IPL PlayOff ਤੋਂ ਪਹਿਲਾਂ ਪੰਜਾਬ ਕਿੰਗਜ਼ ਲਈ ਵੱਡੀ ਖ਼ੁਸ਼ਖ਼ਬਰੀ
Tuesday, May 27, 2025 - 11:47 AM (IST)

ਸਪੋਰਟਸ ਡੈਸਕ- ਆਈ.ਪੀ.ਐੱਲ. ਦੇ ਮੌਜੂਦਾ ਸੀਜ਼ਨ 'ਚ ਪੰਜਾਬ ਕਿੰਗਜ਼ ਦੀ ਟੀਮ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ ਤੇ ਹੁਣ ਟੀਮ ਨੇ ਪਲੇਆਫ਼ ਦੇ ਪਹਿਲੇ ਕੁਆਲੀਫਾਇਰ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਟੀਮ ਹੁਣ 14 ਮੈਚਾਂ 'ਚ 19 ਅੰਕਾਂ ਨਾਲ ਟੇਬਲ ਟਾਪਰ ਬਣੀ ਹੋਈ ਹੈ ਤੇ ਇਸ ਤਹਿਤ ਟੀਮ ਨੂੰ ਫਾਇਦਾ ਇਹ ਹੋਵੇਗਾ ਕਿ ਟੀਮ ਨੂੰ ਫਾਈਨਲ 'ਚ ਪੁੱਜਣ ਦੇ 2 ਮੌਕੇ ਮਿਲਣਗੇ।
ਇਸੇ ਦੌਰਾਨ ਪੰਜਾਬ ਕਿੰਗਜ਼ ਦੇ ਖੇਮੇ ਤੋਂ ਇਕ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆ ਰਹੀ ਹੈ, ਜਿੱਥੇ ਗੁੱਟ ਦੀ ਸੱਟ ਕਾਰਨ ਪਿਛਲੇ 2 ਮੈਚਾਂ 'ਚ ਨਾ ਖੇਡ ਸਕਣ ਵਾਲੇ ਧਾਕੜ ਸਪਿਨਰ ਯੁਜਵੇਂਦਰ ਚਾਹਲ ਪਲੇਆਫ਼ ਤੱਕ ਪੂਰੀ ਤਰ੍ਹਾਂ ਫਿੱਟ ਹੋ ਜਾਣਗੇ ਤੇ ਪੰਜਾਬ ਦੇ ਬਾਕੀ ਮੈਚਾਂ ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਤਿਆਰ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਚਾਹਲ ਆਈ.ਪੀ.ਐੱਲ. ਇਤਿਹਾਸ ਦੇ ਸਭ ਤੋਂ ਸਫ਼ਲ ਗੇਂਦਬਾਜ਼ ਹਨ ਤੇ ਇਸ ਸਾਲ ਆਕਸ਼ਨ 'ਚ ਪੰਜਾਬ ਨੇ ਚਾਹਲ ਨੂੰ 18 ਕਰੋੜ ਦੀ ਮੋਟੀ ਬੋਲੀ ਲਾ ਕੇ ਖਰੀਦਿਆ ਸੀ। ਇਸ ਨਾਲ ਉਹ ਆਈ.ਪੀ.ਐੱਲ. ਇਤਿਹਾਸ ਦਾ ਸਭ ਤੋਂ ਮਹਿੰਗਾ ਸਪਿਨਰ ਵੀ ਬਣਿਆ ਸੀ। ਸੱਟ ਕਾਰਨ ਉਹ ਦਿੱਲੀ ਕੈਪੀਟਲਜ਼ ਤੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਹੋਏ ਮੈਚਾਂ ਦੌਰਾਨ ਟੀਮ ਦਾ ਹਿੱਸਾ ਨਹੀਂ ਬਣ ਸਕਿਆ ਸੀ।
ਹੁਣ ਜਦੋਂ ਟੂਰਨਾਮੈਂਟ ਆਪਣੇ ਅੰਜਾਮ ਵੱਲ ਵਧ ਰਿਹਾ ਹੈ ਤੇ ਸਭ ਤੋਂ ਅਹਿਮ ਮੁਕਾਬਲੇ ਸ਼ੁਰੂ ਹੋਣ ਵਾਲੇ ਹਨ ਤਾਂ ਉਮੀਦ ਜਤਾਈ ਜਾ ਰਹੀ ਹੈ ਕਿ ਉਹ ਪੂਰੀ ਤਰ੍ਹਾਂ ਠੀਕ ਹੋ ਕੇ ਪਲੇਆਫ਼ 'ਚ ਧਮਾਕੇਦਾਰ ਪ੍ਰਦਰਸ਼ਨ ਕਰ ਕੇ ਟੀਮ ਦੀ ਜਿੱਤ 'ਚ ਯੋਗਦਾਨ ਪਾਵੇਗਾ।
ਇਹ ਵੀ ਪੜ੍ਹੋ- ਇਹ ਹੁੰਦੈ Confidence ! IPL ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਜਾਬ ਦੇ ਧਾਕੜ ਨੇ ਕਿਹਾ ਸੀ- '14ਵੇਂ ਮੈਚ ਤੋਂ ਬਾਅਦ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e