ਨਵੀਂ ਜਰਸੀ ਪਸੰਦ ਆਈ ਪਰ ਅਸੀਂ ਹਾਂ ''ਟੀਮ ਬਲਿਊ'' : ਵਿਰਾਟ
Saturday, Jun 29, 2019 - 06:08 PM (IST)

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਐਤਵਾਰ ਨੂੰ ਇੰਗਲੈਂਡ ਵਿਰੁੱਧ ਮੈਚ ਵਿਚ ਆਪਣੀ ਨਵੀਂ ਓਰੇਂਜ ਜਰਸੀ ਪਹਿਨ ਕੇ ਉੱਤਰੇਗੀ, ਜਿਸ ਨੂੰ ਲੈ ਕੇ ਉਹ ਉਤਸ਼ਾਹਿਤ ਹੈ ਪਰ ਉਸਦੀ ਟੀਮ ਦਾ ਅਸਲ ਰੰਗ 'ਬਲਿਊ' ਹੈ। ਮੈਚ ਤੋਂ ਪੂਰਬਲੀ ਸ਼ਾਮ 'ਤੇ ਕਪਤਾਨ ਨੇ ਕਿਹਾ ਕਿ ਮੈਨੂੰ ਇਹ ਜਰਸੀ ਪਸੰਦ ਆਈ ਹੈ। ਮੇਰੀ ਜਰਸੀ ਦਾ ਨੰਬਰ ਅਜੇ ਵੀ 18 ਹੀ ਹੈ। ਇਹ ਦੇਖਣ ਵਿਚ ਕਾਫੀ ਚੰਗੀ ਲੱਗ ਰਹੀ ਹੈ।
ਕੋਹਲੀ ਨੇ ਕਿਹਾ, ''ਅਸੀਂ ਸਾਰੇ ਮੈਚਾਂ ਵਿਚ ਲਗਾਤਾਰ ਇਹ ਜਰਸੀ ਨਹੀਂ ਪਹਿਣਨ ਵਾਲੇ ਹੈ, ਇਹ ਸਥਾਈ ਨਹੀਂ ਹੈ, ਸਾਡੀ ਜਰਸੀ ਦਾ ਅਸਲੀ ਰੰਗ ਤਾਂ ਨੀਲਾ ਹੀ ਹੈ।''