ਮੈਨੂੰ ਇਕ ਨਿੱਜੀ ਕੋਚ ਚਾਹੀਦੈ : ਨਿਕਹਤ ਜ਼ਰੀਨ

Saturday, Oct 12, 2024 - 01:15 PM (IST)

ਮੈਨੂੰ ਇਕ ਨਿੱਜੀ ਕੋਚ ਚਾਹੀਦੈ : ਨਿਕਹਤ ਜ਼ਰੀਨ

ਨਵੀਂ ਦਿੱਲੀ, (ਭਾਸ਼ਾ)– ਭਾਰਤੀ ਮੁੱਕੇਬਾਜ਼ ਨਿਕਹਤ ਜ਼ਰੀਨ ਨੇ ਤਮਗਾ ਰਹਿਤ ਓਲੰਪਿਕ ਮੁਹਿੰਮ ’ਤੇ ਗੱਲ ਕਰਦੇ ਹੋਏ ਸਵੀਕਾਰ ਕੀਤਾ ਕਿ ਉਹ ਉਸਦਾ ਦਿਨ ਨਹੀਂ ਸੀ ਪਰ ਉਸ ਨੇ ਕਿਹਾ ਕਿ ਉਹ ਇਕ ਨਿੱਜੀ ਕੋਚ ਦੀ ਮਦਦ ਨਾਲ ਹੋਰ ਮਜ਼ਬੂਤ ਹੋ ਕੇ ਵਾਪਸੀ ਕਰੇਗੀ। ਉਸ ਨੇ ਕਿਹਾ ਕਿ ਉਹ ਨਿੱਜੀ ਕੋਚ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਨਿਕਹਤ ਪੈਰਿਸ ਓਲੰਪਿਕ ਵਿਚ ਮਜ਼ਬੂਤ ਤਮਗਾ ਦਾਅਵੇਦਾਰ ਸੀ ਪਰ ਚੋਟੀ ਦਰਜਾ ਪ੍ਰਾਪਤ ਤੇ ਮੌਜੂਦਾ ਏਸ਼ੀਆਈ ਖੇਡਾਂ ਦੀ ਚੈਂਪੀਅਨ ਚੀਨ ਦੀ ਵੂ ਯੂ ਹੱਥੋਂ ਹਾਰ ਜਾਣ ਤੋਂ ਬਾਅਦ 50 ਕਿ. ਗ੍ਰਾ. ਵਿਚੋਂ ਬਾਹਰ ਹੋ ਗਈ ਸੀ।


author

Tarsem Singh

Content Editor

Related News