Cricket World Cup 2023 ਦਾ ਸ਼ਡਿਊਲ ਜਾਰੀ, ਜਾਣੋ ਕਦੋਂ ਅਤੇ ਕਿੱਥੇ ਹੋਵੇਗਾ ਭਾਰਤ-ਪਾਕਿ ਦਾ ਮਹਾਮੁਕਾਬਲਾ

06/27/2023 12:59:06 PM

ਮੁੰਬਈ— ਭਾਰਤ 'ਚ ਇਸ ਸਾਲ ਹੋਣ ਵਾਲੇ ਆਈਸੀਸੀ ਪੁਰਸ਼ ਵਨਡੇ ਵਿਸ਼ਵ ਕੱਪ ਦੇ ਸ਼ੈਡਿਊਲ ਦਾ ਐਲਾਨ ਕਰ ਦਿੱਤਾ ਗਿਆ ਹੈ। ਟੂਰਨਾਮੈਂਟ ਦੀ ਸ਼ੁਰੂਆਤ 5 ਅਕਤੂਬਰ ਤੋਂ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਓਪਨਿੰਗ ਮੁਕਾਬਲੇ ਨਾਲ ਹੋਵੇਗੀ, ਜਿਸ ਦੀ ਮੇਜ਼ਬਾਨੀ ਦੁਨੀਆ ਦਾ ਸਭ ਤੋਂ ਵੱਡਾ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਕਰੇਗਾ। ਫਾਈਨਲ ਵੀ ਇਸ ਮੈਦਾਨ 'ਤੇ 19 ਨਵੰਬਰ ਨੂੰ ਖੇਡਿਆ ਜਾਵੇਗਾ। ਭਾਰਤ 8 ਅਕਤੂਬਰ ਨੂੰ ਚੇਨਈ 'ਚ ਆਸਟ੍ਰੇਲੀਆ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਸੈਮੀਫਾਈਨਲ ਮੈਚ ਮੁੰਬਈ ਅਤੇ ਕੋਲਕਾਤਾ 'ਚ ਹੋਣਗੇ। ਕਿਹੜੇ ਸ਼ਹਿਰ 50 ਦਿਨਾਂ ਤੱਕ ਚੱਲਣ ਵਾਲੇ 10 ਟੀਮਾਂ ਵਿਚਕਾਰ ਕੁੱਲ 48 ਮੈਚਾਂ ਦੀ ਮੇਜ਼ਬਾਨੀ ਕਰਨਗੇ, ਇਹ ਵੀ ਪਤਾ ਚੱਲ ਗਿਆ ਹੈ।
ਭਾਰਤ-ਪਾਕਿਸਤਾਨ ਮੈਚ 15 ਅਕਤੂਬਰ ਨੂੰ
ਕੱਟੜ ਵਿਰੋਧੀ ਭਾਰਤ-ਪਾਕਿਸਤਾਨ ਦੀ ਟੱਕਰ 15 ਅਕਤੂਬਰ ਨੂੰ ਨਰਿੰਦਰ ਮੋਦੀ ਸਟੇਡੀਅਮ 'ਚ ਹੋਵੇਗੀ। ਭਾਰਤ, ਪਾਕਿਸਤਾਨ ਤੋਂ ਇਲਾਵਾ ਅੱਠ ਟੀਮਾਂ ਅਫਗਾਨਿਸਤਾਨ, ਆਸਟ੍ਰੇਲੀਆ, ਇੰਗਲੈਂਡ, ਬੰਗਲਾਦੇਸ਼, ਦੱਖਣੀ ਅਫਰੀਕਾ ਅਤੇ ਨਿਊਜ਼ੀਲੈਂਡ ਨੇ 14 ਮਈ ਦੀ ਕੱਟ-ਆਫ ਤਾਰੀਖ਼ ਤੱਕ ਜਾਰੀ ਆਈਸੀਸੀ ਰੈਂਕਿੰਗ ਦੇ ਆਧਾਰ 'ਤੇ ਕੁਆਲੀਫਾਈ ਕੀਤਾ ਹੈ। ਜ਼ਿੰਬਾਬਵੇ 'ਚ 18 ਜੂਨ ਤੋਂ 9 ਜੁਲਾਈ ਤੱਕ ਹੋਣ ਵਾਲੇ ਕੁਆਲੀਫਾਇਰ ਮੈਚਾਂ 'ਚ ਦੋ ਹੋਰ ਟੀਮਾਂ ਇਸ 'ਚ ਸ਼ਾਮਲ ਹੋਣਗੀਆਂ। ਹਰ ਟੀਮ ਬਾਕੀ ਨੌਂ ਟੀਮਾਂ ਨਾਲ ਇੱਕ-ਇੱਕ ਮੈਚ ਖੇਡੇਗੀ। ਇਸ ਆਧਾਰ 'ਤੇ ਕੁੱਲ 45 ਲੀਗ ਮੈਚ ਖੇਡੇ ਜਾਣਗੇ।

