ਗਿੱਲ ਨੂੰ ਖੁਦ ’ਤੇ ਭਰੋਸਾ ਕਰਨਾ ਹੋਵੇਗਾ : ਪੋਂਟਿੰਗ
Wednesday, Dec 25, 2024 - 03:37 PM (IST)
ਮੈਲਬੋਰਨ- ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੋਂਟਿੰਗ ਦਾ ਮੰਨਣਾ ਹੈ ਕਿ ਭਾਰਤ ਦੇ ਓਪਨਰ ਬੱਲੇਬਾਜ਼ ਸ਼ੁੱਭਮਨ ਗਿੱਲ ਨੂੰ ਆਪਣੀ ਬੱਲੇਬਾਜ਼ੀ ਸ਼ੈਲੀ ’ਚ ਕਾਫੀ ਬਦਲਾਅ ਕਰ ਲਏ ਹਨ, ਜਿਸ ਨਾਲ ਵਿਦੇਸ਼ ਦੌਰੇ ’ਤੇ ਦੌੜਾਂ ਨਹੀਂ ਬਣਾ ਪਾ ਰਿਹਾ ਪਰ ਉਸ ਨੂੰ ਆਤਮ-ਵਿਸ਼ਵਾਸ ਪੈਦਾ ਕਰਨਾ ਹੋਵੇਗਾ। ਪੋਂਟਿੰਗ ਨੇ ਕਿਹਾ ਕਿ ਮੈਨੂੰ ਉਸ ਨੂੰ ਖੇਡਦੇ ਦੇਖਣਾ ਪਸੰਦ ਹੈ। ਜਦੋਂ ਤੁਸੀਂ ਉਸ ਨੂੰ ਚੰਗੀ ਬੱਲੇਬਾਜ਼ੀ ਕਰਦੇ ਦੇਖੋ ਤਾਂ ਉਸ ਦਾ ਕੋਈ ਮੁਕਾਬਲਾ ਨਹੀਂ ਹੈ ਪਰ ਵਿਦੇਸ਼ ’ਚ ਉਸ ਦਾ ਪ੍ਰਦਰਸ਼ਨ ਉਸ ਤਰ੍ਹਾਂ ਦਾ ਨਹੀਂ ਰਿਹਾ ਹੈ।
ਪੋਂਟਿੰਗ ਨੇ ਕਿਹਾ ਰਿ ਐਡੀਲੇਡ ’ਚ ਦੂਸਰੇ ਟੈਸਟ ’ਚ ਉਸ ਨੇ ਗਿੱਲ ਦੀ ਤਕਨੀਕ ’ਚ ਕਾਫੀ ਬਦਲਾਅ ਦੇਖੇ, ਜਿਸ ਨਾਲ ਉਸ ਕੋਲੋਂ ਸਕੋਰ ਨਾ ਬਣ ਰਹੇ। ਉਸ ਨੇ ਕਿਹਾ ਕਿ ਮੈਂ ਐਡੀਲੇਡ ’ਚ ਉਸ ਨੂੰ ਬੱਲੇਬਾਜ਼ੀ ਕਰਦੇ ਦੇਖਿਆ ਅਤੇ ਲੱਗਾ ਕਿ ਉਸ ਨੇ ਕਾਫੀ ਬਦਲਾਅ ਕਰ ਲਿਆ ਹੈ। ਸਕਾਟ ਬੋਲੈਂਡ ਗੇਂਦਬਾਜ਼ੀ ਕਰ ਰਿਹਾ ਸੀ ਅਤੇ ਉਸ ਨੇ ਆਫ ਸਟੰਪ ’ਤੇ ਪੈਂਦੀ ਗੇਂਦ ’ਤੇ ਫਰੰਟ ਪੈਡ ਅੱਗੇ ਕਰ ਦਿੱਤਾ। ਪੋਂਟਿੰਗ ਨੇ ਕਿਹਾ ਕਿ ਵਾਧੂ ਬਦਲਾਅ ਕਰਨ ਦੀ ਬਜਾਏ ਗਿੱਲ ਨੂੰ ਆਪਣੇ ਆਪ ’ਤੇ ਭਰੋਸਾ ਕਰ ਕੇ ਬੱਲੇਬਾਜ਼ੀ ’ਚ ਸੁਧਾਰ ਕਰਨਾ ਚਾਹੀਦਾ ਸੀ। ਉਸ ਨੂੰ ਆਪਣੀ ਰੱਖਿਆਤਮਕ ਤਕਨੀਕ ’ਤੇ ਥੋੜਾ ਹੋ ਕੰਮ ਕਰਨਾ ਹੋਵੇਗਾ ਤਾਕਿ ਆਸਟ੍ਰੇਲੀਆ ’ਤੇ ਦੌੜਾਂ ਬਣਾ ਸਕੇ।