ਇਗਾ ਸਵਿਯਾਤੇਕ ਬਣੀ ਸਿਨਸਿਨਾਟੀ ਓਪਨ ਦੀ ਚੈਂਪੀਅਨ
Wednesday, Aug 20, 2025 - 11:27 AM (IST)

ਸਪੋਰਟਸ ਡੈਸਕ– ਵਿਸ਼ਵ ਵਿਚ ਤੀਜੀ ਰੈਂਕਿੰਗ ਦੀ ਖਿਡਾਰਨ ਇਗਾ ਸਵਿਯਾਤੇਕ ਨੇ 7ਵੇਂ ਨੰਬਰ ਦੀ ਜੈਸਮੀਨ ਪਾਓਲਿਨੀ ਨੂੰ 7-5, 6-4 ਨਾਲ ਹਰਾ ਕੇ ਪਹਿਲੀ ਵਾਰ ਸਿਨਸਿਨਾਟੀ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤਿਆ। ਉਹ ਸਿਨਸਿਨਾਟੀ ਓਪਨ ਵਿਚ ਆਪਣੇ ਪਿਛਲੇ 6 ਮੁਕਾਬਲਿਆਂ ਤੋਂ ਅੱਗੇ ਨਹੀਂ ਵੱਧ ਸਕੀ ਸੀ। ਉਹ ਪਿਛਲੇ ਦੋ ਸਾਲਾਂ ਵਿਚ ਸੈਮੀਫਾਈਨਲ ਵਿਚ ਪਹੁੰਚੀ ਸੀ ਪਰ 2023 ਵਿਚ ਕੋਕੋ ਗਾਫ ਤੇ 2024 ਵਿਚ ਏਰੀਨਾ ਸਬਾਲੇਂਕਾ ਹੱਥੋਂ ਹਾਰ ਗਈ ਸੀ।