ਵੈਸਟਇੰਡੀਜ਼ ਦੀ ਯੁਗਾਂਡਾ ’ਤੇ ਵੱਡੀ ਜਿੱਤ

Monday, Jun 10, 2024 - 10:57 AM (IST)

ਵੈਸਟਇੰਡੀਜ਼ ਦੀ ਯੁਗਾਂਡਾ ’ਤੇ ਵੱਡੀ ਜਿੱਤ

ਪ੍ਰਾਵੀਡੈਂਸ - ਜਾਨਸਨ ਚਾਰਲਸ (44) ਅਤੇ ਉਸ ਤੋਂ ਬਾਅਦ ਅਕੀਲ ਉਸੈਨ ਦੀ 11 ਦੌੜਾਂ ’ਤੇ 5 ਵਿਕਟਾਂ ਦੀ ਖਤਰਨਾਕ ਗੇਂਦਬਾਜ਼ੀ ਦੀ ਬਦੌਲਤ ਵੈਸਟਇੰਡੀਜ਼ ਨੇ ਟੀ-20 ਵਿਸ਼ਵ ਕੱਪ ਦੇ 18ਵੇਂ ਮੁਕਾਬਲੇ ’ਚ ਯੁਗਾਂਡਾ ਨੂੰ ਰਿਕਾਰਡ 134 ਦੌੜਾਂ ਨਾਲ ਹਰਾ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਲੈ ਕੇ ਵੱਡੀ ਖ਼ਬਰ, ਨਹੀਂ ਖੇਡੇਗਾ ਕੋਈ ਮੈਚ!

ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬ੍ਰੈਂਡਨ ਕਿੰਗ ਅਤੇ ਜਾਨਸਨ ਚਾਰਲਸ ਦੀ ਸਲਾਮੀ ਜੋੜੀ ਨੇ ਪਹਿਲੀ ਵਿਕਟ ਲਈ 41 ਦੌੜਾਂ ਜੋੜੀਆਂ। 5ਵੇਂ ਓਵਰ ’ਚ ਅਲਪੇਸ਼ ਰਾਮਜਨੀ ਨੇ ਬ੍ਰੈਂਡਨ ਕਿੰਗ (13) ਨੂੰ ਬੋਲਡ ਕਰ ਕੇ ਯੁਗਾਂਡਾ ਨੂੰ ਪਹਿਲੀ ਸਫਲਤਾ ਦੁਆਈ। 10ਵੇਂ ਓਵਰ ’ਚ ਨਿਕੋਲਸ ਪੂਰਨ (22) ਆਊਟ ਹੋਇਆ। ਉਸ ਨੂੰ ਮਸਾਬਾ ਨੇ ਆਪਣੀ ਹੀ ਗੇਂਦ ’ਤੇ ਆਊਟ ਕੀਤਾ। ਕਪਤਾਨ ਰੋਵਮਨ ਪਾਵੇਲ (23), ਸ਼ਰਫੇਨ ਰਦਰਫੋਰਡ (22) ਦੌੜਾਂ ਬਣਾ ਕੇ ਆਊਟ ਹੋਇਆ। ਜਾਨਸਨ ਚਾਰਲਸ ਨੇ 42 ਗੇਂਦਾਂ ’ਚ 4 ਚੌਕੇ ਅਤੇ 2 ਛੱਕੇ ਲਗਾਉਂਦੇ ਹੋਏ 44 ਦੌੜਾਂ ਦੀ ਪਾਰੀ ਖੇਡੀ।

ਇਹ ਖ਼ਬਰ ਵੀ ਪੜ੍ਹੋ - ਹੁਣ ਇਸ ਅਦਾਕਾਰ ਨੇ ਜੜਿਆ ਸੰਸਦ ਮੈਂਬਰ ਦੇ ਥੱਪੜ, ਸਾਹਮਣੇ ਆਈ ਵੀਡੀਓ, ਪੜ੍ਹੋ ਕਾਰਨ 

ਆਂਦਰੇ ਰਸਲ 17 ਗੇਂਦਾਂ ’ਚ 30 ਦੌੜਾਂ ਅਤੇ ਰੋਮਾਰੀਓ ਸ਼ੈਫਰਡ (5) ਦੌੜਾਂ ਬਣਾ ਕੇ ਅਜੇਤੂ ਰਿਹਾ। ਵੈਸਟਇੰਡੀਜ਼ ਨੇ ਨਿਰਧਾਰਿਤ 20 ਓਵਰਾਂ ’ਚ 5 ਵਿਕਟਾਂ ’ਤੇ 173 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਯੁਗਾਂਡਾ ਵੱਲੋਂ ਬ੍ਰਾਇਨ ਮਸਾਬਾ ਨੇ 2 ਵਿਕਟਾਂ ਲਈਆਂ। ਅਲਪੇਸ਼ ਰਾਮਜਨੀ, ਕਾਸਮਾਸ ਕਿਓਵੂਤਾ ਅਤੇ ਦਿਨੇਸ਼ ਨਕਰਾਨੀ ਨੇ 1-1 ਬੱਲੇਬਾਜ਼ ਨੂੰ ਆਊਟ ਕੀਤਾ। 174 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਯੁਗਾਂਡਾ ਦੀ ਟੀਮ ਵੈਸਟਇੰਡੀਜ਼ ਦੇ ਅਕੀਲ ਹੁਸੈਨ (11 ਦੌੜਾਂ ’ਤੇ 5 ਵਿਕਟਾਂ) ਅਤੇ ਅਲਜਾਰੀ ਜੋਸੇਫ (6 ਦੌੜਾਂ ’ਤੇ 5 ਵਿਕਟਾਂ) ਦੀ ਖਤਰਨਾਕ ਗੇਂਦਬਾਜ਼ੀ ਦੀ ਬਦੌਲਤ 12 ਓਵਰਾਂ ’ਚ 39 ਦੌੜਾਂ ’ਤੇ ਢੇਰ ਹੋ ਗਈ। ਯੁਗਾਂਡਾ ਵੱਲੋਂ ਜੁਮਾ ਮਿਆਜੀ 13 ਦੌੜਾਂ ਬਣਾ ਕੇ ਅਜੇਤੂ ਰਿਹਾ। ਬਾਕੀ ਕੋਈ ਵੀ ਬੱਲੇਬਾਜ਼ ਦਹਾਈ ਦੇ ਅੰਕੜੇ ਤੱਕ ਨਹੀਂ ਪਹੁੰਚ ਸਕਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News