ਹਰਿਆਣਾ ਪੁਲਸ ਇੰਸਪੈਕਟਰ ਨੇ ਵਿਸ਼ਵ ਪੁਲਸ ਖੇਡਾਂ ''ਚ ਜਿੱਤਿਆ ਸੋਨ ਤਮਗਾ
Thursday, Aug 22, 2019 - 02:37 AM (IST)

ਚੰਡੀਗੜ੍ਹ - ਚੀਨ ਦੇ ਚੇਂਗਡੂ ਵਿਚ ਵਿਸ਼ਵ ਪੁਲਸ ਖੇਡਾਂ ਵਿਚ ਸੋਨ ਤਮਗਾ ਜਿੱਤ ਕੇ ਹਰਿਆਣਾ ਪੁਲਸ ਦੀ ਇੰਸਪੈਕਟਰ ਨਿਰਮਲਾ ਨੇ ਪ੍ਰਦੇਸ਼ ਅਤੇ ਪੁਲਸ ਮਹਿਕਮੇ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸਮੇਂ ਨਿਰਮਲਾ ਸੀ. ਐੱਸ. ਓ. ਹਰਿਆਣਾ ਪੁਲਸ, ਕਰਨਾਲ ਜ਼ਿਲੇ ਦੇ ਮਧੁਬਨ ਵਿਚ ਤਾਇਨਾਤ ਹੈ। ਪੁਲਸ ਵਿਭਾਗ ਦੇ ਬੁਲਾਰੇ ਦੱਸਿਆ ਕਿ ਭੀਮ ਅਵਾਰਡੀ ਨਿਰਮਲਾ ਨੇ 53 ਕਿਲੋਗ੍ਰਾਮ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਿਆ ਹੈ। ਇਸ ਤੋਂ ਪਹਿਲਾਂ ਉਸ ਨੇ ਯੂ. ਐੱਸ. ਏ. ਵਿਸ਼ਵ ਪੁਲਸ ਗੇਮਸ-2017 ਵਿਚ ਵੀ ਸੋਨ ਤਮਗਾ ਜਿੱਤਿਆ ਸੀ। ਨਿਰਮਲਾ ਨੇ 2010 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਵੀ ਚਾਂਦੀ ਦਾ ਤਮਗਾ ਜਿੱਤਿਆ ਸੀ।