ਇਹ ਵੀ ਪੜ੍ਹੋ: ਵਿੰਡੀਜ਼ ਦੌਰੇ ਤੋਂ ਪਹਿਲਾਂ ਟੀਮ ਇੰਡੀਆ ਦੇ ਸਾਥੀਆਂ ਨੂੰ ਮਿਲੇ ਰਿਸ਼ਭ ਪੰਤ, ਸਾਂਝੀਆਂ ਕੀਤੀਆਂ ਤਸਵੀਰਾਂ
ਭਾਰਤ ਦਾ ਸ਼ਡਿਊਲ
IND vs AUS, 8 ਅਕਤੂਬਰ, ਚੇਨਈ
IND vs AFG, 11 ਅਕਤੂਬਰ, ਦਿੱਲੀ
ਭਾਰਤ vs ਪਾਕਿ, 15 ਅਕਤੂਬਰ, ਅਹਿਮਦਾਬਾਦ
IND vs BAN, 19 ਅਕਤੂਬਰ, ਪੁਣੇ
IND vs NZ, 22 ਅਕਤੂਬਰ, ਧਰਮਸ਼ਾਲਾ
IND vs ENG 29 ਅਕਤੂਬਰ ਲਖਨਊ
IND vs ਕੁਆਲੀਫਾਇਰ, 2 ਨਵੰਬਰ, ਮੁੰਬਈ
IND vs SA, 5 ਨਵੰਬਰ, ਕੋਲਕਾਤਾ
IND vs ਕੁਆਲੀਫਾਇਰ, 11 ਨਵੰਬਰ, ਬੈਂਗਲੁਰੂ

ਇਹ ਵੀ ਪੜ੍ਹੋ:  ਅਫਗਾਨਿਸਤਾਨ ’ਚ ਔਰਤਾਂ ਨੂੰ ਪ੍ਰਦਾਨ ਕੀਤਾ ‘ਆਰਾਮਦਾਇਕ ਤੇ ਖੁਸ਼ਹਾਲ ਜੀਵਨ’
ਇਨ੍ਹਾਂ 12 ਮੈਦਾਨਾਂ 'ਚ ਮੈਚ ਖੇਡੇ ਜਾਣਗੇ
ਬੀਸੀਸੀਆਈ ਨੇ ਸੋਮਵਾਰ ਨੂੰ ਮੁੰਬਈ 'ਚ ਰਾਜ ਕ੍ਰਿਕਟ ਸੰਘਾਂ ਦੇ ਅਹੁਦੇਦਾਰਾਂ ਦੀ ਮੀਟਿੰਗ ਬੁਲਾਈ ਸੀ, ਇਹ ਉਹ ਰਾਜ ਸੰਘ ਸਨ ਜਿੱਥੇ ਵਿਸ਼ਵ ਕੱਪ ਦੇ ਮੁਕਾਬਲੇ ਕਰਵਾਏ ਜਾਣਗੇ। ਇਹ 12 ਸ਼ਹਿਰ ਦਿੱਲੀ, ਮੁੰਬਈ, ਚੇਨਈ, ਕੋਲਕਾਤਾ, ਬੇਂਗਲੁਰੂ, ਅਹਿਮਦਾਬਾਦ, ਲਖਨਊ, ਧਰਮਸ਼ਾਲਾ, ਹੈਦਰਾਬਾਦ, ਤਿਰੂਵਨੰਤਪੁਰਮ, ਪੁਣੇ ਅਤੇ ਗੁਹਾਟੀ ਹਨ। ਟੀਮ ਇੰਡੀਆ ਦੇ ਨੌਂ ਲੀਗ ਮੈਚ ਨੌਂ ਵੱਖ-ਵੱਖ ਸਟੇਡੀਅਮਾਂ 'ਚ ਹੋਣਗੇ।
ਵਿਸ਼ਵ ਕੱਪ ਟਰਾਫੀ ਕਰੇਗੀ 18 ਦੇਸ਼ਾਂ ਦੀ ਯਾਤਰਾ 
ਆਈਸੀਸੀ ਅਨੁਸਾਰ 27 ਜੂਨ ਤੋਂ ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ ਟਰਾਫੀ ਮੇਜ਼ਬਾਨ ਭਾਰਤ, ਕੁਵੈਤ, ਬਹਿਰੀਨ, ਮਲੇਸ਼ੀਆ, ਅਮਰੀਕਾ, ਨਾਈਜ਼ੀਰੀਆ, ਯੂਗਾਂਡਾ, ਫਰਾਂਸ, ਇਟਲੀ, ਅਮਰੀਕਾ ਸਮੇਤ 18 ਦੇਸ਼ਾਂ ਦੀ ਯਾਤਰਾ ਕਰੇਗੀ। ਦੌਰੇ ਦੇ ਦੌਰਾਨ ਦੇਸ਼ ਭਰ 'ਚ ਨਵੀਨਤਾਕਾਰੀ ਗਤੀਵਿਧੀਆਂ ਅਤੇ ਸਮਾਗਮਾਂ ਰਾਹੀਂ 10 ਲੱਖ ਪ੍ਰਸ਼ੰਸਕਾਂ ਨੂੰ ਟਰਾਫੀ ਦੇ ਆਹਮੋ-ਸਾਹਮਣੇ ਹੋਣ ਦਾ ਮੌਕਾ ਮਿਲੇਗਾ।

ਇਹ ਵੀ ਪੜ੍ਹੋ: ਉਂਗਲ ਕਿਸ ਨੂੰ ਦਿਖਾਈ? ਕੀ ਸਰਫਰਾਜ਼ ਖਾਨ ਦੀ ਇਸ ਪ੍ਰਤੀਕਿਰਿਆ ਤੋਂ ਨਾਰਾਜ਼ ਹਨ ਭਾਰਤੀ ਚੋਣਕਰਤਾ?

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Aarti dhillon

This news is Content Editor Aarti dhillon