ਰੋਹਿਤ ਦੇ ਭਰੋਸੇ ''ਤੇ ਖਰੇ ਉਤਰੇ ਤਿਲਕ ਵਰਮਾ, ਕਿਹਾ- IPL ਦੀ ਸੈਲਰੀ ਨਾਲ ਖ਼ਰੀਦਾਂਗਾ ਮਾਤਾ-ਪਿਤਾ ਲਈ ਘਰ

04/03/2022 4:57:19 PM

ਸਪੋਰਟਸ ਡੈਸਕ- ਰਾਜਸਥਾਨ ਰਾਇਲਜ਼ ਦੇ ਖ਼ਿਲਾਫ਼ ਖੇਡੇ ਗਏ ਆਈ. ਪੀ. ਐੱਲ. 2022 ਮੈਚ 'ਚ ਮੁੰਬਈ ਇੰਡੀਅਨਜ਼ ਨੂੰ ਭਾਵੇਂ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਹੋਵੇ ਪਰ ਟੀਮ ਦੇ ਬੱਲੇਬਾਜ਼ ਤਿਲਕ ਵਰਮਾ 61 ਦੌੜਾਂ ਦੀ ਪਾਰੀ ਖੇਡ ਕੇ ਸੁਰਖ਼ੀਆਂ 'ਚ ਆਏ। ਮੁੰਬਈ ਇੰਡੀਅਨਜ਼ ਨੇ ਉਨ੍ਹਾਂ ਨੂੰ ਨਿਲਾਮੀ 'ਚ 1.7 ਕਰੋੜ ਰੁਪਏ 'ਚ ਖ਼ਰੀਦਿਆ ਤੇ ਇਹ ਯੁਵਾ ਖਿਡਾਰੀ ਰੋਹਿਤ ਦੀ ਟੀਮ ਦੇ ਵਿਸ਼ਵਾਸ 'ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਤੇ ਇਸ 'ਚ ਉਹ ਸਫਲ ਵੀ ਰਿਹਾ ਹੈ। ਆਪਣੀ ਮਾਲੀ ਚੁਣੌਤੀਆਂ ਨੂੰ ਯਾਦ ਕਰਦੇ ਹੋਏ ਵਰਮਾ ਨੇ ਕਿਹਾ ਕਿ ਹੁਣ ਉਨ੍ਹਾਂ ਦਾ ਟੀਚਾ ਆਪਣੇ ਪਰਿਵਾਰ ਲਈ ਇਕ ਘਰ ਖ਼ਰੀਦਣਾ ਹੈ।

ਇਹ ਵੀ ਪੜ੍ਹੋ : ਆਸਟਰੇਲੀਆ ਨੇ ਇੰਗਲੈਂਡ ਨੂੰ 71 ਦੌੜਾਂ ਨਾਲ ਹਰਾ ਕੇ ਜਿੱਤਿਆ ਮਹਿਲਾ ਵਿਸ਼ਵ ਕੱਪ

ਤਿਲਕ ਨੇ ਕਿਹਾ ਕਿ ਵੱਡੇ ਹੋ ਕੇ ਸਾਨੂੰ ਬਹੁਤ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੇਰੇ ਪਿਤਾ ਨੂੰ ਆਪਣੀ ਘੱਟ ਤਨਖਾਹ ਦੇ ਨਾਲ ਮੇਰੇ ਕ੍ਰਿਕਟ ਖ਼ਰਚ ਤੇ ਮੇਰੇ ਵੱਡੇ ਭਰਾ ਦੀ ਪੜ੍ਹਾਈ ਦਾ ਵੀ ਖ਼ਿਆਲ ਰੱਖਣਾ ਪੈਂਦਾ ਸੀ। ਪਿਛਲੇ ਕੁਝ ਸਾਲਾਂ 'ਚ ਕੁਝ ਟੂਰਨਾਮੈਂਟ ਤੇ ਮੈਚ ਫੀਸ ਨਾਲ, ਮੈਂ ਸਿਰਫ਼ ਆਪਣੇ ਕ੍ਰਿਕਟ ਖ਼ਰਚ ਦਾ ਖ਼ਿਆਲ ਰੱਖ ਸਕਦਾ ਸੀ। ਸਾਡੇ ਕੋਲ ਅਜੇ ਤਕ ਘਰ ਨਹੀਂ ਹੈ। ਇਸ ਲਈ ਇਸ ਆਈ. ਪੀ. ਐੱਲ. 'ਚ ਮੈਂ ਜੋ ਵੀ ਕਮਾਇਆ ਹੈ, ਉਸ ਨਾਲ ਮੇਰਾ ਇਕਮਾਤਰ ਉਦੇਸ਼ ਆਪਣੇ ਮਾਤਾ-ਪਿਤਾ ਲਈ ਘਰ ਖ਼ਰੀਦਣਾ ਹੈ।

ਇਹ ਵੀ ਪੜ੍ਹੋ : GT v DC : ਹਾਰ ਦੇ ਬਾਅਦ ਕਪਤਾਨ ਰਿਸ਼ਭ ਪੰਤ ਨੇ ਦੱਸਿਆ- ਆਖ਼ਰ ਕਿੱਥੇ ਹੋਈ ਗ਼ਲਤੀ

ਉਨ੍ਹਾਂ ਕਿਹਾ ਕਿ ਆਈ. ਪੀ. ਐੱਲ. ਦਾ ਇਹ ਪੈਸਾ ਮੈਨੂੰ ਆਪਣੇ ਬਾਕੀ ਦੇ ਕਰੀਅਰ ਲਈ ਆਜ਼ਾਦ ਤੌਰ 'ਤੇ ਖੇਡਣ ਦਾ ਮੌਕਾ ਦਿੰਦਾ ਹੈ। ਇਸ ਦਰਮਿਆਨ, ਵਰਮਾ ਨੇ ਇਹ ਵੀ ਖੁਲਾਸਾ ਕੀਤਾ ਕਿ ਕਿਵੇਂ ਮੈਗਾ ਨਿਲਾਮੀ 'ਚ ਉਨ੍ਹਾਂ ਦੀ ਬੋਲੀ ਦੇਖ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਕੋਚ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਜਿਸ ਦਿਨ ਆਈ. ਪੀ. ਐੱਲ. ਦੀ ਨਿਲਾਮੀ ਚਲ ਰਹੀ ਸੀ, ਮੈਂ ਆਪਣੇ ਕੋਚ ਨਾਲ ਵੀਡੀਓ ਕਾਲ 'ਤੇ ਸੀ। ਜਦੋਂ ਬੋਲੀਆਂ ਉੱਚੀਆਂ ਹੁੰਦੀਆਂ ਰਹੀਆਂ ਤਾਂ ਮੇਰੇ ਕੋਚ ਦੇ ਹੰਝੂ ਵੱਗਣ ਲੱਗੇ। ਮੈਨੂੰ ਚੁਣੇ ਜਾਣ ਦੇ ਬਾਅਦ, ਮੈਂ ਆਪਣੇ ਮਾਤਾ-ਪਿਤਾ ਨੂੰ ਫੋਨ ਕੀਤਾ। ਫੋਨ ਕਰਨ 'ਤੇ ਉਹ ਵੀ ਰੋਣ ਲੱਗੇ। ਮੇਰੀ ਮਾਂ ਉਸ ਖ਼ੁਸ਼ੀ ਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਪਾ ਰਹੀ ਸੀ।  

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News