ਚੇਨਈ ਨਾਲ ਟਾਈ ਖੇਡ ਕੇ ਬੈਂਗਲੁਰੂ ਸੈਮੀਫਾਈਨਲ ''ਚ

06/03/2019 4:15:30 AM

ਬੈਂਗਲੁਰੂ— ਪਾਰਲੇ ਇੰਡੋ-ਇੰਟਰਨੈਸ਼ਨਲ ਪ੍ਰੀਮੀਅਰ ਕਬੱਡੀ ਲੀਗ (ਆਈ. ਪੀ. ਕੇ. ਐੱਲ.) ਦੇ ਤੀਜੇ ਪੜਾਅ 'ਚ ਐਤਵਾਰ ਨੂੰ ਮੇਜ਼ਬਾਨ ਬੈਂਗਲੁਰੂ ਰਾਈਨੋਜ ਤੇ ਚੇਨਈ ਚੈਲੰਜਰਸ ਟੀਮਾਂ ਦਾ ਸਾਹਮਣਾ ਹੋਇਆ। ਇਹ ਮੁਕਾਬਲਾ 43-43 ਨਾਲ ਟਾਈ ਰਿਹਾ ਪਰ ਇਸ ਮੈਚ ਨਾਲ ਮਿਲੇ ਇਕ ਅੰਕ ਦੀ ਬਦੌਲਤ ਬੈਂਗਲੁਰੂ ਦੀ ਟੀਮ ਸੈਮੀਫਾਈਨਲ 'ਚ ਪਹੁੰਚਣ 'ਚ ਸਫਲ ਰਹੀ। ਇਸ ਰੋਮਾਂਚਕ ਮੁਕਾਬਲੇ 'ਚ ਦੋਵੇਂ ਟੀਮਾਂ ਨੇ 2-2 ਕੁਆਰਟਰ ਆਪਣੇ ਨਾਂ ਕੀਤਾ। ਬੈਂਗਲੁਰੂ ਨੇ ਪਹਿਲਾ ਤੇ ਤੀਜਾ ਕੁਆਰਟਰ ਕ੍ਰਮਾਵਰਾ: 9-5 ਤੇ 15-8 ਨਾਲ ਜਿੱਤਿਆ ਜਦਕਿ ਚੇਨਈ ਨੇ ਦੂਜਾ ਤੇ ਚੌਥਾ ਕੁਆਰਟਰ 12-11 ਤੇ 18-8 ਨਾਲ ਆਪਣੇ ਨਾਂ ਕੀਤਾ। ਚੌਥੇ ਕੁਆਰਟਰ ਤੋਂ ਬਾਅਦ ਬੈਂਗਲੁਰੂ ਦੀ ਟੀਮ 35-25 ਨਾਲ ਅੱਗੇ ਸੀ। ਇਸ ਤੋਂ ਬਾਅਦ ਸਕੋਰ 39-39 ਹੋ ਗਿਆ। ਚੇਨਈ ਦੀ ਟੀਮ ਇੱਥੇ ਹੀ ਨਹੀਂ ਰੁੱਕੀ ਤੇ ਆਪਣੇ ਸ਼ਾਨਦਾਰ ਖੇਡ ਦੇ ਦਮ 'ਤੇ ਉਸ ਨੇ 43-40 ਦੀ ਬੜ੍ਹਤ ਬਣਾ ਲਈ ਸੀ ਪਰ ਬੈਂਗਲੁਰੂ ਨੇ ਵੀ ਆਖਰੀ ਅੰਕ ਹਾਸਲ ਕਰਕੇ 43-43 ਸਕੋਰ ਕਰ ਦਿੱਤਾ।


Gurdeep Singh

Content Editor

Related News