ਗੋਆ ਕਰੇਗਾ ਇੰਡੀਅਨ ਸੁਪਰ ਲੀਗ ਫਾਈਨਲ ਦੀ ਮੇਜ਼ਬਾਨੀ : ਨੀਤਾ ਅੰਬਾਨੀ

02/23/2020 8:40:51 PM

ਮੁੰਬਈ— ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦਾ ਫਾਈਨਲ ਗੋਆ ਦੇ ਮਡਗਾਂਵ 'ਚ 14 ਮਾਰਚ ਨੂੰ ਖੇਡਿਆ ਜਾਵੇਗਾ। ਫੁੱਟਬਾਲ ਸਪੋਰਟਸ ਡੇਵਲਪਮੈਂਟ ਲਿਮੀਟੇਡ ਦੀ ਸੰਸਥਾਪਕ ਪ੍ਰਧਾਨ ਨੀਤਾ ਅੰਬਾਨੀ ਨੇ ਐਤਵਾਰ ਨੂੰ ਇੱਥੇ ਜਾਣਕਾਰੀ ਦਿੱਤੀ। ਫਾਈਨਲ ਮੁਕਾਬਲਾ ਮਡਗਾਂਵ ਦੇ ਫਾਰਤੋਦਾ ਸਥਿਤ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ 14 ਮਾਰਚ ਨੂੰ ਸ਼ਾਮ 7:30 ਮਿੰਟ 'ਤੇ ਖੇਡਿਆ ਜਾਵੇਗਾ।
ਅੰਬਾਨੀ ਨੇ ਕਿਹਾ ਕਿ ਗੋਆ ਆਈ. ਐੱਸ. ਐੱਲ. ਫਾਈਨਲ ਦੀ ਮੇਜ਼ਬਾਨੀ ਦਾ ਹੱਕਦਾਰ ਹੈ। ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਗੋਆ ਨੂੰ ਆਪਣੀ ਫੁੱਟਬਾਲ ਨਾਲ ਪਿਆਰ ਹੈ ਤੇ ਅਸੀਂ ਗੋਆ ਦੇ ਲੋਕਾਂ ਦੇ ਲਈ ਫੁੱਟਬਾਲ ਦਾ ਸਭ ਤੋਂ ਮਹੱਤਵਪੂਰਨ ਸ਼ਹਿਰ 'ਚ ਲਿਆਉਣਾ ਚਾਹੁੰਦੇ ਹਾਂ। ਫਾਰਤੋਦਾ ਦਾ ਜਵਾਹਰ ਨਹਿਰੂ ਸਟੇਡੀਅਮ ਐੱਫ. ਸੀ. ਦਾ ਘਰੇਲੂ ਮੈਦਾਨ ਹੈ। ਐੱਫ. ਸੀ. ਗੋਆ ਆਈ. ਐੱਸ. ਐੱਲ. ਦੇ ਲੀਗ ਪੜਾਅ 'ਚ ਚੋਟੀ 'ਤੇ ਰਹਿ ਕੇ ਏ. ਐੱਫ. ਸੀ. ਚੈਂਪੀਅਨਸ ਲੀਗ 2021 ਦੇ ਗਰੁੱਪ ਪੜਾਅ 'ਚ ਜਗ੍ਹਾ ਪੱਕੀ ਕੀਤੀ।


Gurdeep Singh

Content Editor

Related News