IPL-11, ''ਚ ਸਭ ਤੋਂ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਪੰਜਾਬ ਟੀਮ, ਸਾਹਮਣੇ ਆਏ ਅੰਕੜੇ

04/20/2018 5:01:58 PM

ਜਲੰਧਰ— ਆਈ.ਪੀ.ਐਲ -11 ਇਸ ਵਾਰ ਖਾਸ ਹੈ। ਕਿਉਂਕਿ ਹੁਣ ਚੇਨਈ ਜਾਂ ਮੁੰਬਈ ਇੰਡੀਅਨਜ਼ ਕ੍ਰਿਕਟ ਪ੍ਰਸ਼ੰਸਕਾਂ ਦੀ ਪਹਿਲੀ ਪਸੰਦ ਨਹੀਂ ਰਿਹਾ ਹੈ ਬਲਕਿ ਫੇਹਰਿਸਤ 'ਚ ਪੰਜਾਬ ਅਤੇ ਹੈਦਰਾਬਾਦ ਦੀਆਂ ਟੀਮਾਂ ਅੱਗੇ ਆ ਚੁੱਕੀਆਂ ਹਨ, ਆਈ.ਪੀ.ਐਲ. ਦੇ 11 ਸਾਲ 'ਚ ਹੁਣ ਤੱਕ ਸਿਰਫ ਇਕ ਵਾਰ ਫਾਈਨਲ 'ਚ ਪੰਜਾਬ ਦੀ ਟੀਮ ਇਸ ਬਾਰ ਸਹੀ ਟੱਚ 'ਚ ਦਿਖ ਰਹੀ ਹੈ।  ਪੰਜਾਬ ਦੀ ਟੀਮ ਨੇ ਪਹਿਲੇ ਚਾਰ ਮੈਚਾਂ 'ਚ ਅਜਿਹਾ ਰਿਕਾਰਡ ਬਣਾਇਆ ਹੈ, ਜਿਸ ਨੂੰ ਉਹ ਅੱਜ ਤੱਕ ਨਹੀਂ ਬਣਾ ਸਕੀ। ਇਹ ਰਿਕਾਰਡ ਹੈ- ਹੁਣ ਤੱਕ ਪਾਵਰ ਪਲੇਅ 'ਚ ਬਿਹਤਰ ਸਕੋਰ ਬਣਾਉਣ ਅਤੇ ਸਭ ਤੋਂ  ਕਿਫਾਇਤੀ ਗੇਂਦਬਾਜ਼ੀ ਦਾ ਹੈ।

ਪੰਜਾਬ ਦੀ ਟੀਮ ਹੁਣ ਤੱਕ ਖੇਡੇ ਗਏ ਮੈਚਾਂ 'ਚ ਪਾਵਰ ਪਲੇਅ ਵਿਚ ਬਹੁਤ ਖਤਰਨਾਕ ਹੁੰਦੀ ਨਜ਼ਰ ਆ ਰਹੀ ਹੈ। ਪੰਜਾਬ ਦੇ ਨਾਮ ਪਿਛਲੇ ਚਾਰ ਮੈਚਾਂ 'ਚ ਪਾਵਰਪਲੇਅ ਦੇ ਦੌਰਾਨ 11 ਦੋੜਾਂ ਪ੍ਰਤੀ ਓਵਰ ਦੀ ਔਸਤ ਨਾਲ ਦੋੜਾਂ ਬਣਾਉਣ ਦਾ ਰਿਕਾਰਡ ਦਰਜ ਕੀਤਾ ਹੈ ਜੋ ਕਿ ਇਸ ਸੀਜ਼ਨ 'ਚ ਹਿੱਸਾ ਲੈ ਰਹੀਆਂ ਬਾਕੀ ਟੀਮਾਂ ਤੋਂ ਕਿਤੇ ਜ਼ਿਆਦਾ ਹੈ। ਇਸਦੇ ਇਲਾਵਾ ਗੇਂਦਬਾਜ਼ੀ 'ਚ ਵੀ ਪੰਜਾਬ ਦੇ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਸਿਰਫ 7.72 ਦੀ ਇਕੋਨਾਮੀ ਨਾਲ ਗੇਂਦਬਾਜ਼ੀ ਕੀਤੀ ਹੈ। ਜੋਕਿ ਇਸ ਸੀਜ਼ਨ ਦਾ ਹੁਣ ਤੱਕ ਸਭ ਤੋਂ ਵਧੀਆ ਰਿਕਾਰਡ ਹੈ।


Related News