ਗੋਲਫ : ਅਦਿਤੀ ਦੀ ਔਸਤ ਸ਼ੁਰੂਆਤ, ਦੀਕਸ਼ਾ ਪਿਛੜੀ
Saturday, Jul 27, 2019 - 01:31 AM (IST)

ਨਵੀਂ ਦਿੱਲੀ— ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਵੀਰਵਾਰ ਨੂੰ ਇੱਥੇ ਏਵੀਅਨ ਚੈਂਪੀਅਨਸ਼ਿਪ ਦੇ ਪਹਿਲੇ ਦੌਰ 'ਚ ਔਸਤ ਸ਼ੁਰੂਆਤ ਕੀਤੀ ਜਦਕਿ ਪਹਿਲੀ ਵਾਰ ਵੱਡੇ ਟੂਰਨਾਮੈਂਟ 'ਚ ਖੇਡ ਰਹੀ ਦੀਕਸ਼ਾ ਡਾਗਰ ਦਬਾਅ 'ਚ ਵਧੀਆ ਪ੍ਰਦਰਸ਼ਨ ਕਰਨ ਨਾਕਾਮ ਰਹੀ। ਅਦਿਤੀ ਦੋ ਓਵਰ 73 ਦੇ ਕਾਰਡ ਨਾਲ 69ਵੇਂ ਸਥਾਨ 'ਤੇ ਹੈ ਜਦਕਿ ਦੀਕਸ਼ਾ ਨੇ ਛੇ ਓਵਰ 77 ਦਾ ਕਾਰਡ ਖੇਡਿਆ। ਦੱਖਣੀ ਅਫਰੀਕਾ ਮਹਿਲਾ ਓਪਨ ਦੀ ਜੇਤੂ ਦੀਕਸ਼ਾ ਨੂੰ ਕਟ 'ਚ ਜਗ੍ਹਾ ਹਾਸਲ ਕਰਨ ਲਈ ਦੂਜੇ ਦੌਰ 'ਚ ਆਪਣੇ ਪ੍ਰਦਰਸ਼ਨ 'ਚ ਬਹੁਤ ਸੁਧਾਰ ਕਰਨਾ ਹੋਵੇਗਾ।