ਹਸੀ ਨੇ ਕਿਹਾ IPL -11ਵੇਂ ਸੀਜ਼ਨ ਦੇ ਇਹ 3 ਗੇਂਦਬਾਜ਼ੀ ਹਨ ਸਭ ਤੋਂ ਬਿਹਤਰੀਨ

04/20/2018 10:24:26 PM

ਨਵੀਂ ਦਿੱਲੀ— ਆਸਟਰੇਲੀਆ ਦੇ ਸਾਬਕਾ ਸਪਿਨ ਆਲਰਾਊਂਡਰ ਡੇਵਿਡ ਹਸੀ ਦਾ ਮੰਨਣਾ ਹੈ ਕਿ ਤੇਜ਼ ਗੇਂਦਬਾਜ਼ ਉਮੇਸ਼ ਯਾਦਵ, ਸ਼ਿਵਮ ਮਾਵੀ ਅਤੇ ਮੁਹੰਮਦ ਸਿਰਾਜ਼ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ.ਐੱਲ.) ਦੇ 11ਵੇਂ ਸੀਜ਼ਨ 'ਚ ਸਭ ਤੋਂ ਪ੍ਰਭਾਵਸ਼ਾਲੀ ਤੇਜ਼ ਗੇਂਦਬਾਜ਼ ਬਣ ਕੇ ਸਾਹਮਣੇ ਆਏ ਹਨ।
ਆਈ.ਪੀ.ਐੱਲ. 'ਚ 64 ਮੈਚ ਖੇਡਣ ਵਾਲੇ ਹਸੀ 'ਸਟਾਰ ਸਪੋਰਟਸ' ਸਿਲੈਕਟ ਡਗਆਊਟ 'ਚ ਇਕ ਪ੍ਰੋਗਰਾਮ 'ਚ ਸ਼ਾਮਲ ਹੋਏ । ਹਸੀ ਨੇ ਕਿਹਾ ਕਿ ਦੋ ਮੁਕਾਬਲੇ 'ਚ ਸ਼ਾਨਦਾਰ ਗੇਂਦਬਾਜ਼ੀ ਕਰ ਹੋਸ਼ ਉਡਾਉਣ ਵਾਲੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਕਿਹਾ ਕਿ ਉਮੇਸ਼ ਇਕ ਸ਼ਾਨਦਾਰ ਖਿਡਾਰੀ ਹੈ। ਉਹ ਸ਼ੁਰੂਆਤੀ ਸਮੇਂ 'ਚ ਹੀ ਵਿਕਟਾਂ ਲੈਂਦਾ ਹੈ। ਉਸ ਦੀ ਗੇਂਦਬਾਜ਼ੀ ਹੀ ਨਹੀਂ ਜਦਕਿ ਉਸ ਦੀ ਸਵਿੰਗ ਵੀ ਕਾਫੀ ਤੇਜ਼ ਹੈ। ਉਸ ਦੇ ਕੋਲ ਕਾਫੀ ਵਧੀਆ ਬਾਊਂਸ ਹੈ। ਜਿਸ ਨਾਲ ਵਿਰੋਧੀ ਬੱਲੇਬਾਜ਼ੀ ਦੀ ਰਣਨੀਤੀ ਫੇਲ ਹੋ ਜਾਂਦੀ ਹੈ। ਉਮੇਸ਼ ਤੋਂ ਇਲਾਵਾ ਕਈ ਨੌਜਵਾਨ ਖਿਡਾਰੀਆਂ ਨੇ ਵੀ ਵਧੀਆ ਪ੍ਰਭਾਵ ਪਾਇਆ ਹੈ।
ਉਸ ਨੇ ਕਿਹਾ ਕਿ ਕੋਲਕਾਤਾ ਨਾਇਟ ਰਾਇਡਰਜ਼ ਦੇ ਸ਼ਿਵਨ 145 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਗੇਂਦ ਸੁੱਟਦੇ ਹਨ। ਉਹ ਜੈਕ ਕਾਲਿਸ ਅਤੇ ਸਾਇਮਨ ਕੈਟਿਚ ਦੇ ਮਾਰਗਦਰਸ਼ਨ 'ਚ ਬਿਹਤਰੀਨ ਅਤੇ ਮਜਬੂਤ ਖਿਡਾਰੀ ਬਣਨਗੇ।
ਹਸੀ ਨੇ ਕਿਹਾ ਕਿ ਆਈ.ਪੀ.ਐੱਲ. ਦੇ ਇਸ ਸੀਜ਼ਨ 'ਚ ਜਿਸ ਗੇਂਦਬਾਜ਼ ਨੇ ਮੈਨੂੰ ਇਨ੍ਹਾਂ ਦੋ ਤੋਂ ਇਲਾਵਾ ਪ੍ਰਭਾਵਿਤ ਕੀਤਾ ਹੈ। ਉਹ ਹੈ ਸਿਰਾਜ਼। ਉਸ ਨੇ ਕਿਹਾ ਕਿ ਪਿਛਲੇ ਸਾਲ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ ਸੀ। ਇਸ ਸਾਲ ਉਸ ਨੇ ਰਾਇਲ ਚੈਲੇਂਜ਼ਰਸ ਬੈਂਗਲੁਰੂ ਦੇ ਖਿਡਾਰੀ ਦੇ ਰੂਪ 'ਚ ਆਈ.ਪੀ.ਐੱਲ, 'ਚ ਖੇਡ ਰਹੇ ਹੈ। ਉਹ ਕਾਫੀ ਪ੍ਰਤੀਭਾਸ਼ਾਲੀ ਨੌਜਵਾਨ ਖਿਡਾਰੀ ਹੈ ਜਿਸ ਦੀ ਗੇਂਦ ਕਾਫੀ ਤੇਜ਼ ਸਵਿੰਗ ਹੁੰਦੀ ਹੈ। ਉਸ ਦੀ ਬਾਊਂਸ ਵੀ ਤੇਜ਼ ਹੈ। ਭਾਰਤ ਦੇ ਗੇਂਦਬਾਜ਼ੀ ਵਧੀਆ ਹੱਥਾਂ 'ਚ ਹੈ।


Related News