ਤਲਾਕ ਮਗਰੋਂ ਪਹਿਲੀ ਵਾਰ ਪੁੱਤਰ ਅਗਸਤਿਆ ਨੂੰ ਮਿਲੇ ਹਾਰਦਿਕ ਪੰਡਯਾ

Monday, Sep 23, 2024 - 11:48 AM (IST)

ਮੁੰਬਈ (ਬਿਊਰੋ) - ਹਾਰਦਿਕ ਪੰਡਯਾ ਨਤਾਸ਼ਾ ਸਟੈਨਕੋਵਿਚ ਤੋਂ ਤਲਾਕ ਤੋਂ ਬਾਅਦ ਪਹਿਲੀ ਵਾਰ ਆਪਣੇ ਬੇਟੇ ਅਗਸਤਿਆ ਨੂੰ ਮਿਲੇ। ਇਸ ਦੌਰਾਨ ਹਾਰਦਿਕ ਭਾਵੁਕ ਹੁੰਦੇ ਨਜ਼ਰ ਆਏ। ਉਨ੍ਹਾਂ ਨੇ ਪਹਿਲਾਂ ਆਪਣੇ ਬੇਟੇ ਨੂੰ ਜੱਫੀ ਪਾਈ ਅਤੇ ਫਿਰ ਆਪਣੀ ਗੋਦ 'ਚ ਲੈ ਲਿਆ। ਇੰਨੇ ਦਿਨਾਂ ਬਾਅਦ ਆਪਣੇ ਪਿਤਾ ਨੂੰ ਦੇਖ ਕੇ ਅਗਸਤਿਆ ਵੀ ਉਤਸ਼ਾਹਿਤ ਨਜ਼ਰ ਆਇਆ। ਇਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਹਾਰਦਿਕ ਦੀ ਗੋਦ ‘ਚ ਉਨ੍ਹਾਂ ਦੇ ਭਰਾ ਕਰੁਣਾਲ ਦਾ ਬੇਟਾ ਵੀ ਨਜ਼ਰ ਆਇਆ। ਵੀਡੀਓ ‘ਚ ਨਤਾਸ਼ਾ ਸਟੈਨਕੋਵਿਕ ਵੀ ਨਜ਼ਰ ਆਈ। ਇਸ ਤੋਂ ਬਾਅਦ ਤਿੰਨੋਂ ਕਾਰ 'ਚ ਬੈਠ ਗਏ।

ਇਹ ਖ਼ਬਰ ਵੀ ਪੜ੍ਹੋ ਅੱਲੂ ਅਰਜੁਨ ਦੀ 'ਪੁਸ਼ਪਾ 2' 'ਚ ਡੇਵਿਡ ਵਾਰਨਰ ਦੀ ਐਂਟਰੀ! ਵਾਇਰਲ ਹੋਇਆ ਲੁੱਕ

ਨਤਾਸ਼ਾ ਸਟੈਨਕੋਵਿਚ ਅਤੇ ਹਾਰਦਿਕ ਪੰਡਯਾ ਦੀ ਇਸ ਮੁਲਾਕਾਤ ਨੂੰ ਲੈ ਕੇ ਪ੍ਰਸ਼ੰਸਕ ਵੀ ਉਤਸ਼ਾਹਿਤ ਹਨ। ਹਾਰਦਿਕ ਜਿਸ ਤਰ੍ਹਾਂ ਆਪਣੇ ਬੇਟੇ ਅਗਸਤਿਆ ਨੂੰ ਮਿਲ ਰਹੇ ਹਨ, ਉਸ ਦੀ ਲੋਕ ਤਾਰੀਫ ਕਰ ਰਹੇ ਹਨ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਹਾਰਦਿਕ ਆਪਣੇ ਬੇਟੇ ਨੂੰ ਗੋਦ ‘ਚ ਲੈ ਕੇ ਖੁਸ਼ੀ ਨਾਲ ਚਲਾਉਂਦੇ ਹਨ। ਫਿਰ ਦੋਵੇਂ ਬੱਚਿਆਂ ਨੂੰ ਆਪਣੀ ਗੋਦ 'ਚ ਲੈ ਲੈਂਦੇ ਹਨ। ਕਾਰ ਵੱਲ ਜਾਂਦੇ ਹੋਏ ਅਗਸਤਿਆ ਨਤਾਸ਼ਾ ਦੀ ਗੋਦ ‘ਚ ਨਜ਼ਰ ਆਉਂਦੇ ਹਨ।

ਦੱਸ ਦੇਈਏ ਕਿ ਹਾਰਦਿਕ ਪੰਡਯਾ ਅਤੇ ਨਤਾਸ਼ਾ ਸਟੈਨਕੋਵਿਚ ਦਾ ਵਿਆਹ 2020 'ਚ ਹੋਇਆ ਸੀ। ਕਾਫੀ ਅਟਕਲਾਂ ਤੋਂ ਬਾਅਦ ਦੋਹਾਂ ਨੇ ਇਸ ਸਾਲ ਜੁਲਾਈ ‘ਚ ਇਕ-ਦੂਜੇ ਨੂੰ ਤਲਾਕ ਦੇਣ ਦਾ ਅਧਿਕਾਰਤ ਬਿਆਨ ਜਾਰੀ ਕੀਤਾ ਸੀ। ਇਸ ਤੋਂ ਬਾਅਦ ਨਤਾਸ਼ਾ ਨੇ ਆਪਣੇ ਇੰਸਟਾ ਪ੍ਰੋਫਾਈਲ ਤੋਂ ਪੰਡਯਾ ਸਰਨੇਮ ਵੀ ਹਟਾ ਦਿੱਤਾ। ਤਲਾਕ ਤੋਂ ਤੁਰੰਤ ਬਾਅਦ, ਨਤਾਸ਼ਾ ਆਪਣੇ ਬੇਟੇ ਨਾਲ ਆਪਣੇ ਦੇਸ਼ ਸਰਬੀਆ ਚਲੀ ਗਈ, ਜਿੱਥੇ ਉਸ ਨੇ ਪਰਿਵਾਰ ਨਾਲ ਵਧੀਆ ਸਮਾਂ ਬਿਤਾਇਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News