ਪਿਚ ਨਹੀਂ ਗੇਂਦਬਾਜ਼ ਦੇ ਪ੍ਰਦਰਸ਼ਨ ’ਤੇ ਚਰਚਾ ਹੋਣੀ ਚਾਹੀਦੀ ਹੈ : ਹਰਭਜਨ

03/04/2021 11:03:29 AM

ਅਹਿਮਦਾਬਾਦ (ਯੂ. ਐੱਨ. ਆਈ.)- ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਅਹਿਮਦਾਬਾਦ ਦੀ ਪਿਚ ਦੇ ਬਾਰੇ ਕਿਹਾ ਹੈ ਕਿ ਗੱਲ ਪਿਚ ਦੀ ਨਹੀਂ, ਸਗੋਂ ਗੇਂਦਬਾਜ਼ਾਂ ਦੀ ਹੋਣੀ ਚਾਹੀਦੀ ਹੈ, ਜੋ ਅਜਿਹੀ ਗੇਂਦਬਾਜ਼ੀ ਕਰ ਰਹੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਤੀਜੇ ਟੈਸਟ ’ਚ ਅਕਸ਼ਰ ਪਟੇਲ ਸੱਭ ਤੋਂ ਬਿਹਤਰ ਗੇਂਦਬਾਜ਼ ਰਹੇ। ਹਰਭਜਨ ਨੇ ਕਿਹਾ,‘‘ਸਾਡੇ ਕੈਰੀਅਰ ਦੀ ਸ਼ੁਰੂਆਤ ’ਚ ਸਪਿਨਰਾਂ ਨੂੰ ਸਟੰਪ ਨੂੰ ਹਿਟ ਕਰਨਾ ਸਿਖਾਇਆ ਜਾਂਦਾ ਸੀ ਅਤੇ ਕਿਹਾ ਜਾਂਦਾ ਸੀ ਕਿ ਗੇਂਦ ਸਪਿਨ ਹੋਣ ਤੋਂ ਬਾਅਦ ਸਟੰਪ ’ਤੇ ਲੱਗਣੀ ਚਾਹੀਦੀ ਹੈ। ਜੇਕਰ ਵਿਕਟ ’ਚ ਸਪਿਨ ਹੈ ਤਾਂ ਗੇਂਦਬਾਜ਼ ਨੂੰ ਇਹ ਅਨੁਮਾਨ ਲਾਉਣਾ ਹੁੰਦਾ ਸੀ ਕਿ ਗੇਂਦ ਨੂੰ ਕਿੰਨਾ ਸਪਿਨ ਕਰਨਾ ਹੈ ਅਤੇ ਜੇਕਰ ਤੁਸੀਂ ਲਗਾਤਾਰ ਸਟੰਪ ਨੂੰ ਹਿਟ ਕਰਨ ਤੋਂ ਖੁੰਝ ਰਹੇ ਹੋ ਤਾਂ ਇਸ ਨੂੰ ਗੇਂਦਬਾਜ਼ ਦੀ ਗਲਤੀ ਮੰਨਿਆ ਜਾਂਦਾ ਸੀ।’’

ਇਹ ਵੀ ਪੜ੍ਹੋ: ਪਿੱਚ ਵਿਵਾਦ ’ਤੇ ਚੜ੍ਹਿਆ ਵਿਰਾਟ ਕੋਹਲੀ ਦਾ ਪਾਰਾ, ਕਿਹਾ-ਅਸੀਂ 3 ਦਿਨ ’ਚ ਹਾਰੇ ਉਦੋਂ ਕੋਈ ਕੁੱਝ ਨਹੀਂ ਬੋਲਿਆ

ਉਨ੍ਹਾਂ ਕਿਹਾ,‘‘ਜੇਕਰ ਹੌਲੀ ਜਾਂ ਹੋਰ ਪਿਚ ਹੈ ਤਾਂ ਗੇਂਦਬਾਜ਼ੀ ਕਰਨਾ ਹਮੇਸ਼ਾ ਚੁਣੌਤੀ ਭਰਪੂਰ ਹੁੰਦਾ ਸੀ। ਸਭ ਤੋਂ ਮੁਸ਼ਕਲ ਗੇਂਦਾਂ ਉਹ ਹੁੰਦੀਆਂ ਸੀ, ਜਿਸ ਦਾ ਬੱਲੇਬਾਜ਼ ਨੂੰ ਬੱਲੇ ਨਾਲ ਸਾਹਮਣਾ ਕਰਨਾ ਪੈਂਦਾ ਸੀ ਅਤੇ ਮੈਨੂੰ ਲੱਗਦਾ ਹੈ ਕਿ ਤੀਜੇ ਟੈਸਟ ’ਚ ਅਕਸ਼ਰ ਦੀ ਗੇਂਦਬਾਜ਼ੀ ’ਤੇ ਇਹੀ ਹੋਇਆ, ਇਸ ਲਈ ਉਹ ਮੈਚ ਦੇ ਸਫਲ ਅਤੇ ਸੱਭ ਤੋਂ ਬਿਹਤਰ ਗੇਂਦਬਾਜ਼ ਰਹੇ। ਬੱਲੇਬਾਜ਼ਾਂ ਨੂੰ ਉਨ੍ਹਾਂ ਦੀ ਹਰ ਇਕ ਗੇਂਦ ਨੂੰ ਖੇਡਣਾ ਪੈ ਰਿਹਾ ਸੀ ਅਤੇ ਅਕਸ਼ਰ ਖੁਦ ਨਹੀਂ ਜਾਣਦੇ ਸਨ ਕਿ ਗੇਂਦ ਸਪਿਨ ਹੋਵੇਗੀ ਜਾਂ ਨਹੀਂ।’’

ਇਹ ਵੀ ਪੜ੍ਹੋ: STF ਨੇ ਮੁਕਾਬਲੇ ’ਚ ਢੇਰ ਕੀਤੇ ਮੁਖਤਾਰ ਅੰਸਾਰੀ ਦੇ 2 ਸ਼ਾਰਪ ਸ਼ੂਟਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News