾਂ ਲਈ ਵੀ ਸੋਸ਼ਲ ਸਾਈਟ 'ਤੇ ਸੰਦੇਸ਼ ਦਿੱਤਾ ਹੈ। ਜ਼ਬਰਦਸਤ ਫਾਰਮ ਵਿਚ ਚੱਲ ਰਿਹਾ ਵਾਰਨਰ 14 ਜਨਵਰੀ ਤੋਂ ਸ਼ੁਰੂ ਹੋਣ ਵਾਲੀ 3 ਵਨ ਡੇ ਮੈਚਾਂ ਦੀ ਸੀਰੀਜ਼ ਵਿਚ ਆਸਟਰੇਲੀਆਈ ਟੀਮ ਦੇ ਚੋਟੀ ਦੇ ਸਕੋਰਰ ਦੇ ਰੂਪ ਵਿਚ ਉਤਰੇਗਾ।

PunjabKesari
ਟੀਮ ਦੇ ਸਟਾਰ ਬੱਲੇਬਾਜ਼ ਨੇ ਜਹਾਜ਼ ਵਿਚ ਬੈਠਣ ਤੋਂ ਬਾਅਦ ਆਪਣੀ ਇਕ ਤਸਵੀਰ ਸੋਸ਼ਲ ਮੀਡੀਆ ਸਾਈਟ 'ਤੇ ਸਾਂਝੀ ਕੀਤੀ ਹੈ, ਜਿਸ ਵਿਚ ਲਿਖਿਆ ਹੈ, ''ਭਾਰਤ ਅਸੀਂ ਆ ਰਹੇ ਹਾਂ, ਇਹ ਤਿੰਨ ਮੈਚਾਂ ਦੀ ਬਿਹਤੀਰਨ ਸੀਰੀਜ਼ ਹੋਵੇਗੀ। ਮੈਂ ਭਾਰਤੀ ਪ੍ਰਸ਼ੰਸਕਾਂ ਨੂੰ ਦੇਖਣ ਲਈ ਉਤਸ਼ਾਹਿਤ ਹਾਂ।'' ਆਸਟਰੇਲੀਆਈ ਟੀਮ ਨੇ ਪਿਛਲੇ ਸਾਲ ਭਾਰਤ ਨਾਲ ਵਨ ਡੇ ਮੈਚਾਂ ਦੀ ਸੀਰੀਜ਼ ਨੂੰ 3-2 ਨਾਲ ਜਿੱਤਿਆ ਸੀ। ਉਸ ਨੇ ਆਈ. ਸੀ. ਸੀ. ਵਿਸ਼ਵ ਕੱਪ ਤੋਂ ਠੀਕ ਪਹਿਲਾਂ ਭਾਰਤ ਦੇ ਵਿਰੁੱਧ ਜਿੱਤ ਦਰਜ ਕੀਤੀ ਸੀ। ਵਾਰਨਰ ਆਪਣੀ ਟੀਮ ਦੇ ਮੁੱਖ ਸਕੋਰਰਾਂ 'ਚ ਹੈ ਤੇ ਭਾਰਤ ਵਿਰੁੱਧ ਵਧੀਆ ਰਿਕਾਰਡ ਰਿਹਾ ਹੈ। ਉਨ੍ਹਾਂ ਨੇ ਪੰਜ ਪਾਰੀਆਂ 'ਚ ਭਾਰਤ ਦੇ ਵਿਰੁੱਧ 49 ਦੀ ਔਸਤ ਨਾਲ 245 ਦੌੜਾਂ ਬਣਾਈਆਂ ਸਨ ਜਿਸ 'ਚ ਇਕ ਸੈਂਕੜਾ ਵੀ ਸ਼ਾਮਲ ਹੈ।


author

Gurdeep Singh

Content Editor

Related News