ਸ਼ਾਰਾਪੋਵਾ ਦਾ ਸ਼ਾਨਦਾਰ ਪ੍ਰਦਰਸ਼ਨ, ਸਟੇਨਫੋਰਡ ਦੇ ਦੂਜੇ ਦੌਰ ''ਚ ਕੀਤਾ ਪ੍ਰਵੇਸ਼

08/01/2017 8:23:43 PM

ਲਾਸ ਐਂਜਲਸ— 5 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਮਾਰੀਆ ਸ਼ਾਰਾਪੋਵਾ ਨੇ ਅਮਰੀਕੀ ਹਾਰਡਕੋਰਟ 'ਤੇ ਵਾਪਸੀ ਕਰਦੇ ਹੋਏ ਕੈਲੀਫੋਰਨੀਆ ਦੇ ਸਟੇਨਫੋਰਡ 'ਚ ਸਖ਼ਤ ਮੁਕਾਬਲੇ ਦੌਰਾਨ ਮੇਜ਼ਬਾਨ ਦੇਸ਼ ਦੀ ਜੇਨੀਫਰ ਬ੍ਰਾਡੀ ਨੂੰ 6-1, 4-6,6-0 ਨਾਲ ਹਰਾਇਆ। ਇਸ ਦੇ ਨਾਲ ਹੀ ਉਹ ਸਟੇਨਫੋਰਡ ਦੇ ਦੂਜੇ ਦੌਰ 'ਚ ਪਹੁੰਚ ਗਈ ਹੈ। ਰੂਸ ਦੀ ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰੀ ਸ਼ਾਰਾਪੋਵਾ ਮਾਰਚ 2015 ਤੋਂ ਬਾਅਦ ਅਮਰੀਕਾ 'ਚ ਨਹੀਂ ਖੇਡੀ ਹੈ। ਇਸ ਤੋਂ ਬਾਅਦ ਮੇਲਡੋਨਿਯਮ ਦੇ ਇਸਤੇਮਾਲ 'ਤੇ ਉਸ ਨੂੰ ਡੋਪਿੰਗ ਦੇ ਕਾਰਨ 15 ਮਹੀਨੇ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਸ਼ਾਰਾਪੋਵਾ ਨੇ ਅਪ੍ਰੈਲ 'ਚ ਵਾਪਸੀ ਕੀਤੀ ਪਰ ਕਮਰ ਦੀ ਸੱਟ ਕਾਰਨ ਉਸ ਨੂੰ ਵਿੰਬਲਡਨ ਕੁਆਲੀਫਾਇਰ ਤੋਂ ਹਟਣਾ ਪਿਆ। ਸਟੇਨਫੋਰਡ 'ਚ ਪ੍ਰੀਮੀਅਰ ਪੱਧਰ ਦੀ ਅਗਵਾਈ ਲਈ ਸ਼ਾਰਾਪੋਵਾ ਨੂੰ ਵਾਈਲਡ ਕਾਰਡ ਦਿੱਤਾ ਗਿਆ ਹੈ ਅਤੇ ਪਹਿਲੇ ਦੌਰ 'ਚ ਦੁਨੀਆਂ ਦੀ 80ਵੇਂ ਨੰਬਰ ਦੀ ਖਿਡਾਰੀ ਬ੍ਰਾਡੀ ਨੇ ਉਸ ਨੂੰ ਸਖ਼ਤ ਟੱਕਰ ਦਿੱਤੀ।


Related News