ਕਿਫਾਇਤੀ ਗੇਂਦਬਾਜ਼ੀ ਕਰੋਗੇ ਤਾਂ ਮਿਲਣਗੀਆਂ ਵਿਕਟਾਂ : ਭੁਵਨੇਸ਼ਵਰ
Monday, Aug 12, 2019 - 09:19 PM (IST)

ਪੋਰਟ ਆਫ ਸਪੇਨ- ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਕਿਹਾ ਹੈ ਕਿ ਵੈਸਟਇੰਡੀਜ਼ ਵਿਰੁੱਧ ਦੂਜੇ ਵਨ ਡੇ ਕੌਮਾਂਤਰੀ ਮੈਚ ਦੌਰਾਨ ਉਸ ਦੇ ਦਿਮਾਗ ਵਿਚ ਵਿਰੋਧੀ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਤੋਂ ਰੋਕਣਾ ਸੀ, ਵਿਕਟਾਂ ਲੈਣਾ ਨਹੀਂ ਕਿਉਂਕਿ ਉਸ ਦਾ ਮੰਨਣਾ ਹੈ ਕਿ ਕਿਫਾਇਤੀ ਗੇਂਦਬਾਜ਼ੀ ਦਾ ਫਾਇਦਾ ਹਮੇਸ਼ਾ ਮਿਲਦਾ ਹੈ। ਭੁਵਨੇਸ਼ਵਰ ਨੇ 31 ਦੌੜਾਂ ਦੇ ਕੇ 4 ਵਿਕਟਾਂ ਲਈਆਂ ਸਨ, ਜਿਸ ਨਾਲ ਭਾਰਤ ਨੇ ਮੈਚ ਜਿੱਤਿਆ ਸੀ।
ਭੁਵਨੇਸ਼ਵਰ ਨੇ ਮੈਚ ਤੋਂ ਬਾਅਦ ਕਿਹਾ, ''ਜਦੋਂ ਮੈਂ ਗੇਂਦਬਾਜ਼ੀ ਕਰਨ ਲਈ ਆਇਆ ਤਾਂ ਸਿਰਫ ਇੰਨਾ ਹੀ ਸੋਚ ਰਿਹਾ ਸੀ ਕਿ ਮੈਨੂੰ ਕਫਾਇਤੀ ਗੇਂਦਬਾਜ਼ੀ ਕਰਨੀ ਹੈ ਤੇ ਵੱਧ ਖਾਲੀ ਗੇਂਦਾਂ ਸੁੱਟਣੀਆਂ ਹਨ। ਮੈਨੂੰ ਲੱਗਦਾ ਹੈ ਕਿ ਜੇਕਰ ਤੁਸੀਂ ਕਿਫਾਇਤੀ ਗੇਂਦਬਾਜ਼ੀ ਕਰੋਗੇ ਤਾਂ ਵਿਕਟਾਂ ਆਪਣੇ ਆਪ ਮਿਲਣਗੀਆਂ। ਮੈਂ ਨਤੀਜੇ ਦੇ ਬਾਰੇ ਵਿਚ ਜ਼ਿਆਦਾ ਨਹੀਂ ਸੋਚਦਾ ਕਿਉਂਕਿ ਸਾਨੂੰ ਪਤਾ ਹੈ ਕਿ ਜੇਕਰ ਅਸੀਂ ਇਕ ਜਾਂ ਦੋ ਵਿਕਟਾਂ ਲੈ ਲਈਆਂ ਤਾਂ ਮੈਚ ਵਿਚ ਵਾਪਸੀ ਕਰ ਲਵਾਂਗੇ।''