ਪੰਜਾਬ ਨੂੰ ਡਰਾਅ 'ਤੇ ਰੋਕ ਕੇ ਬਾਗਾਨ ਆਈ-ਲੀਗ ਫੁੱਟਬਾਲ ਦੀ ਅੰਕ ਸੂਚੀ 'ਚ ਚੋਟੀ 'ਤੇ ਬਰਕਰਾਰ
Wednesday, Jan 15, 2020 - 03:17 PM (IST)

ਸਪੋਰਟਸ ਡੈਸਕ— ਸੁਭਾਸ਼ ਘੋਸ਼ ਦੇ ਮੈਚ ਦੇ ਆਖਰੀ ਪਲਾਂ ਵਿਚ ਕੀਤੇ ਗਏ ਗੋਲ ਨਾਲ ਮੋਹਨ ਬਾਗਾਨ ਨੇ ਮੰਗਲਵਾਰ ਨੂੰ ਇਥੇ ਆਈ-ਲੀਗ ਫੁੱਟਬਾਲ ਮੈਚ ਵਿਚ ਪੰਜਾਬ ਐੱਫ. ਸੀ. ਨੂੰ 1-1 ਦੀ ਬਰਾਬਰੀ 'ਤੇ ਰੋਕਿਆ। ਇਸ ਡਰਾਅ ਮੁਕਾਬਲੇ ਤੋਂ ਬਾਅਦ ਬਾਗਾਨ 7 ਮੈਚਾਂ ਵਿਚੋਂ 14 ਅੰਕਾਂ ਨਾਲ ਅੰਕ ਸੂਚੀ ਵਿਚ ਚੋਟੀ 'ਤੇ ਬਰਕਰਾਰ ਹੈ ਜਦਕਿ ਪੰਜਾਬ 8 ਮੈਚਾਂ ਵਿਚੋਂ 11 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਕੈਮਰੂਨ ਦੇ ਸਟ੍ਰਾਈਕਰ ਦਿਪਾਂਦਾ ਡਿਕਾ ਨੇ ਮੈਚ ਦੇ 20ਵੇਂ ਮਿੰਟ ਵਿਚ ਪੰਜਾਬ ਨੂੰ ਬੜ੍ਹਤ ਦਿਵਾ ਦਿੱਤੀ। ਜਦੋਂ ਅਜਿਹਾ ਲੱਗ ਰਿਹਾ ਸੀ ਕਿ ਪੰਜਾਬ ਦੀ ਟੀਮ ਇਸ ਮੈਚ ਨੂੰ ਜਿੱਤ ਜਾਵੇਗੀ ਤਦ 88ਵੇਂ ਮਿੰਟ ਵਿਚ ਘੋਸ਼ ਨੇ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ।